The political science department of Lyallpur Khalsa college, Jalandhar visited Birdh Ashram and charitable society Budhiana.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆ ਨੇ ਬਿਰਧ ਆਸ਼ਰਮ ਅਤੇ ਥੀਏਬਲ ਸੁਸਾਇਟੀ ਬੁਢਿਆਣਾ ਦਾ ਦੌਰਾ ਕੀਤਾ । ਇਸ ਦੌਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨਾ ਸੀ । ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਆਸ਼ਰਮ ਚ ਜੀਵਨ ਬਤੀਤ ਕਰ ਰਹੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਜੀਵਨ ਜਾਂਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਇਸ ਤਰ੍ਹਾਂ ਦੇ ਯਤਨਾਂ ਨੂੰ ਹਲਾਂਘਾਯੋਗ ਕਦਮ ਦੱਸਿਆ । ਉਨ੍ਹਾਂ ਆਸ਼ਰਮ ਲਈ ਰਸਦ-ਪਾਣੀ ਦਾ ਸਮਾਨ ਭੇਜਦੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡਾ ਇਹ ਫਰਜ਼ ਹੈ ਕਿ ਅਸੀਂ ਸਮਾਜ 'ਚ ਲੋੜਵੰਦਾ,ਗਰੀਬਾਂ ਤੇ ਅਨਾਥਾਂ ਦੀ ਮੱਦਦ ਕਰੀਏ । ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁੱਖੀ ਡਾ. ਅਨੂ ਕੁਮਾਹੀ, ਡਾ. ਅਜੀਤਪਾਲ ਸਿੰਘ, ਪ੍ਰੋ. ਸੱਜੇ ਸ਼ਾਦ ਅਤੇ ਪ੍ਰੋ. ਲਿਵਪ੍ਰੀਤ ਵੀ ਸ਼ਾਮਲ ਸਨ ।
.jpeg)
Comments
Post a Comment