The second day of the 75th Senior State Football Championship witness a close encounter


Lyallpur Khalsa College is known at the national and International level for the promotion of sports. Keeping this legacy forward, Lyallpur Khalsa College is hosting 75th Senior State Football Championship which is organized by District Football Association. Mr. Sarabjit Singh Samra, Managing Director, Capital Small Finance Bank was the chief guest during the first match of the second day. He was welcomed by Principal Dr. Jaspal Singh, President S. Inderjit Singh, Dhyan Chand Awardee Mr. Sushil Kohli and S. Manmohan Singh DFA. The chief guest in his address opined that today's young generation must participate in sports for physical development. He appreciated efforts of D.F.A. and Lyallpur Khalsa College to bring state level championship in Jalandhar. Today's first match was played between the teams of Patiala and Amritsar, which was tied 1-1 at full time and this match was won by the team of Patiala with 4 goals against 3 through tie break. Patiala team player Tanveer Singh was declared the best player of this match. Today's second match was played between Kapurthala and Sangrur teams which Kapurthala team won by 7-1. The chief guest of this match was former international Kabaddi player Sankar Singh Kang. Kapurthala team player Harjot Singh was declared the best player of this match. On this occasion Sukhi Mann, Mr. Vijay Vaish, Mr. Balwinder Rana, Mr. Ajwant Singh Ball, Mr. Santokh Singh Norway, Mr. Dhanwant Kumar, Prof. Gopal Singh Buttar, Mr. Dalip Bhola, Mr. Lali, S. Harjinder Singh Secretary Punjab Football Association, Mr. Vijay Bali, Joint Secretary Punjab Football Association, Mr. Hardeep Singh Former International Football Player, Mr. Ramesh Lal, Mr. Bhupinder Singh Bhindi, s. Jagdish Singh, Mr. Amrit Lal Saini and other football lovers were present. Tomorrow, the first semi-final will be played between Shaheed Bhagat Singh Nagar and Kapurthala at 12:30 pm and the second semi-final will be played between the hosts Jalandhar and Patiala at 2:30 pm.

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਪਹਿਲੇ ਮੈਚ ਦੌਰਾਨ ਸ. ਸਰਬਜੀਤ ਸਿੰਘ ਸਮਰਾ, ਮੈਨਜਿੰਗ ਡਾਇਰੈਕਟਰ, ਕੈਪੀਟਲ ਸਮਾਲ ਫਾਈਨੈਂਸ ਬੈਂਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਧਾਨ ਸ. ਇੰਦਰਜੀਤ ਸਿੰਘ, ਧਿਆਨ ਚੰਦ ਅਵਾਰਡੀ ਸੀ ਸੁਸ਼ੀਲ ਕੋਹਲੀ ਅਤੇ ਸ. ਮਨਮੋਹਨ ਸਿੰਘ ਡੀ.ਐਫ.ਏ. ਵਲੋਂ ਕੀਤਾ ਗਿਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਵਿਕਾਸ ਲਈ ਖੇਡਾਂ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਅੱਜ ਦਾ ਪਹਿਲਾ ਮੈਚ ਪਟਿਆਲਾ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜੋ ਪੂਰੇ ਸਮੇਂ ਦੌਰਾਨ 1-1 ਗੋਲ ਨਾਲ ਬਰਾਬਰੀ 'ਤੇ ਰਿਹਾ ਅਤੇ ਇਹ ਮੈਚ ਟਾਈ ਬ੍ਰੇਕ ਰਾਹੀਂ ਪਟਿਆਲਾ ਦੀ ਟੀਮ ਨੇ 3 ਦੇ ਮੁਕਾਬਲੇ 4 ਗੋਲਾਂ ਨਾਲ ਜਿੱਤਿਆ। ਇਸ ਮੈਚ ਦਾ ਬੈਸਟ ਪਲੇਅਰ ਪਟਿਆਲਾ ਟੀਮ ਦੇ ਖਿਡਾਰੀ ਤਨਵੀਰ ਸਿੰਘ ਨੂੰ ਐਲਾਨਿਆਂ ਗਿਆ। ਅੱਜ ਦਾ ਦੂਜਾ ਮੈਚ ਕਪੂਰਥਲਾ ਅਤੇ ਸੰਗਰੂਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਕਿ ਕਪੂਰਥਲਾ ਦੀ ਟੀਮ ਨੇ 1-1 ਨਾਲ ਜਿੱਤਿਆ। ਇਸ ਮੈਚ ਦੇ ਮੁੱਖ ਮਹਿਮਾਨ ਸਾਬਕਾ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸ. ਉਂਕਾਰ ਸਿੰਘ ਕੰਗ ਸਨ। ਇਸ ਮੈਚ ਦਾ ਬੈਸਟ ਪਲੇਅਰ ਕਪੂਰਥਲਾ ਟੀਮ ਦੇ ਖਿਡਾਰੀ ਹਰਜੋਤ ਸਿੰਘ ਨੂੰ ਐਲਾਨਿਆਂ ਗਿਆ। ਇਸ ਮੌਕੇ ਸੁਖੀ ਮਾਨ, ਸ੍ਰੀ ਵਿਜੈ ਦੇਸ਼, ਸ੍ਰੀ. ਬਲਵਿੰਦਰ ਰਾਣਾ, ਸ. ਅਜਵੰਤ ਸਿੰਘ ਬੱਲ, ਸ. ਸੰਤੋਖ ਸਿੰਘ ਨਾਰਵੇ, ਸ੍ਰੀ ਧਨਵੰਤ ਕੁਮਾਰ, ਪ੍ਰੋ. ਗੋਪਾਲ ਸਿੰਘ ਬੁੱਟਰ ਸ੍ਰੀ ਦਲੀਪ ਭੋਲਾ, ਸ੍ਰੀ ਲਾਲੀ, ਸ. ਹਰਜਿੰਦਰ ਸਿੰਘ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ੍ਰੀ ਵਿਜੈ ਬਾਲੀ, ਜੁਆਇੰਟ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ. ਹਰਦੀਪ ਸਿੰਘ ਸਾਬਕਾ ਅੰਤਰ- ਰਾਸ਼ਟਰੀ ਫੁੱਟਬਾਲ ਖਿਡਾਰੀ, ਸ੍ਰੀ ਰਮੇਸ਼ ਲਾਲ, ਸ. ਭੁਪਿੰਦਰ ਸਿੰਘ ਭਿੰਡੀ, ਸ. ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ ਅਤੇ ਹੋਰ ਫੁੱਟਬਾਲ ਪ੍ਰੇਮੀ ਹਾਜ਼ਰ ਸਨ। ਕੱਲ੍ਹ ਨੂੰ ਪਹਿਲਾ ਸੈਮੀਫਾਈਨਲ 12:30 ਵਜੇ ਸ਼ਹੀਦ ਭਗਤ ਸਿੰਘ ਨਗਰ ਅਤੇ ਦਰਮਿਆਨ ਅਤੇ ਦੂਜਾ ਸੈਮੀਫਾਈਨਲ 2:30 ਵਜੇ ਮੇਜਬਾਨ ਜਲੰਧਰ ਅਤੇ ਪਟਿਆਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ।


Comments