Lyallpur Khalsa College Jalandhar organizes Multiple Awareness Events about HIV AIDS
ਲਾਇਲਪੁਰ ਖਾਲਸਾ ਕਾਲਜ ਜਲੰਧਰ ਸਮਾਜ ਸੇਵਾ ਨਾਲ ਸਬੰਧਤ ਮੁਹਿੰਮਾਂ ਅਤੇ ਗਤੀਵਿਧੀਆਂ ਰਾਹੀਂ ਜਾਗਰੂਕਤਾ ਫੈਲਾਉਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ, ਕਾਲਜ ਦੀ ਐਨ.ਐਸ.ਐਸ. (NSS) ਯੂਨਿਟ ਅਤੇ ਰੈੱਡ ਰਿਬਨ ਕਲੱਬ ਨੇ 'ਨਾਕੇ' (NACO) ਜਲੰਧਰ ਅਤੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਐੱਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਲਈ ਕਈ ਸਮਾਗਮ ਉਲੀਕੇ। ਕਾਲਜ ਦੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਨੌਜਵਾਨ ਵਰਗ ਇਸ ਬਿਮਾਰੀ ਦੇ ਵਧੇਰੇ ਜੋਖਮ ਹੇਠ ਹੈ, ਇਸ ਲਈ ਨੌਜਵਾਨਾਂ ਨੂੰ ਇਸ ਘਾਤਕ ਵਾਇਰਸ ਬਾਰੇ ਜਾਗਰੂਕ ਰੱਖਣ ਵਾਸਤੇ ਅਜਿਹੀਆਂ ਵਿਸ਼ੇਸ਼ ਮੁਹਿੰਮਾਂ ਨਿਯਮਤ ਤੌਰ 'ਤੇ ਚਲਾਈਆਂ ਜਾਈਆਂ ਚਾਹੀਦੀਆਂ ਹਨ। ਉਨ੍ਹਾਂ ਨੇ 'ਨਾਕੋ' ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਐਨ.ਐਸ.ਐਸ. ਦੇ ਮੁੱਖ ਪ੍ਰੋਗਰਾਮ ਅਧਿਕਾਰੀ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਐੱਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਲਈ ਆਨਲਾਈਨ ਕੁਇਜ਼, ਜਾਗਰੂਕਤਾ ਲੈਕਚਰ, ਪੋਸਟਰ ਬਣਾਉਣ ਦੇ ਮੁਕਾਬਲੇ ਅਤੇ ਜਾਗਰੂਕਤਾ ਰੈਲੀ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਕੁਇਜ਼ ਵਿੱਚ ਕੁੱਲ 147 ਵਿਦਿਆਰਥੀਆਂ, ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ 31 ਵਿਦਿਆਰਥੀਆਂ ਅਤੇ ਰੈਲੀ ਵਿੱਚ 80 ਤੋਂ ਵੱਧ ਐਨ.ਐਸ.ਐਸ. ਵਲੰਟੀਅਰਾਂ ਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੇ ਭਾਗ ਲਿਆ। 'ਨਾਕੋ' ਜਲੰਧਰ ਦੇ ਸ੍ਰੀ ਦੀਪਕ ਨੇ ਆਪਣੇ ਲੈਕਚਰ ਦੌਰਾਨ ਐੱਚ.ਆਈ.ਵੀ./ਏਡਜ਼ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਚੋਟੀ ਦੇ 10 ਭਾਗੀਦਾਰਾਂ ਨੂੰ ਮੈਡਲ ਵੀ ਦਿੱਤੇ ਗਏ। ਰੈਲੀ ਦੀ ਸ਼ੁਰੂਆਤ ਮੌਕੇ ਗਇਤ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ, ਡਾ. ਮਨਪ੍ਰੀਤ ਸਿੰਘ ਲਹਿਲ ਅਤੇ ਪ੍ਰੋ. ਜਸਦੀਪ ਸਿੰਘ ਵੀ ਮੌਜੂਦ ਸਨ।
.jpeg)
Comments
Post a Comment