Martyrdom of Shri Guru Teg Bahadur ji Commemorated by Lyallpur Khalsa College
Centre of Guru Granth Sahib Studies & NSS Unit in collaboration with Rotary Club Jalandhar Helping Hands Group organized declamation contest to commemorate the supreme martyrdom of Guru Tegh Bahadur ji. The Chief Guest of the event Swami Shantanand ji Udaseen was welcomed by the college Principal Prof. Navdeep Kaur, President Rotarian Dr. Mandeep Singh & organizing committee. Principal Prof. Navdeep Kaur in her opening remarks emphasized on the need of adoption of philanthropic approach in the prevailing times when intolerance is gaining momentum. She opined that we need to learn lessons of patience, promotion of human rights and universal brotherhood from the sacrifices of Guru Teg Bahadur ji, Bhai Sati Das ji, Bhai Mati Das ji and Bhai Dyala ji. Chief Guest of the event, Swami ji briefly discussed life and ideology of Shri Guru Tegh Bahadur ji and motivated the students to adopt and apply the concept the welfare of the society. Prof. Mandeep Singh, Coordinator of Centre of Guru Granth Sahib Studies informed that more than 90 participants registered for this competition and 35 students from various colleges and schools of Jalandhar, Kapurthala & Amritsar participated in this declamation contest on the topic Martyrdom of Guru Teg Bahadur ji, Bhai Sati Das ji, Bhai Mati Das ji and Bhai Dyala ji. Prof. Mandeep Singh & Mr. Harvinder Singh acted as the judges of the event. NSS Program Prof. Satpal Singh informed that Sukhraj Deep Kaur, Ekta Pandey and Vanshika got first, second & third positions respectively. Moreover, consolation prizes were given to Sanjana, Kalpana & Gurvir Kaur. Rotarian Dr. Mandeep Singh thanked the audience and appreciated the efforts of the college in organizing this program. The stage was handled by K.S. Aujla. During this event, Dr. Harmeet Kaur Rayat, Asst. Governor Rtn S.K. Bansal, Mr. Harminder Singh Sidana, Ms. Ruchi Gaur, Rajesh Bahari, Mr. Surinder Saini, College staff members and students were present.
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਐਨ.ਐਸ.ਐਸ. ਯੂਨਿਟ ਨੇ ਰੋਟਰੀ ਕਲੱਬ ਜਲੰਧਰ ਹੈਲਪਿੰਗ ਹੈਂਡਸ ਗਰੁੱਪ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੀ ਸਰਵਉੱਚ ਸ਼ਹਾਦਤ ਦੀ ਯਾਦ ਵਿੱਚ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਸਵਾਮੀ ਸ਼ਾਂਤਾਨੰਦ ਜੀ ਉਦਾਸੀਨ ਦਾ ਸਵਾਗਤ ਕਾਲਜ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਪ੍ਰਧਾਨ ਰੋਟੋਰੀਅਨ ਡਾ. ਮਨਦੀਪ ਸਿੰਘ ਅਤੇ ਪ੍ਰਬੰਧਕ ਕਮੇਟੀ ਨੇ ਕੀਤਾ। ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਮੌਜੂਦਾ ਸਮੇਂ ਵਿੱਚ, ਜਦੋਂ ਅਸਹਿਣਸ਼ੀਲਤਾ ਤੇਜ਼ੀ ਨਾਲ ਵਧ ਰਹੀ ਹੈ, ਪਰਉਪਕਾਰੀ ਪਹੁੰਚ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਕੁਰਬਾਨੀਆਂ ਤੋਂ ਸਬਰ, ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸਬਕ ਸਿੱਖਣ ਦੀ ਲੋੜ ਹੈ। ਸਮਾਗਮ ਦੇ ਮੁੱਖ ਮਹਿਮਾਨ ਸਵਾਮੀ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਸੰਖੇਪ ਵਿੱਚ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਮਾਜ ਦੀ ਭਲਾਈ ਦੇ ਸੰਕਲਪ ਨੂੰ ਅਪਣਾਉਣ ਅਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਪ੍ਰੋ. ਮਨਦੀਪ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਲਈ 90 ਤੋਂ ਵੱਧ ਭਾਗੀਦਾਰਾਂ ਨੇ ਰਜਿਸਟਰੇਸ਼ਨ ਕਰਵਾਈ ਅਤੇ ਜਲੰਧਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ 35 ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਵਿਸ਼ੇ 'ਤੇ ਹੋਏ ਇਸ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲਿਆ। ਪ੍ਰੋ. ਮਨਦੀਪ ਸਿੰਘ ਅਤੇ ਸ੍ਰੀ ਹਰਵਿੰਦਰ ਸਿੰਘ ਨੇ ਇਸ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਨਿਭਾਈ। ਐਨ.ਐਸ.ਐਸ ਪ੍ਰੋਗਰਾਮ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਸੁਖਰਾਜ ਦੀਪ ਕੌਰ, ਏਕਤਾ ਪਾਂਡੇ ਅਤੇ ਵੰਸ਼ਿਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸੰਜਨਾ, ਕਲਪਨਾ ਅਤੇ ਗੁਰਵੀਰ ਕੌਰ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਰੋਟੋਰੀਅਨ ਡਾ. ਮਨਦੀਪ ਸਿੰਘ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਟੇਜ ਦੀ ਜ਼ਿੰਮੇਵਾਰੀ ਰੋਟੋਰੀਅਨ ਕੇ.ਐਸ. ਔਜਲਾ ਨੇ ਸੰਭਾਲੀ। ਇਸ ਸਮਾਗਮ ਦੌਰਾਨ, ਡਾ. ਹਰਮੀਤ ਕੌਰ ਰਿਆੜ, ਸਹਾਇਕ ਗਵਰਨਰ ਚੋਟਰੀ ਕਲੱਬ ਐਸ.ਕੇ. ਬਾਂਸਲ, ਸ੍ਰੀ ਹਰਮਿੰਦਰ ਸਿੰਘ ਸਿਦਾਨਾ, ਸ੍ਰੀਮਤੀ ਰੂਚੀ ਗੌੜ, ਸ੍ਰੀ ਰਾਜੇਸ਼ ਬਾਹਰੀ, ਉੱਘੇ ਸਮਾਜ ਸੇਵਕ ਸ੍ਰੀ ਸੁਰਿੰਦਰ ਸੋਈ, ਕਾਲਜ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Comments
Post a Comment