Interactive Seminar on “Agentic AI” at Lyallpur Khalsa College, Jalandhar

The P.G. Department of Computer Science & IT at Lyallpur Khalsa College, Jalandhar, successfully organized an insightful and Interactive Seminar on ‘Agentic AI’ aimed at educating students about the evolving landscape of Artificial Intelligence. The seminar featured resource persons, Mr. Ashish Jalota and Mr.Haseen Kumar, from AnshInfotech Pvt. Ltd, Ludhiana. The speakers were welcomed by College Principal Dr. Suman Chopra. Throughout the session, Mr. AshishJalota and Mr.Haseen Kumar shared valuable insights of ‘Agentic AI’, explaining its applications, benefits, and potential challenges.The experts discussed the concept of AI Agents, which are autonomous systems that can perceive their environment, make decisions, and act accordingly. They alsodiscussed the evolution of AI, and its impact on human beings. The speakers emphasized how AI Agents are transforming Industries, improving efficiency, and enhancing decision-making processes. Moreover, they explored the potential risks and concerns associated with AI, such as Job displacement, Bias, and Accountability. It was a highly interactive session that addressed the concerns regarding AI's future and its implications on society.Principal, Dr. Suman Chopra, highlighted the increasing relevance of AI in the current digital age and also commended the department for their proactive initiative and encouraged students to grasp the Industry's essentials by participating in such insightful Seminars. At the conclusion of the Seminar, Prof. Sanjeev Kumar Anand, Head of the Department, delivered the vote of thanks, acknowledging the resource persons for their invaluable contributions and emphasizing the department's commitment to equipping students with the knowledge to navigate the AI-driven world. On this occasion, Prof. Sandeep Bassi, Prof. Ratnakar Mann, Dr.Daljit Kaur, Prof. Navneet Kaur, and other faculty members from the department were also present. Over 120 students from Computer Science and IT Department actively participated in this seminar. The stage was handled by Dr. Daljit Kaur.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ ਦੇ ਪੀ.ਜੀ ਵਿਭਾਗ ਨੂੰ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸਸ਼ੀਲ ਲੈਂਡਸਕੇਪ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਏਜੰਟਿਕ ਏ.ਆਈ. 'ਤੇ ਇੱਕ ਇੰਟਰਐਕਟਿਵ ਸੈਮੀਨਾਰ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਸੈਮੀਨਾਰ ਵਿੱਚ ਅੰਸ਼ ਇਨਫੋਟੈਕ ਪ੍ਰਾਇਵੇਟ ਲਿਮਿਟਿਡ, ਲੁਧਿਆਣਾ ਤੋਂ ਆਸ਼ੀਸ਼ ਜਲੋਟਾ ਅਤੇ ਸ਼੍ਰੀ ਹਸੀਨ ਕੁਮਾਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਬੁਲਾਰਿਆਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਡਾ: ਸੁਮਨ ਚੋਪੜਾ ਦੁਆਰਾ ਕੀਤਾ ਗਿਆ | ਸੈਮੀਨਾਰ ਦੌਰਾਨ ਸ੍ਰੀ ਆਸ਼ੀਸ ਜਲੋਟਾ ਅਤੇ ਸ਼੍ਰੀ ਹਸੀਨ ਕੁਮਾਰ ਨੇ ਏਜੇਂਟਿਕ ਏ.ਆਈ. ਦੀ ਕੀਮਤੀ ਜਾਣਕਾਰੀ ਸਾਂਝੀ ਕਰਦਿਆਂ ਇਸਦੇ ਉਪਯੋਗਾਂ, ਲਾਤਾਂ ਅਤੇ ਸੰਭਾਵੀ ਚੁਣੌਤੀਆਂ ਬਾਰੇ ਦੱਸਿਆ। ਵਿਸ਼ੇ ਦੇ ਮਾਹਿਰਾਂ ਨੇ ਏ.ਆਈ. ਏਜੰਟਾਂ ਦੀ ਧਾਰਨਾ 'ਤੇ ਚਰਚਾ ਕੀਤੀ ਜੋ ਕਿ ਖ਼ੁਦਮੁਖ਼ਤਿਆਰੀ ਪ੍ਰਣਾਲੀਆਂ ਹਨ ਜੋ ਆਪਣੇ ਵਾਤਾਵਰਣ ਨੂੰ ਸਮਝ ਸਕਦੀਆਂ ਹਨ ਤੇ ਫ਼ੈਸਲੇ ਲੈ ਸਕਦੀਆਂ ਹਨ। ਉਨ੍ਹਾਂ ਨੇ ਏ.ਆਈ. ਦੇ ਵਿਕਾਸ ਅਤੇ ਮਨੁੱਖਾਂ 'ਤੇ ਇਸ ਦੇ ਪ੍ਰਭਾਵ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਏ.ਆਈ. ਏਜੰਟ ਉਦਯੋਗਾਂ ਨੂੰ ਬਦਲ ਰਹੇ ਹਨ, ਕੁਸ਼ਲਤਾ ਵਿੱਚ ਸੁਧਾਰ ਕਰ ਰਹੇ ਹਨ, ਅਤੇ ਫ਼ੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਨੂੰ ਵਧਾ ਰਹੇ ਹਨ।ਮਾਹਿਰਾਂ ਨੇ ਏ.ਆਈ. ਨਾਲ ਜੁੜੇ ਸੰਭਾਵੀ ਖਤਰਿਆਂ ਅਤੇ ਚਿੰਤਾਵਾਂ ਜਿਵੇਂ ਕਿ ਨੌਕਰੀ ਦਾ ਵਿਸਥਾਪਨ, ਪੱਖਪਾੜ ਅਤੇ ਜਵਾਬਦੇਹੀ ਦੀ ਪੜਚੋਲ ਵੀ ਕੀਤੀ। ਸੈਮੀਨਾਰ ਵਿਚ ਮਾਹਿਰਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਏ.ਆਈ. ਦੇ ਭਵਿੱਖ ਅਤੇ ਸਮਾਜ ਉੱਤੇ ਇਸ ਦੇ ਪ੍ਰਭਾਵਾਂ ਬਾਰੇ ਚਿੰਤਾਵਾਂ ਨੂੰ ਸੰਬੋਧਿਤ ਵੀ ਕੀਤਾ ।ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਅਜੋਕੇ ਡਿਜੀਟਲ ਯੁੱਗ ਵਿੱਚ ਏ.ਆਈ. ਦੀ ਵਧਦੀ ਪ੍ਰਸਿੱਧੀ ਨੂੰ ਉਜਾਗਰ ਕੀਤਾ ਅਤੇ ਇਸ ਪਹਿਲਕਦਮੀ ਲਈ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਸੂਝ ਭਰਪੂਰ ਸੈਮੀਨਾਰ ਵਿੱਚ ਭਾਗ ਲੈ ਕੇ ਉਦਯੋਗ ਦੀਆਂ ਜ਼ਰੂਰੀ ਚੀਜ਼ਾਂ ਨੂੰ ਸਮਝਣ ਲਈ ਉਤਸ਼ਾਹਿਤ ਕੀਤਾ।ਸੈਮੀਨਾਰ ਦੀ ਸਮਾਪਤੀ 'ਤੇ, ਵਿਭਾਗ ਦੇ ਮੁਖੀ, ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਧੰਨਵਾਦ ਕਰਦਿਆਂ ਬੁਲਾਰਿਆਂ ਦੇ ਅਣਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਭਾਗ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ।ਇਸ ਮੌਕੇ ਪ੍ਰੋ. ਸੰਦੀਪ ਬੱਸੀ, ਪ੍ਰੋ ਰਤਨਾਕਰ ਮਾਨ, ਡਾ: ਦਲਜੀਤ ਕੌਰ, ਪ੍ਰੋ: ਨਵਨੀਤ ਕੌਰ ਅਤੇ ਵਿਭਾਗ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਇਸ ਸੈਮੀਨਾਰ ਵਿੱਚ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ 120 ਤੋਂ ਵੱਧ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ। ਮੰਚ ਦਾ ਸੰਚਾਲਨ ਡਾ: ਦਲਜੀਤ ਕੌਰ ਦੁਆਰਾ ਕੀਤਾ ਗਿਆ ।


 

Comments