Lyallpur Khalsa College Students Win University Merit Positions in MA-Music (Vocal) Semester-III


Student of Lyallpur Khalsa College Jalandhar performed excellently in Guru Nanak Dev University exams. In a press release, the Principal of the College Dr. Suman Chopra informed that students Anuradha and Charanpreet Kaur bagged 1st position jointly in the MA Music (Vocal)-III Semester by getting 9.75 SGPA out of 10, whereas Pankaj Grewal, Simranjeet Kaur and Khushi secured 2nd positions jointly by getting 9.50 SGPA, Yogesh Mamotra and Som Bahadur secured 3rd positions jointly by getting 9.25 SGPA. Principal Dr. Suman Chopra also said that the College was committed to provide quality education to its students and it would ensure all possible help to the deserving and needy students. The President of the College Governing Council Mrs. Balbir Kaur congratulated the student and wished them success in life. Prof. Sukhdev Singh, Head, Department of Music, Prof. Kiran Amar and Prof. Gurchetan Singh and were also present on this occasion.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਏ. (ਮਿਊਜ਼ਿਕ ਵੋਕਲ) ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥੀ ਅਨੁਰਾਧਾ ਅਤੇ ਚਰਨਪ੍ਰੀਤ ਕੌਰ ਨੇ 10 ਐਸ.ਜੀ.ਪੀ.ਏ. ਵਿਚੋਂ 9.75 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਸਾਂਝੇ ਰੂਪ ਵਿਚ ਪਹਿਲਾ ਸਥਾਨ, ਪੰਕਜ ਗਰੇਵਾਲ, ਸਿਮਰਨਜੀਤ ਕੌਰ ਅਤੇ ਖੁਸ਼ੀ ਨੇ 9.50 ਐਸ.ਜੀ.ਪੀ.ਏ. ਪ੍ਰਾਪਤ ਕਰਕੇ ਸਾਂਝੇ ਰੂਪ ਵਿਚ ਦੂਜਾ ਸਥਾਨ, ਯੋਗੇਸ਼ ਮਮੋਤਰਾ ਅਤੇ ਸੋਮ ਬਹਾਦੁਰ ਨੇ 9.25 ਅੰਕ ਪ੍ਰਾਪਤ ਕਰਕੇ ਸਾਂਝੇ ਰੂਪ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਆਉਣ ਵਾਲਿਆਂ ਨਤੀਜਿਆਂ ਵਿਚੋਂ ਵੀ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਵਿਚੋਂ ਵਿਸ਼ੇਸ਼ ਸਥਾਨ ਜਾਂ ਮੈਰਿਟ ਵਿਚ ਆਉਣਗੇ, ਉਨ੍ਹਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ, ਪ੍ਰੋ. ਕਿਰਨ ਅਮਰ ਅਤੇ ਪ੍ਰੋ. ਗੁਰਚੇਤਨ ਸਿੰਘ ਵੀ ਹਾਜ਼ਰ ਸਨ।

Comments