Lyallpur Khalsa College NSS Volunteers' Record Participation at National Camps


Lyallpur Khalsa College is committed for the overall development of its students. Keeping this view, college provides ample opportunities to its students to showcase their talents and explore their traits at national level camps. In the month of October- November, 06 members of the college attended NSS Pre RD camp at Rajasthan and 02 National Integration Camps at Haryana. Principal Dr. Jaspal Singh congratulated the volunteers and advised them to spread the message of national integration among other students. He opined that these camps of national repute offer various platforms to students to explore their inner strengths and learn the culture of other states. Chief Program officer Prof. Satpal Singh informed that volunteers Jaskaran Singh and Karmanvir Singh attended NIC at Bhiwani, Haryana, while Kirandeep Kaur and Jaskaran Gadhra represented Punjab at NIC Jind, Haryana. Volunteer Sadiya represented Guru Nanak Dev University at NSS Pre RD Camp at Jaipur, Rajasthan. Moreover, PO Prof. Satpal Singh was selected from Punjab to lead Punjab Contingent at NIC Jind, Haryana. Volunteers and Prog. Officer thanked the College Governing Council, Principal and State NSS Cell, Chandigarh for providing such opportunities.

ਲਾਇਲਪੁਰ ਖਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸੇ ਤਹਿਤ, ਕਾਲਜ ਆਪਣੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੇ ਕੈਂਪਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਅਤੇ ਉਹਨਾਂ ਦੇ ਗੁਣਾਂ ਦੀ ਪੜਚੋਲ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕਰਦਾ ਹੈ। ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ, ਕਾਲਜ ਦੇ ਵਿਦਿਆਰਥੀਆਂ ਨੇ ਰਾਜਸਥਾਨ ਵਿੱਚ ਐਨ.ਐਸ.ਐਸ. ਪੀ ਆਰਡੀ ਕੈਂਪ ਅਤੇ ਹਰਿਆਣਾ ਵਿੱਚ 02 ਰਾਸ਼ਟਰੀ ਏਕਤਾ ਕੈਂਪਾਂ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਲੰਟੀਅਰਾਂ ਨੂੰ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਵਿਚ ਰਾਸ਼ਟਰੀ ਏਕਤਾ ਦਾ ਸੰਦੇਸ਼ ਫੈਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਸਿੱਧੀ ਵਾਲੇ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀਆਂ ਅੰਦਰੂਨੀ ਸ਼ਕਤੀਆਂ ਦੀ ਪੜਚੋਲ ਕਰਨ ਅਤੇ ਦੂਜੇ ਰਾਜਾਂ ਦੇ ਸੱਭਿਆਚਾਰ ਨੂੰ ਸਿੱਖਣ ਲਈ ਵੱਖ-ਵੱਖ ਪਲੇਟਫਾਰਮ ਪ੍ਰਦਾਨ ਕਰਦੇ ਹਨ। ਚੀਫ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਵਲੰਟੀਅਰ ਜਸਕਰਨ ਸਿੰਘ ਅਤੇ ਕਰਮਨਵੀਰ ਸਿੰਘ ਨੇ ਭਿਵਾਨੀ, ਹਰਿਆਣਾ ਵਿਖੇ ਐਨ.ਆਈ.ਸੀ. ਵਿੱਚ ਸ਼ਮੂਲੀਅਤ ਕੀਤੀ, ਜਦਕਿ ਕਿਰਨਦੀਪ ਕੌਰ ਅਤੇ ਜਸਕਰਨ ਗਧਰਾ ਨੇ ਐਨ.ਆਈ.ਸੀ. ਜੀਂਦ, ਹਰਿਆਣਾ ਵਿਖੇ ਪੰਜਾਬ ਦੀ ਨੁਮਾਇੰਦਗੀ ਕੀਤੀ। ਵਾਲੰਟੀਅਰ ਸਾਦੀਆ ਨੇ ਜੈਪੁਰ, ਰਾਜਸਥਾਨ ਵਿਖੇ ਐਨ.ਐਸ.ਐਸ. ਪ੍ਰੀ ਆਰਡੀ ਕੈਂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ, ਚੀਫ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੂੰ ਐਨ.ਆਈ.ਸੀ. ਜੀਂਦ, ਹਰਿਆਣਾ ਵਿਖੇ ਪੰਜਾਬ ਦਲ ਦੀ ਅਗਵਾਈ ਕੀਤੀ। ਵਲੰਟੀਅਰਾਂ ਅਤੇ ਪ੍ਰੋਗਰਾਮ ਅਫਸਰ ਨੇ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਕਾਲਜ ਗਵਰਨਿੰਗ ਕੌਂਸਲ, ਪ੍ਰਿੰਸੀਪਲ ਅਤੇ ਸਟੇਟ ਐਨ.ਐਸ.ਐਸ. ਸੈੱਲ, ਚੰਡੀਗੜ੍ਹ ਦਾ ਧੰਨਵਾਦ ਕੀਤਾ।

Comments