NSS Unit & Red Ribbon Club of Lyallpur Khalsa College in collaboration with Red Cross Jalandhar organized One Day Blood Donation Camp

NSS Unit & Red Ribbon Club of Lyallpur Khalsa College in collaboration with Red Cross Jalandhar  organized One Day Blood Donation Camp in the college campus. Assistant Commissioner (G) Mr. Rohit Jindal was the chief guest. Asst. Comm. Mr. Jindal, Principal Dr. Suman Chopra & Mr. Surjit Lal  inaugurated the camp. Mr. Jindal applauded the noble cause of the college and encouraged the students to come forward to donate blood. Principal Dr. Chopra said that blood donations as per the real requirement are less. She added that due to road accidents, thalassemia and other medical conditions patients requiring blood have increased in the last decade. NSS Chief Program officer Prof. Satpal Singh said that NSS volunteers held placards to motivate the students to donate blood. He informed that around 38 units of blood were collected. During this camp, Prof. Manish Goel, Prof. Sarbjit Kaur & Prof. Annie Goyal donated blood. The event was witnessed by Prof. Gagandeep Kaur, Prof. Upma, Prof. Surbjit Singh, Red Cross staff members and NSS volunteers.

 ਲਾਇਲਪੁਰ ਖਾਲਸਾ ਕਾਲਜ ਦੇ ਐਨ.ਐਸ.ਐਸ. ਯੂਨਿਟ ਅਤੇ ਰੈੱਡ ਰਿਬਨ ਕਲੱਬ ਨੇ ਰੈੱਡ ਕਰਾਸ ਜਲੰਧਰ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਇੱਕ ਰੋਜ਼ਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਰੋਹਿਤ ਜਿੰਦਲ ਇਸ ਕੈਂਪ ਦੇ ਮੁੱਖ ਮਹਿਮਾਨ ਸਨ। ਸਹਾਇਕ ਕਮਿਸ਼ਨਰ (ਜ) ਸ੍ਰੀ ਜਿੰਦਲ, ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਅਤੇ ਰੈਡ ਕਰਾਸ ਜਲੰਧਰ ਵਲੋਂ ਸ੍ਰੀ ਸੁਰਜੀਤ ਲਾਲ ਨੇ ਕੈਂਪ ਦਾ ਉਦਘਾਟਨ ਕੀਤਾ। ਸ੍ਰੀ ਜਿੰਦਲ ਨੇ ਕਾਲਜ ਦੇ ਇਸ ਨੇਕ ਕਾਰਜ ਦੀ ਸਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਡਾ. ਚੋਪੜਾ ਨੇ ਕਿਹਾ ਕਿ ਅਸਲ ਲੋੜ ਦੇ ਅਨੁਪਾਤ ਵਿਚ ਖੂਨਦਾਨ ਘੱਟ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਸੜਕ ਹਾਦਸਿਆਂ ਕਾਰਨ, ਐਲੇਸੀਮੀਆ ਅਤੇ ਹੋਰ ਡਾਕਟਰੀ ਸਥਿਤੀਆਂ ਵਾਲੇ ਮਰੀਜ਼ਾਂ ਲਈ ਖੂਨ ਦੀ ਲੋੜ ਵਧੀ ਹੈ। ਐਨ.ਐਸ.ਐਸ. ਦੇ ਮੁੱਖ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਕਿਹਾ ਕਿ ਐਨ.ਐਸ.ਐਸ. ਵਲੰਟੀਅਰਾਂ ਨੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਤਖ਼ਤੀਆਂ ਫੜ ਕੇ ਪ੍ਰਚਾਰ ਕੀਤਾ। ਉਨ੍ਹਾਂ ਦੱਸਿਆ ਕਿ ਲਗਭਗ 38 ਯੂਨਿਟ ਖੂਨ ਇਕੱਠਾ ਕੀਤਾ ਗਿਆ ਸੀ। ਇਸ ਕੈਂਪ ਦੌਰਾਨ ਪ੍ਰੋ. ਮਨੀਸ਼ ਗੋਇਲ, ਪ੍ਰੋ. ਸਰਬਜੀਤ ਕੌਰ ਅਤੇ ਪ੍ਰੋ. ਐਨੀ ਗੋਇਲ ਨੇ ਖੂਨਦਾਨ ਕੀਤਾ। ਇਸ ਪ੍ਰੋਗਰਾਮ ਦਾ ਕੁਸ਼ਲ ਪ੍ਰਬੰਧ ਪ੍ਰੋ. ਗਗਨਦੀਪ ਕੌਰ, ਪ੍ਰੋ. ਉਪਮਾ, ਪ੍ਰੋ. ਸੁਰਬਜੀਤ ਸਿੰਘ, ਰੈੱਡ ਕਰਾਸ ਸਟਾਫ਼ ਮੈਂਬਰ ਅਤੇ ਐਨ.ਐਸ.ਐਸ. ਵਲੰਟੀਅਰਾਂ ਨੇ ਕੀਤਾ।

Comments