Lyallpur Khalsa College Enrolls New NCC Cadets for Session 2025-26
ਲਾਇਲਪੁਰ ਖ਼ਾਲਸਾ ਕਾਲਜ ਨੇ 2 ਪੰਜਾਬ ਐੱਨਸੀਸੀ ਬਟਾਲੀਅਨ ਦੀ ਅਗਵਾਈ ਹੇਠ ਕੰਮ ਕਰ ਰਹੀ ਆਪਣੀ ਆਰਮੀ ਵਿੰਗ ਯੂਨਿਟ ਅਧੀਨ ਅਕਾਦਮਿਕ ਸੈਸ਼ਨ 2025-26 ਲਈ ਨਵੇਂ ਐੱਨ.ਸੀ.ਸੀ. ਕੈਡਿਟਾਂ ਲਈ ਦਾਖਲਾ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕਰ ਲਈ ਹੈ। ਇਹ ਦਾਖਲਾ ਮੁਹਿੰਮ ਕਾਲਜ ਦੇ ਐਸੋਸੀਏਟ ਐੱਨਸੀਸੀ ਅਫ਼ਸਰ ਡਾ. ਕਰਨਬੀਰ ਸਿੰਘ, ਅਤੇ ਐੱਨ.ਸੀ.ਸੀ. ਬਟਾਲੀਅਨ ਦੇ ਸੂਬੇਦਾਰ ਸੁਰੇਸ਼ ਕੁਮਾਰ ਅਤੇ ਹੌਲਦਾਰ ਸੁਮਿਤ ਰਾਣਾ ਦੀ ਨਿਗਰਾਨੀ ਹੇਠ ਚਲਾਈ ਗਈ। ਇਸ ਪ੍ਰਕਿਰਿਆ ਵਿੱਚ ਨੈਸ਼ਨਲ ਕੈਡੇਟ ਕੋਰ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਵਿਦਿਆਰਥੀਆਂ ਦੀ ਉਤਸ਼ਾਹੀ ਤਾਗੀਦਾਰੀ ਦੇਖੀ ਗਈ, ਜੋ ਕਿ ਅਨੁਸ਼ਾਸਨ, ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਨਵੇਂ ਦਾਖਲ ਹੋਏ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਐੱਨਸੀਸੀ ਕੈਡਿਟ ਬਣਨਾ ਸਿਰਫ਼ ਵਰਦੀ ਪਹਿਨਣ ਬਾਰੇ ਨਹੀਂ ਹੈ, ਇਹ ਅਨੁਸ਼ਾਸਨ, ਏਕਤਾ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਬਾਰੇ ਹੈ। ਉਨਾਂ ਸਾਰੇ ਨਵੇਂ ਦਾਖਲ ਹੋਣ ਵਾਲਿਆਂ ਕੈਡਿਟਾਂ ਨੂੰ ਇਸ ਪਲੇਟਫਾਰਮ ਦੀ ਵਰਤੋਂ ਆਪਣੀ ਸ਼ਖਸੀਅਤ ਨੂੰ ਢਾਲਣ, ਲੀਡਰਸਿਪ ਗੁਣਾਂ ਦਾ ਨਿਰਮਾਣ ਕਰਨ, ਸਮਾਜ ਅਤੇ ਰਾਸ਼ਟਰ ਲਈ ਸਾਰਥਕ ਯੋਗਦਾਨ ਪਾਉਣ ਲਈ ਕਿਹਾ। ਕਰਨਲ ਵਿਨੋਦ ਜੋਸ਼ੀ, ਕਮਾਂਡਿੰਗ ਅਫ਼ਸਰ, 2 ਪੰਜਾਬ ਐੱਨਸੀਸੀ ਬਟਾਲੀਅਨ ਨੇ ਨਵੇਂ ਬੈਚ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਐੱਨਸੀਸੀ ਜ਼ਿੰਮੇਵਾਰ ਨਾਗਰਿਕਾਂ ਅਤੇ ਭਵਿੱਖ ਦੇ ਨੇਤਾਵਾਂ ਦੀ ਨਰਸਰੀ ਹੈ। ਨਵੇਂ ਕੈਡਿਟਾਂ ਨੂੰ ਮੇਰਾ ਸੁਨੇਹਾ ਹੈ ਕਿ ਸਖ਼ਤ ਮਿਹਨਤ ਕਰੋ, ਇਮਾਨਦਾਰੀ ਨਾਲ ਸਿਖਲਾਈ ਲਵੋ ਅਤੇ ਐੱਨ.ਸੀ.ਸੀ. ਦੇ ਆਦਰਸ਼ "ਏਕਤਾ ਅਤੇ ਅਨੁਸ਼ਾਸਨ ਅਨੁਸਾਰ ਜ਼ਿੰਦਗੀ ਜੀਓ। ਇੱਕ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ, ਨਵੇਂ ਸ਼ਾਮਲ ਕੀਤੇ ਗਏ ਕੈਡਿਟਾਂ ਨੂੰ ਆਉਣ ਵਾਲੇ ਸਾਲ ਦੌਰਾਨ ਕ੍ਰਿਲ, ਹਥਿਆਰ ਸੰਭਾਲਣ, ਨਕਸ਼ਾ ਪੜ੍ਹਨ, ਫੀਲਡ ਕਰਾਫਟ, ਸਾਹਸੀ ਗਤੀਵਿਧੀਆਂ ਅਤੇ ਭਾਈਚਾਰਕ ਸੇਵਾ ਵਿੱਚ ਢਾਂਚਾਗਤ ਸਿਖਲਾਈ ਦਿੱਤੀ ਜਾਵੇਗੀ। ਦਾਖਲਾ ਪੂਰਾ ਹੋਣ ਦੇ ਨਾਲ, ਲਾਇਲਪੁਰ ਖਾਲਸਾ ਕਾਲਜ ਦਾ ਆਰਮੀ ਵਿੰਗ ਅਨੁਸ਼ਾਸਿਤ, ਕੁਸ਼ਲ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨੌਜਵਾਨਾਂ ਨੂੰ ਤਿਆਰ ਕਰਨ ਦੀ ਐੱਨਸੀਸੀ ਦੀ ਸ਼ਾਨਦਾਰ ਪਰੰਪਰਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਆਪਣਾ ਸਾਲਾਨਾ ਸਿਖਲਾਈ ਕੈਲੰਡਰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
Comments
Post a Comment