The Punjabi Folk Dance Bhangra Camp will start at Lyallpur Khalsa College from 11th July 2024 (Registration will be held on 9th and 10th July at 5:00 PM at Open Air Theatre)



Lyallpur Khalsa College is known for carrying forward the heritage of Bhangra and taking it to international level. This Mecca of Bhangra is organizing Punjabi Folk Dance Bhangra Camp from 11th July to 20th July 2024. Principal Dr. Jaspal Singh, Vice Principal Prof. A meeting was held regarding the planning and implementation of the camp under the leadership of Jasreen Kaur and Registrar Prof. Navdeep Kaur, in which it was said that Bhangra not only entertains but also keeps the body fit. This dance form is also internationally recognized. On this occasion, Principal Dr. Jaspal Singh said that this camp is for all age groups and there is no registration fee. Dean Cultural Affairs Dr. Palwinder Singh Bolina said that this camp is organized every year in the college campus by the team of Lyallpur Khalsa College Jalandhar. The main objective of this camp is to teach Bhangra to Punjabis while connecting them with the heritage of Punjab. Every year male and female participants of all ages participate in this camp with full enthusiasm. Dr. Bolina said that the online registration regarding the camp is going on and about 350 participants have registered while the offline registration will be done on 09 and 10 July 2024 at 5.00 pm at the open air theater of the college. On this occasion the Principal Dr. The poster of Bhangra camp was also released by Jaspal Singh, Vice Principal Prof. Jasreen Kaur, Registrar Prof. Navdeep Kaur, Prof. Balraj Kaur and the Steering Committee. Meanwhile, T-shirts were distributed to the staff and students related to the management and executive committee like every year. Prof. Palwinder Singh, in charge of the camp, said that these T-shirts have been sponsored by the old students of the college who were members of the Bhangra team during 2021-23. Meanwhile, members of the administrative team Prof. Ajitpal Singh, Prof. Satpal Singh, Prof. Harjinder Kaur, Prof. Ravneet Kaur, Prof. Navneet Kaur, Prof. Unkar, Prof. Sonu Gupta, Prof. Kirandeep Kaur, Mr. Surinder Kumar Chalotra (PA) Jitinder Lambard, Charanjit Channi, Jaisanpreet Singh, Sukhjit Singh, Jaskaran Singh, Jasdeep Singh, Jagat Singh, etc. were present.

ਲਾਇਲਪੁਰ ਖ਼ਾਲਸਾ ਕਾਲਜ ਭੰਗੜੇ ਦੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਣ ਲਈ ਜਾਣਿਆ ਜਾਂਦਾ ਹੈ। ਭੰਗੜੇ ਦਾ ਇਹ ਮੌਕਾ 11 ਜੁਲਾਈ ਤੋਂ 20 ਜੁਲਾਈ 2024 ਤੱਕ ਪੰਜਾਬੀ ਲੋਕ ਨਾਚ ਭੰਗੜਾ ਕੈਂਪ ਦਾ ਆਯੋਜਨ ਕਰ ਰਿਹਾ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ, ਵਾਇਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਅਤੇ ਰਜਿਸਟਰਾਰ ਪ੍ਰੋ. ਨਵਦੀਪ ਕੌਰ ਦੀ ਅਗਵਾਈ ਹੇਠ ਕੈਂਪ ਦੀ ਵਿਉਂਤਬੰਦੀ ਅਤੇ ਅਮਲ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਕਿਹਾ ਕਿ ਭੰਗੜਾ ਨਾ ਸਿਰਫ ਮਨੋਰੰਜਨ ਕਰਦਾ ਹੈ ਸਗੋਂ ਸਰੀਰ ਨੂੰ ਫਿੱਟ ਵੀ ਰੱਖਦਾ ਹੈ। ਇਸ ਨਾਚ ਰੂਪ ਨੂੰ ਅੰਤਰਰਾਸ਼ਟਰੀ ਮਾਨਤਾ ਵੀ ਪ੍ਰਾਪਤ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਹ ਕੈਂਪ ਹਰ ਉਮਰ ਵਰਗ ਲਈ ਹੈ ਅਤੇ ਇਸ ਦੀ ਕੋਈ ਵੀ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਡੀਨ ਸੱਭਿਆਚਾਰਕ ਮਾਮਲੇ ਡਾ. ਪਲਵਿੰਦਰ ਸਿੰਘ ਬੋਲੀਨਾ ਨੇ ਦੱਸਿਆ ਕਿ ਇਹ ਕੈਂਪ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਟੀਮ ਵੱਲੋਂ ਕਾਲਜ ਕੈਂਪਸ ਵਿੱਚ ਹਰ ਸਾਲ ਲਗਾਇਆ ਜਾਂਦਾ ਹੈ । ਇਸ ਕੈਂਪ ਦਾ ਮੁੱਖ ਉਦੇਸ਼ ਪੰਜਾਬੀਆਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਦੇ ਹੋਏ ਭੰਗੜਾ ਸਿਖਾਉਣਾ ਹੈ। ਹਰ ਸਾਲ ਹਰ ਉਮਰ ਦੇ ਔਰਤ ਮਰਦ ਭਾਗੀਦਾਰ ਪੂਰੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਸ਼ਾਮਿਲ ਹੁੰਦੇ ਹਨ। ਡਾ. ਬੋਲੀਨਾ ਨੇ ਦੱਸਿਆ ਕਿ ਕੈਂਪ ਸੰਬੰਧੀ ਆਨਲਾਇਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਅਤੇ 350 ਦੇ ਕਰੀਬ ਪ੍ਰਤੀਭਾਗੀ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ ਜਦਕਿ ਆਫਲਾਇਨ ਰਜਿਸਟ੍ਰੇਸ਼ਨ (09 ਅਤੇ 10 ਜੁਲਾਈ 2024 ਨੂੰ ਸ਼ਾਮ 5.00 ਵਜੇ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਕੀਤੀ ਜਾਵੇਗੀ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਵਾਇਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ, ਰਜਿਸਟਰਾਰ ਪ੍ਰੋ. ਨਵਦੀਪ ਕੌਰ, ਪ੍ਰੋ. ਬਲਰਾਜ ਕੌਰ ਅਤੇ ਪ੍ਰੰਬਧਕੀ ਕਮੇਟੀ ਵਲੋਂ ਭੰਗੜਾ ਕੈਂਪ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਪ੍ਰੰਬਧਕੀ ਅਤੇ ਕਾਰਜਕਾਰੀ ਕਮੇਟੀ ਨਾਲ ਸੰਬੰਧਿਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਹਰ ਸਾਲ ਦੀ ਤਰ੍ਹਾਂ ਟੀ-ਸ਼ਰਟਾਂ ਤਕਸੀਮ ਕੀਤੀਆਂ ਗਈਆਂ। ਕੈਂਪ ਦੇ ਇੰਚਾਰਜ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਟੀ-ਸ਼ਰਟਾਂ ਕਾਲਜ ਦੇ ਪੁਰਾਣੇ ਵਿਦਿਆਰਥੀ ਜੋ ਕਿ 2021-23 ਦੌਰਾਨ ਭੰਗੜਾ ਟੀਮ ਦੇ ਮੈਂਬਰ ਸਨ ਵਲੋਂ ਸਪਾਂਸਰ ਕੀਤੀਆਂ ਗਈਆਂ ਹਨ। ਇਸ ਦੌਰਾਨ ਪ੍ਰਬੰਧਕੀ ਟੀਮ ਦੇ ਮੈਂਬਰ ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਸੱਤਪਾਲ ਸਿੰਘ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਉਕਾਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਕਿਰਨਦੀਪ ਕੌਰ, ਸ੍ਰੀ ਸੁਰਿੰਦਰ ਕੁਮਾਰ ਚਲੋਤਰਾ (ਪੀ.ਏ.) ਜਤਿੰਦਰ ਲੰਬੜ, ਚਰਨਜੀਤ ਚੰਨੀ, ਜੈਸਨਪ੍ਰੀਤ ਸਿੰਘ, ਸੁਖਜੀਤ ਸਿੰਘ, ਜਸਕਰਨ ਸਿੰਘ, ਜਸਦੀਪ ਸਿੰਘ, ਜਗਤ ਸਿੰਘ, ਆਦਿ ਹਾਜ਼ਰ ਸਨ।



 

Comments