Scholarship for Lyallpur Khalsa College Students

Scholarships worth rupees 1,00,000/- were awarded to the needy and deserving students of Lyallpur Khalsa College, Jalandhar by S. Jaswant Singh Rai Memorial Public Charitable Trust. Speaking on the occasion, the College President Governing Council, Sardarni Balbir Kaur lauded the Trust for extending this financial support to students. Principal Dr. Rashpal Singh Sandhu said that the Trust had been providing financial help to the students of the college for a number of years. He also reiterated the commitment of the college to affordable and quality education, adding that all possible efforts would be made to support meritorious and deserving students. This scholarship was regularly given by Dr. K.S. Rai son of S. Jaswant Singh Rai but this year his son S. Amarjit Singh Rai specially arrived at the college from America after the demise of S. Jaswant Singh Rai to continue this legacy.  The recipients of this scholarship were Bhumika, Neha, Poonamjit Kaur, Parveen, Simran Kakkar, Nidhi Sharma, Anurag, Arshpreet Kaur, Harmanpreet Kaur and Charanpreet Bhardwaj. During this event Mr. Kanwar Sukhjit Singh ( Office Superintendent) was also present.

ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਲੋਂ ਪੜ੍ਹਾਈ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਵਿਸ਼ੇਸ਼ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉੱਥੇ ਵੱਡੀ ਪੱਧਰ ਤੇ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਇਸੇ ਲੜੀ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ “ਸ. ਜਸਵੰਤ ਸਿੰਘ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ 1 ਲੱਖ ਰੁਪਏ ਦੀ ਸਕਾਲਰਸ਼ਿਪ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ। ਸਕਾਲਰਸ਼ਿਪ ਦੀ ਇਹ ਰਾਸ਼ੀ ਹਰ ਸਾਲ ਸ ਜਸਵੰਤ ਸਿੰਘ ਰਾਏ ਦੇ ਸਪੁੱਤਰ ਸ. ਕੇ.ਐਸ. ਰਾਏ ਦੁਆਰਾ ਕਾਲਜ ਨੂੰ ਭੇਂਟ ਕੀਤੀ ਜਾਂਦੀ ਰਹੀ ਸੀ, ਹੁਣ ਉਨ੍ਹਾਂ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ. ਅਮਰਜੀਤ ਸਿੰਘ ਰਾਏ ਵਿਸ਼ੇਸ਼ ਤੌਰ 'ਤੇ ਇਹ ਸਕਾਲਰਸ਼ਿਪ ਦੇ ਰਹੇ ਹਨ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ “ਸ. ਜਸਵੰਤ ਸਿੰਘ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ' ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ ਉੱਥੇ ਅਗਾਂਹ ਪੜ੍ਹਨ ਤੇ ਅੱਗੇ ਵੱਧਣ ਲਈ ਉਤਸ਼ਾਹ ਮਿਲਦਾ ਹੈ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਵਲੋਂ 1 ਲੱਖ ਰੁਪਏ ਦੇ ਚੈੱਕ ਕਾਲਜ ਦੇ ਵਿਦਿਆਰਥੀਆਂ ਭੂਮਿਕਾ, ਨੋਹਾ, ਪੂਨਮਜੀਤ ਕੌਰ, ਪਰਵੀਨ, ਸਿਮਰਨ ਕੱਕੜ, ਨਿਧੀ ਸ਼ਰਮਾ, ਅਨੁਰਾਗ, ਅਰਸ਼ਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਚਰਨਪ੍ਰੀਤ ਭਰਦਵਾਜ ਨੂੰ ਦਿੱਤੇ ਗਏ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ਅਜਿਹਾ ਕਾਰਜ, ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਸਥਾ ਪਿਛਲੇ ਕਾਫੀ ਸਾਲਾਂ ਤੋਂ ਕਾਲਜ ਦੇ ਜਰੂਰਤਮੰਤ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੇ ਉਜਲੇ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਦੂਸਰੇ ਵਿਦਿਆਰਥੀਆਂ ਲਈ ਇਕ ਮਿਸਾਲ ਬਣਨ। ਪ੍ਰੋਗਰਾਮ ਦੌਰਾਨ ਸ੍ਰੀ ਕੰਵਰ ਸੁਖਜੀਤ ਸਿੰਘ (ਦਫਤਰ ਸੁਪਰਡੈਂਟ) ਵੀ ਹਾਜ਼ਰ ਸਨ।
 

Comments