Excellent Performance by Student in Guru Nanak Dev University exams of M.Sc. Chemistry Semester-I


Student of Lyallpur Khalsa College Jalandhar have performed splendidly in Guru Nanak Dev University exams of M.Sc. Chemistry Semester-I. In a press release today, the Principal of the College Dr. Suman Chopra informed that Tanu Priya bagged 1st position by getting 9.24 SGPA out of 10. The President of the College Governing Council Sardarni Balbir Kaur and Principal Dr. Suman Chopa congratulated the students and wished them success in life. Dr. Rajnish Moudgil Head Department of Chemistry, Dr. Navjot Kaur, Dr. Geetanjli Kaushal, Dr. Vikas Kumar and Dr. Harshveer Arora were also present on this occasion.

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. ਕੈਮਿਸਟਰੀ ਪਹਿਲਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖਾਲਸਾ ਕਾਲਜ ਦੀ ਵਿਦਿਆਰਥਣ ਤਨੂੰ ਪ੍ਰਿਆ ਨੇ 10 ਵਿਚੋਂ 9.24 ਐਸ.ਜੀ.ਪੀ.ਏ. ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ਮੈਰਿਟ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਵਿਕਾਸ ਕੁਮਾਰ ਡਾ. ਰਜਨੀਸ਼ ਮੋਦਗਿੱਲ, ਮੁਖੀ ਕੈਮਿਸਟਰੀ ਵਿਭਾਗ, ਡਾ. ਨਵਜੋਤ ਕੌਰ, ਡਾ. ਗੀਤਾਂਜਲੀ ਕੌਸ਼ਲ, ਡਾ.ਵਿਕਾਸ ਕੁਮਾਰ ਅਤੇ ਡਾ.ਹਰਸ਼ਵੀਰ ਅਰੋੜਾ ਵੀ ਹਾਜ਼ਰ ਸਨ।


Comments