Lyallpur Khalsa College initiates Nasha Mukt Bharat Abhiyan

Lyallpur Khalsa College Jalandhar is committed to contribute to social causes. Recently, under the directions of the Department of Child Welfare and Women Empowerment, Govt. of India aligned with Govt. of Punjab's Anti Drug Campaign, college's Aristotle Society of Life Sciences, Social Sensitization Cell, Grievances Redressal Committee, Dept. of Physical Education & Sports, History Club and NSS Unit in collaboration with S. Ajit Singh Foundation Society initiated a series of events pertaining to Nasha Mukt Bharat Abhiyan by organizing a Slogan Writing Competition. Principal Dr. Suman Chopra inaugurated the event along with the Deputy Mayor Sh. Malkeet Singh Subhana of Jalandhar. Principal Dr. Chopra in her address stated that the theme of the events is as per the need of the society. Drugs are like termite that is silently eating the strength, creativity and optimism of youth. She encouraged youth to participate in nation building activities while staying away from drugs. She appreciated the efforts of staff to make the youth aware of ill effects of drug abuse. Dr. Gagandeep Kaur Registrar and convenor of the event informed that more than 70 slogan/posters were received. She added that in this awareness program, a series of events like a seminar, mass pledge, nukkad natak and marathon are also planned in the upcoming days. She advised the students to participate in these events. During this event, Vice Principal Dr. Navdeep Kaur, Dean Academic Council Dr. Rashpal Singh Sandhu, HoD Mathematics Dr. Harjit Singh, President of S. Ajit Singh Foundation Society (Regd.) Ms. Ramanpreet Kaur,  In charge History Club Dr. Amandeep Kaur, NSS Program Officer Prof. Satpal Singh, Dr. Surbjit Singh, Dr. Heminder Singh and a large number of staff members and students were also present. 

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ। ਹਾਲ ਹੀ ਵਿੱਚ, ਭਾਰਤ ਸਰਕਾਰ ਦੇ ਬਾਲ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਵਿਭਾਗ ਦੇ ਨਿਰਦੇਸ਼ਾਂ ਹੇਠ ਅਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਲਜ ਦੀ ਅਵਸਤੂ ਸੋਸਾਇਟੀ ਆਫ਼ ਲਾਈਫ਼ ਸਾਇੰਸਿਜ਼, ਸਮਾਜਿਕ ਸੰਵੇਦਨਸ਼ੀਲਤਾ ਸੈੱਲ, ਸ਼ਿਕਾਇਤ ਨਿਵਾਰਣ ਕਮੇਟੀ, ਸਰੀਰਕ ਸਿੱਖਿਆ ਅਤੇ ਖੇਡਾਂ ਵਿਭਾਗ, ਇਤਿਹਾਸ ਕਲੱਬ ਅਤੇ ਐਨ.ਐਸ.ਐਸ ਯੂਨਿਟ ਨੇ ਅਜੀਤ ਸਿੰਘ ਫਾਊਡੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਨਸ਼ਾ ਮੁਕਤ ਭਾਰਤ ਅਭਿਆਨ ਨਾਲ ਸਬੰਧਤ ਸਮਾਗਮਾਂ ਦੀ ਇੱਕ ਲੜੀ ਸ਼ੁਰੂ ਕੀਤੀ, ਜਿਸ ਵਿੱਚ ਸਲੋਗਨ ਲੇਖਣ ਮੁਕਾਬਲਾ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਜਲੰਧਰ ਦੇ ਡਿਪਟੀ ਮੇਅਰ ਸ੍ਰੀ ਮਲਕੀਤ ਸਿੰਘ ਸੁਭਾਨਾ ਜੀ ਨਾਲ ਇਸ ਸਮਾਗਮ ਦਾ ਉਦਘਾਟਨ ਕੀਤਾ। ਪ੍ਰਿੰਸੀਪਲ ਡਾ. ਚੋਪੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨਾਂ ਸਮਾਗਮਾਂ ਦਾ ਵਿਸ਼ਾ ਸਮਾਜ ਦੀ ਲੋੜ ਅਨੁਸਾਰ ਹੈ। ਨਸ਼ੇ ਦੀਮਕ ਵਾਂਗ ਹਨ ਜੋ ਨੌਜਵਾਨਾਂ ਦੀ ਤਾਕਤ, ਰਚਨਾਤਮਕਤਾ ਅਤੇ ਆਸ਼ਾਵਾਦ ਨੂੰ ਚੁੱਪ-ਚਾਪ ਖਾ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਰਾਸ਼ਟਰ ਨਿਰਮਾਣ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਕਨਵੀਨਰ ਰਜਿਸਟਰਾਰ ਪ੍ਰੋ. ਗਗਨਦੀਪ ਕੌਰ ਨੇ ਦੱਸਿਆ ਕਿ ਇਸ ਵਿੱਚ 70 ਤੋਂ ਵੱਧ ਸਲੋਗਨ/ਪੋਸਟਰ ਪ੍ਰਾਪਤ ਹੋਏ । ਉਨ੍ਹਾਂ ਅੱਗੇ ਕਿਹਾ ਕਿ ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਸੈਮੀਨਾਰ, ਸਮੂਹਿਕ ਪ੍ਰਖ, ਨੁੱਕੜ ਨਾਟਕ ਅਤੇ ਮੈਰਾਥਨ ਵਰਗੇ ਪ੍ਰੋਗਰਾਮਾਂ ਨੂੰ ਆਯੋਜਨ ਕਰਨ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ। ਇਸ ਸਮਾਗਮ ਦੌਰਾਨ ਵਾਈਸ ਪ੍ਰਿੰਸੀਪਲ ਡਾ. ਨਵਦੀਪ ਕੌਰ, ਡੀਨ ਅਕਾਦਮਿਕ ਕੌਂਸਲ ਡਾ. ਰਸ਼ਪਾਲ ਸਿੰਘ ਸੰਧੂ, ਗਣਿਤ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ, ਅਜੀਤ ਸਿੰਘ ਫਾਊਂਡੇਸ਼ਨ ਸੋਸਾਇਟੀ (ਰਜਿਸਟਰਡ) ਦੀ ਪ੍ਰਧਾਨ ਸ਼੍ਰੀਮਤੀ ਰਮਨਪ੍ਰੀਤ ਕੌਰ, ਇੰਚਾਰਜ ਹਿਸਟਰੀ ਕਲੱਬ ਡਾ. ਅਮਨਦੀਪ ਕੌਰ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਰਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।



 

Comments