Lyallpur Khalsa College, Jalandhar clinched the Guru Nanak Dev University Inter-College Tennis Championship.


Lyallpur Khalsa College, Jalandhar clinched the Guru Nanak Dev University Inter-College Tennis Championship, held from 3–5 October at Model Town Tennis Academy, Jalandhar, defeating DAV Amritsar in the semifinals and APJ Jalandhar in a commanding final to lift the title, with standout performances by Ishan Bhagat, Radhey Mohan, Ribhav Sharma, Harjai Singh, and Sarthak Gulati under Coach Sukhdeep Singh; the tournament proceedings were overseen by Pradeep Kumar, GNDU official in-charge.Congratulating the students, Principal Dr. Suman Chopra said, "This outstanding win reflects our students’ dedication and the college’s emphasis on holistic excellence; I congratulate our students, Coach Sukhdeep Singh, HOD Prof. Simranjit Singh, Prof. Ajay Kumar, Prof. Manvir, and the Department of Physical Education & Sports, and wish the entire team the very best for the upcoming inter-college tournaments of other sports."Vice Principal Dr. Navdeep Kaur added, "The players demonstrated exemplary skill, discipline, and sportsmanship throughout; heartfelt congratulations to the students, their coach, and the Department of Physical Education & Sports,"Head of Department (Physical Education & Sports) Prof. Simranjit Singh remarked, "Congratulations to our champions and to Coach Sukhdeep Singh, who also serves as GNDU team coach; special thanks to GNDU and official in-charge Pradeep Kumar for the seamless conduct of the championship, and to our faculty team, including Prof. Ajay Kumar and Prof. Manvir, for their sustained support.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਮਾਡਲ ਟਾਊਨ ਟੈਨਿਸ ਅਕੈਡਮੀ, ਜਲੰਧਰ ਵਿੱਚ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ ਕਾਲਜ ਟੈਨਿਸ ਚੈਂਪੀਅਨਸ਼ਿਪ ਜਿੱਤੀ। ਸੈਮੀਫਾਈਨਲ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੀ ਟੀਮ ਡੀ.ਏ.ਵੀ.ਕਾਲਜ ਅੰਮ੍ਰਿਤਸਰ ਨੂੰ ਹਰਾਇਆ ਅਤੇ ਫਾਈਨਲ ਵਿੱਚ ਏ.ਪੀ.ਜੇ.ਕਾਲਜ ਜਲੰਧਰ ਨੂੰ ਸ਼ਾਨਦਾਰ ਢੰਗ ਨਾਲ ਹਰਾਕੇ ਖਿਤਾਬ ਜਿੱਤਿਆ। ਟੀਮ ਦੇ ਖਿਡਾਰੀ ਇਸ਼ਾਨ ਭਗਤ, ਰਾਧੇ ਮੋਹਨ, ਰਿਭਵ ਸ਼ਰਮਾ, ਹਰਜੈ ਸਿੰਘ ਅਤੇ ਸਾਰਥਕ ਗੁਲਾਟੀ ਨੇ ਕੋਚ ਸੁਖਦੀਪ ਸਿੰਘ ਦੀ ਰਹਿਨੁਮਾਈ ਹੇਠ ਵਧੀਆ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੀ ਦੇਖਰੇਖ ਜੀ.ਐਨ.ਡੀ.ਯੂ. ਦੇ ਅਧਿਕਾਰਕ ਇੰਚਾਰਜ ਪ੍ਰਦੀਪ ਕੁਮਾਰ ਨੇ ਕੀਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ, ਕੋਚ ਸੁਖਦੀਪ ਸਿੰਘ, ਮੁਖੀ ਪ੍ਰੋ. ਸਿਮਰਨਜੀਤ ਸਿੰਘ, ਪ੍ਰੋ. ਅਜੈ ਕੁਮਾਰ, ਪ੍ਰੋ. ਮਨਵੀਰ ਅਤੇ ਵਿਭਾਗ ਸਰੀਰਿਕ ਸਿੱਖਿਆ ਤੇ ਵਿਜੈਤਾ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸ਼ਾਨਦਾਰ ਜਿੱਤ ਸਾਡੇ ਵਿਦਿਆਰਥੀਆਂ ਦੇ ਸਮਰਪਣ ਅਤੇ ਕਾਲਜ ਦੀ ਸਮਪੂਰਨ ਉਤਕ੍ਰਿਸ਼ਟਤਾ ਨੂੰ ਦਰਸਾਉਂਦੀ ਹੈ। ਉਹਨਾਂ ਨੇ ਵੱਖ-ਵੱਖ ਖੇਡਾਂ ਦੀਆਂ ਆਉਣ ਵਾਲੀਆਂ ਇੰਟਰ ਕਾਲਜ ਮੁਕਾਬਲਿਆਂ ਲਈ ਵਿਭਾਗ ਅਤੇ ਵਿਦਿਆਰਥੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਾਈਸ ਪ੍ਰਿੰਸੀਪਲ ਡਾ. ਨਵਦੀਪ ਕੌਰ ਨੇ ਕਿਹਾ ਕਿ ਟੀਮ ਨੇ ਕੌਸ਼ਲ, ਅਨੁਸ਼ਾਸਨ ਅਤੇ ਖੇਡ-ਭਾਵਨਾ ਦਿਖਾਈ; ਉਨ੍ਹਾਂ ਨੇ ਵਿਦਿਆਰਥੀਆਂ, ਕੋਚ ਅਤੇ ਵਿਭਾਗ ਨੂੰ ਵਧਾਈ ਦਿੱਤੀ। ਵਿਭਾਗ ਮੁਖੀ (ਸਰੀਰਿਕ ਸਿੱਖਿਆ ਤੇ ਖੇਡਾਂ) ਪ੍ਰੋ. ਸਿਮਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਤੇ ਕੋਚ ਸੁਖਦੀਪ ਸਿੰਘ ਨੂੰ ਵਧਾਈ ਦਿੱਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਅਧਿਕਾਰਕ ਇੰਚਾਰਜ ਪ੍ਰਦੀਪ ਕੁਮਾਰ ਦਾ ਧੰਨਵਾਦ ਕੀਤਾ ਅਤੇ ਫੈਕਲਟੀ ਮੈਂਬਰਾਂ ਪ੍ਰੋ. ਅਜੈ ਕੁਮਾਰ ਅਤੇ ਪ੍ਰੋ. ਮਨਵੀਰ ਦੇ ਸਹਿਯੋਗ ਦੀ ਸਰਾਹਨਾ ਕੀਤੀ।

Comments