.jpeg)
Lyallpur Khalsa College, Jalandhar has secured the First Runners-Up Trophy in the Guru Nanak Dev University Inter-College (Men’s) ‘A’ Division Championship. This remarkable achievement is the result of the students’ continuous excellence, discipline, and outstanding teamwork throughout the season. At the award ceremony held at Guru Nanak Dev University, the trophy was presented by Vice-Chancellor Dr. Karamjeet Singh, Dean Academic Affairs Dr. Palwinder Singh, Dean Students’ Welfare Dr. Harvinder Singh Saini, Director Sports Dr. Kanwar Mandeep Singh, Chairperson of the University Sports Committee (Women) Dr. Pushpinder Walia, and Chairperson of the University Sports Committee (Men) Dr. Tarsem Singh. On behalf of the college, the award was received by Principal Prof. Navdeep Kaur, Dean Sports Prof. Rashpal Singh Sandhu, Head of the Department Prof. Simranjeet Singh, Prof. Ajay Kumar, Prof. Manveer Pal, and Sports Superintendent Jagdish Singh. Sardarni Balbir Kaur, President of the Governing Council, and Sr. Deepinder Singh Purewal, Vice President, congratulated the players, coaches, and the Department of Physical Education & Sports on this achievement. Registrar and Head of Department, Zoology, Dr. Gagandeep Kaur conveyed their appreciation to the athletes, coaches, and the Department of Physical Education and Sports for their commitment and performance. Principal Prof. Navdeep Kaur stated that this result reflects the college’s rich culture of sportsmanship and perseverance, emphasizing the collective efforts of the faculty, coaches, and supporting staff. She added that the college will continue to build on these achievements with enhanced preparation for upcoming inter-college tournaments. On this occasion, the college’s international players were honored with scholarships in recognition of their remarkable sporting achievements. The awardees included Ardrian Karmakar (Shooting) 3,80,000, Pramod Kumar (Shooting) 2,50,000, Umesh Chaudhary (Shooting) 2,50,000, and Sufiyan Wahid Sohil (Fencing) 1,55,000. These awards highlight the institution’s continued commitment to encouraging excellence in sports. The Principal also appreciated the contribution of ground staff, event management teams, and administrative units whose efforts ensured smooth and successful participation throughout the season. On this occasion, Dr. Rashpal Singh Sandhu, Dean Sports, and Prof. Simranjeet Singh, Head of the Department of Physical Education and Sports, extended special thanks to the College Governing Council and the Principal for providing excellent sports facilities and a supportive sports environment. They further stated that the Department of Physical Education and Sports efficiently managed the practice schedules, ground preparation, logistics, and welfare of the players, thereby strengthening the institution’s holistic approach that integrates academic excellence with high-performance sports.
ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ ਕਾਲਜ (ਪੁਰਸ਼) 'ਏ' ਡਿਵੀਜ਼ਨ ਚੈਂਪਿਅਨਸਿਪ ਟਰਾਫੀ ਵਿੱਚ ਫਸਟ ਰਨਰਜ਼-ਅਪ ਸਥਾਨ ਹਾਸਲ ਕੀਤਾ ਹੈ, ਜੋ ਸਾਰੇ ਸੀਜ਼ਨ ਦੌਰਾਨ ਵਿਦਿਆਰਥੀ-ਖਿਡਾਰੀਆਂ ਦੀ ਲਗਾਤਾਰ ਸ਼ਾਨਦਾਰ ਅਤੇ ਅਨੁਸ਼ਾਸਿਤ ਟੀਮ-ਵਰਕ ਦਾ ਨਤੀਜਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਐਵਾਰਡ ਸਮਾਰੋਹ ਵਿੱਚ ਇਹ ਟਰਾਫ਼ੀ ਫਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਡੀਨ ਅਕੈਡਮਿਕ ਅਫੇਅਰਜ ਡਾ. ਪਲਵਿੰਦਰ ਸਿੰਘ, ਡੀਨ 'ਸਟੂਡੈਂਟਸ' ਵੈਲਫੇਅਰ ਡਾ. ਹਰਵਿੰਦਰ ਸਿੰਘ ਸੈਣੀ, ਡਾਇਰੈਕਟਰ ਸਪੋਰਟਸ ਡਾ. ਕਨਵਰ ਮਨਦੀਪ ਸਿੰਘ, ਯੂਨੀਵਰਸਿਟੀ ਸਪੋਰਟਸ ਕਮੇਟੀ (ਮਹਿਲਾ) ਦੀ ਪ੍ਰਧਾਨ ਡਾ. ਪੁਸ਼ਪਿੰਦਰ ਵਾਲੀਆ ਅਤੇ ਯੂਨੀਵਰਸਿਟੀ ਸਪੋਰਟਸ ਕਮੇਟੀ (ਪੁਰਸ਼) ਦੇ ਪ੍ਰਧਾਨ ਡਾ. ਤਰਸੇਮ ਸਿੰਘ ਵੱਲੋਂ ਪ੍ਰਦਾਨ ਕੀਤੀ ਗਈ। ਕਾਲਜ ਵੱਲੋਂ ਇਹ ਸਨਮਾਨ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਡੀਨ ਸਪੋਰਟਸ ਪ੍ਰੋ. ਰਸ਼ਪਾਲ ਸਿੰਘ ਸੰਧੂ, ਵਿਭਾਗ ਮੁਖੀ ਪ੍ਰੋ. ਸਿਮਰਨਜੀਤ ਸਿੰਘ, ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰ ਪਾਲ ਅਤੇ ਸਪੋਰਟਸ ਸੁਪਰਡੈਂਟ ਜਗਦੀਸ਼ ਸਿੰਘ ਨੇ ਪ੍ਰਾਪਤ ਕੀਤਾ। ਇਸ ਪ੍ਰਾਪਤੀ ਲਈ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਵਾਈਸ ਪ੍ਰੈਜ਼ੀਡੈਂਟ ਦੀਪਇੰਦਰ ਸਿੰਘ ਪੁਰੇਵਾਲ ਨੇ ਖਿਡਾਰੀਆਂ, ਕੋਚਾਂ ਅਤੇ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਨੂੰ ਵਧਾਈ ਦਿਤੀ। ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਕਿਹਾ ਕਿ ਇਹ ਨਤੀਜਾ ਕਾਲਜ ਦੀ ਸ਼ਾਨਦਾਰ ਖੇਡ-ਭਾਵਨਾ ਅਤੇ ਧੀਰਜ ਦੀ ਸੰਸਕ੍ਰਿਤੀ ਦਾ ਦਰਪਣ ਹੈ ਅਤੇ ਇਸ ਵਿੱਚ ਫੈਕਲਟੀ, ਕੋਚਾਂ ਅਤੇ ਸਹਾਇਕ ਸਟਾਫ ਦੇ ਸਾਂਝੇ ਯਤਨਾਂ ਦੀ ਅਹਿਮ ਭੂਮਿਕਾ ਰਹੀ। ਉਹਨਾ ਕਿਹਾ ਕਿ ਆਗਾਮੀ ਇੰਟਰ ਕਾਲਜ ਟੂਰਨਾਮੈਂਟ ਲਈ ਵਧੀਆ ਤਿਆਰੀ ਨਾਲ ਇਸ ਪ੍ਰਾਪਤੀਆਂ ਨੂੰ ਹੋਰ ਅੱਗੇ ਲੈ ਕੇ ਜਾਣਗੀਆਂ। ਇਸ ਮੌਕੇ ਤੇ ਕਾਲਜ ਦੇ ਅੰਤਰ ਰਾਸ਼ਟਰੀ ਖਿਡਾਰੀ ਅਰਦਰੀਆਨ ਕਰਮਾਕਰ (ਸ਼ੂਟਰ) ਨੂੰ 3 ਲੱਖ 80 ਹਜਾਰ, ਪ੍ਰਮੋਦ ਕੁਮਾਰ (ਸ਼ਟਰ) ਨੂੰ 2 ਲੱਖ 50 ਹਜਾਰ, ਉਮੇਸ਼ ਚੌਧਰੀ (ਸੂਟਰ) 2 ਲੱਖ 50 ਹਜਾਰ ਅਤੇ ਸੂਫੀਆਨ ਵਾਹਿਦ ਮਹਿਲ (ਸਿੰਗ) ਨੂੰ 1 ਲੱਖ 55 ਹਜਾਰ ਦੀ ਸਕਾਲਰਸ਼ਿਪ ਦਿਤੀ ਗਈ। ਇਸ ਮੌਕੇ ਉਹਨਾਂ ਗਰਾਊਂਡ ਸਟਾਫ, ਇਵੈਂਟ ਮੈਨੇਜਮੈਂਟ ਟੀਮਾਂ ਅਤੇ ਪ੍ਰਸ਼ਾਸਕੀ ਇਕਾਈਆਂ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਪੂੜੇ ਸੀਜ਼ਨ ਦੌਰਾਨ ਸੁਚਾਰੂ ਭਾਗੀਦਾਰੀ ਯਕੀਨੀ ਬਣਾਈ। ਇਸ ਮੌਕੇ ਡਾ. ਰਸ਼ਪਾਲ ਸਿੰਘ ਸੰਧੂ ਲੀਨ ਸਪੋਰਟਸ ਅਤੇ ਪ੍ਰੋ. ਸਿਮਰਨਜੀਤ ਸਿੰਘ ਮੁਖੀ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਨੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਤੇ ਉੱਤਮ ਖੇਤ ਵਾਤਾਵਰਨ ਦੇਣ ਲਈ ਕਾਲਜ ਗਵਰਨਿੰਗ ਕੌਂਸਲ ਤੇ ਕਾਲਜ ਦੇ ਪ੍ਰਿੰਸੀਪਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਇਹ ਵੀ ਕਿਹਾ ਕਿ ਸਰੀਰਕ ਸਿਖਿਆ ਅਤੇ ਖੇਡ ਵਿਭਾਗ ਨੇ ਪ੍ਰੈਕਟਿਸ ਸਡਿਊਲ, ਗਰਾਊਂਡ ਤਿਆਰੀ, ਲਾਜਿਸਟਿਕਸ ਅਤੇ ਖਿਡਾਰੀਆਂ ਦੀ ਭਲਾਈ ਦਾ ਸੁਚੱਜਾ ਕੰਮ ਕੀਤਾ, ਜੋ ਅਕਾਦਮਿਕ ਸਖ਼ਤੀ ਨੂੰ ਉੱਚ-ਪ੍ਰਦਰਸ਼ਨ ਖੇਡਾਂ ਨਾਲ ਜੋੜਦੇ ਸਮੁੱਚੇ ਵਿਕਾਸ 'ਤੇ ਸੰਸਥਾ ਹਰ ਮਜ਼ਬੂਤ ਕਰਦਾ ਹੈ।
Comments
Post a Comment