Lyallpur Khalsa College students visit Bhagat Puran Singh Pingalwara Manawala (Amritsar)


Department of Physiotherapy, Lyallpur Khalsa College, Jalandhar organized an educational tour for students to visit Pingalwara at Manawala, Amritsar established by Bhagat Puran Singh. This educational tour was flagged off by the Principal of the college, Prof. Navdeep Kaur. She said that such efforts not only increase the knowledge of the students but also provide them with practical experience. The staff members of the department of Physiotherapy thanked the Director of Pingalwara, Dr. Inderjit Kaur and Administrator, Mr. Yogesh Kumar by presenting a memento and a bouquet of flowers for giving the students the opportunity to see and understand this special social institution from a close distance. Mr. Jugesh Kumar informed the students about the history of Pingalwara and showed them various centers at Pingalwara and explained them in detail. The students visited the museum built on the life of Bhagat Puran Singh Ji and studied the Artificial Limb Center, School for Special Children, Laboratory and Rehabilitation Center. Here, the students were made aware in detail about the various facilities run there such as free medicines, sanitation, recycle unit and bio-gas plant. The teachers and students of the department interacted with the people living there and, got inspired from their courage and vision of life and remembered the service and dedication of Bhai Sahib Bhagat Puran Singh Ji, the founder of Pingalwara. About 39 students of BPT Part III and IV of the college were part of this tour which made the students emotional and taught them that true education is associated with the service to humanity. This educational tour was conducted under the supervision of Dr. Priyank Sharda, Dr. Anjali Ohja, Dr. Vishali Mahindru and Dr. Alisha Kamboj.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਇੱਕ ਵਿਦਿਅਕ ਟੂਰ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਮਾਨਾਵਾਲਾ (ਅੰਮ੍ਰਿਤਸਰ) ਵਿਖੇ ਭਗਤ ਪੂਰਨ ਸਿੰਘ ਜੀ ਵੱਲੋਂ ਸਥਾਪਿਤ ਪਿੰਗਲਵਾੜਾ ਦਾ ਦੌਰਾ ਕਰਵਾਇਆ ਗਿਆ। ਇਸ ਵਿੱਚ ਬੀ.ਪੀ.ਟੀ. ਭਾਗ ਤੀਜਾ ਤੇ ਚੌਥਾ ਦੇ ਲਗਭਗ 39 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਦਿਅਕ ਟੂਰ ਨੂੰ ਕਾਲਜ ਦੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਅਜਿਹੇ ਯਤਨ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਉਥੇ ਉਹਨਾਂ ਨੂੰ ਵਿਹਾਰਿਕ ਅਨੁਭਵ ਵੀ ਪ੍ਰਦਾਨ ਕਰਦੇ ਹਨ। ਵਿਭਾਗ ਦੇ ਸਟਾਫ ਮੈਂਬਰਾਂ ਵੱਲੋਂ ਪਿੰਗਲਵਾੜਾ ਦੀ ਸੰਚਾਲਕ ਡਾਕਟਰ ਇੰਦਰਜੀਤ ਕੌਰ ਅਤੇ ਐਡਮਿਨਿਸਟਰੇਟਰ ਸ੍ਰੀ ਯੋਗੇਸ਼ ਕੁਮਾਰ ਦਾ ਯਾਦਗਾਰੀ ਚਿੰਨ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ ਕਿ ਉਹਨਾਂ ਵਿਦਿਆਰਥੀਆਂ ਨੂੰ ਇਹ ਮੌਕਾ ਦਿਤਾ ਕਿ ਇਸ ਵਿਸ਼ੇਸ਼ ਸਮਾਜਿਕ ਸੰਸਥਾ ਨੂੰ ਨੇੜੇ ਤੋਂ ਦੇਖ ਕੇ ਸਮਝ ਸਕਣ। ਸ੍ਰੀ ਜੁਗੋਸ਼ ਕੁਮਾਰ ਦੁਆਰਾ ਵਿਦਿਆਰਥੀਆਂ ਨੂੰ ਪਿੰਗਲਵਾੜਾ ਦੇ ਇਤਿਹਾਸ ਬਾਰੇ ਦੱਸਿਆ ਗਿਆ ਅਤੇ ਪਿੰਗਲਵਾੜਾ ਦੇ ਵੱਖ-ਵੱਖ ਕੇਂਦਰ ਦਿਖਾਉਂਦਿਆ ਉਨਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਵਿਦਿਆਰਥੀਆਂ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਆਧਾਰ ਤੇ ਬਏ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਆਰਟੀਫਿਸ਼ਅਲ ਲਿੰਬ ਸੈਂਟਰ, ਸਪੈਸ਼ਲ ਬੱਚਿਆਂ ਦੇ ਸਕੂਲ, ਲੈਬੋਰਟਰੀ ਅਤੇ ਪੁਨਰਵਾਸ ਕੇਂਦਰ ਦਾ ਅਧਿਐਨ ਕੀਤਾ। ਇਸੇ ਵਿਦਿਆਰਥੀਆਂ ਨੂੰ ਉੱਥੇ ਚੱਲ ਰਹੀਆਂ ਸਹੂਲਤਾਂ ਜਿਵੇਂ ਕਿ ਮੁਫਤ ਦਵਾਈਆਂ, ਸਫਾਈ ਪ੍ਰਬੰਧ, ਰਿਸਾਈਕਲ ਯੂਨਿਟ ਅਤੇ ਬਾਇਓਗੈਸ ਪਲਾਂਟ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ। ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉੱਥੇ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਹਿੰਮਤ ਤੇ ਜੀਵਨ ਦ੍ਰਿਸ਼ਟੀ ਤੋਂ ਪ੍ਰੇਰਨਾ ਪ੍ਰਾਪਤ ਕਰਦੇ ਹੋਏ ਪਿੰਗਲਵਾੜਾ ਦੇ ਸੰਸਥਾਪਕ ਭਾਈ ਸਾਹਿਬ ਭਗਤ ਪੂਰਨ ਸਿੰਘ ਜੀ ਦੀ ਸੇਵਾ ਅਤੇ ਸਮਰਪਣ ਭਾਵਨਾ ਨੂੰ ਯਾਦ ਕੀਤਾ। ਇਸ ਦੌਰੇ ਵਿਦਿਆਰਥੀਆਂ ਨੂੰ ਭਾਵੁਕ ਕਰਦਿਆਂ ਹੋਇਆਂ ਇਹ ਸਿੱਖਿਆ ਦਿੱਤੀ ਕਿ ਸੱਚੀ ਸਿੱਖਿਆ ਉਹ ਹੈ ਜੋ ਮਨੁੱਖਤਾ ਦੀ ਸੇਵਾ ਨਾਲ ਜੁੜੀ ਹੋਵੇ। ਇਹ ਵਿਦਿਅਕ ਟੂਰ ਵਿਭਾਗ ਦੇ ਸਟਾਫ ਮੈਂਬਰ ਡਾ. ਪ੍ਰਿਆਂਕ ਸ਼ਾਰਦਾ, ਡਾ. ਅੰਜਲੀ ਓਜ਼ਾ, ਡਾ. ਵਿਸ਼ਾਲੀ ਮਹਿੰਦਰੂ ਅਤੇ ਡਾ. ਅਲੀਸ਼ਾ ਕੰਬੋਜ਼ ਦੀ ਨਿਗਰਾਨੀ ਹੇਠ ਕਰਵਾਇਆ ਗਿਆ।


Comments