Scholarship for Lyallpur Khalsa College Students
Scholarships worth rupees 80,000/- were awarded to the needy and deserving students of Lyallpur Khalsa College, Jalandhar by S. Jaswant Singh Rai Memorial Public Charitable Trust. Speaking on the occasion, the College President Governing Council, Sardarni Balbir Kaur lauded the Trust for extending this financial support to students. Principal Dr. Suman Chopra said that the Trust had been providing financial help to the students of the college for a number of years. She also reiterated the commitment of the college to affordable and quality education, adding that all possible efforts would be made to support meritorious and deserving students. This scholarship was regularly given by Dr. K.S. Rai son of S. Jaswant Singh Rai but this year his son S. Amarjit Singh Rai specially arrived at the college from America after the demise of S. Jaswant Singh Rai to continue this legacy. The recipients of this scholarship were Nargis Bano, Ishita Sharma, Kajal, Navjot Kaur, Arshpreet Kaur, Sharanpreet Kaur, Ronika Sharma and Tanu Priya. During this event, Dr. Gagandeep Kaur, HOD Zoology, Dr. Jaswant Kaur Dept. of Physiotherapy, Dr. Harjit Singh, HOD Mathematics, Prof. Sanjeev Kumar Anand, HOD Computer Science, Dr. Arun Dev Sharma, HOD Biotechnology, Dr. Navjot Kaur Dept. of Chemistry, Dr. Narveer Singh, HOD Physics and Dr. Jaswinder Kaur HOD EVS and Sh. Surinder Kumar Chalotra, P.A. were also present.
ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਲੋਂ ਪੜ੍ਹਾਈ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਵਿਸ਼ੇਸ਼ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉੱਥੇ ਵੱਡੀ ਪੱਧਰ ਤੇ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਇਸੇ ਲੜੀ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ “ਸ, ਜਸਵੰਤ ਸਿੰਘ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ 80 ਹਜਾਰ ਰੁਪਏ ਦੀ ਸਕਾਲਰਸ਼ਿਪ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ। ਸਕਾਲਰਸ਼ਿਪ ਦੀ ਇਹ ਰਾਸ਼ੀ ਹਰ ਸਾਲ ਸ. ਜਸਵੰਤ ਸਿੰਘ ਰਾਏ ਦੇ ਸਪੁੱਤਰ ਸ. ਕੇ.ਐਸ. ਰਾਏ ਦੁਆਰਾ ਕਾਲਜ ਨੂੰ ਭੇਂਟ ਕੀਤੀ ਜਾਂਦੀ ਰਹੀ ਸੀ, ਹੁਣ ਉਨ੍ਹਾਂ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ ਅਮਰਜੀਤ ਸਿੰਘ ਰਾਏ ਵਿਸ਼ੇਸ਼ ਤੌਰ 'ਤੇ ਇਹ ਸਕਾਲਰਸ਼ਿਪ ਦੇ ਰਹੇ ਹਨ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸ. ਜਸਵੰਤ ਸਿੰਘ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ' ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ ਉੱਥੇ ਅਗਾਂਹ ਪੜ੍ਹਨ ਤੇ ਅੱਗੇ ਵੱਧਣ ਲਈ ਉਤਸ਼ਾਹ ਮਿਲਦਾ ਹੈ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਅਤੇ ਸੰਬੰਧਿਤ ਵਿਭਾਗਾਂ ਦੇ ਮੁਖੀ ਸਾਹਿਬਾਨ ਵਲੋਂ 80 ਹਜਾਰ ਰੁਪਏ ਦੇ ਚੈੱਕ ਕਾਲਜ ਦੇ ਵਿਦਿਆਰਥੀਆਂ ਨਰਗਿਸ ਬਾਨੋ, ਈਸ਼ੀਤਾ ਸ਼ਰਮਾ, ਕਾਜਲ, ਨਵਜੋਤ ਕੌਰ, ਅਰਸਪ੍ਰੀਤ ਕੌਰ, ਸਰਨਪ੍ਰੀਤ ਕੌਰ, ਰੋਨੀਕਾ ਸ਼ਰਮਾ ਅਤੇ ਤਨੂੰ ਪਿਆ ਨੂੰ ਦਿੱਤੇ ਗਏ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਕਿਹਾ ਕਿ ਅੱਜ ਦੇ ਸਮੇਂ ਅਜਿਹਾ ਕਾਰਜ, ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਸਥਾ ਪਿਛਲੇ ਕਾਫੀ ਸਾਲਾਂ ਤੋਂ ਕਾਲਜ ਦੇ ਜਰੂਰਤਮੰਤ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੇ ਉਜਲੇ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਦੂਸਰੇ ਵਿਦਿਆਰਥੀਆਂ ਲਈ ਇਕ ਮਿਸਾਲ ਬਣਨ। ਪ੍ਰੋਗਰਾਮ ਦੌਰਾਨ ਡਾ. ਗਗਨਦੀਪ ਕੌਰ, ਮੁਖੀ ਜੁਆਲੋਜੀ ਵਿਭਾਗ, ਡਾ. ਜਸਵੰਤ ਕੌਰ ਵਿਜਿਓਥਰੈਪੀ ਵਿਭਾਗ, ਡਾ. ਹਰਜੀਤ ਸਿੰਘ, ਮੁਖੀ ਗਣਿਤ ਵਿਭਾਗ, ਪ੍ਰੋ. ਸੰਜੀਵ ਕੁਮਾਰ ਆਨੰਦ ਮੁਖੀ ਕੰਪਿਊਟਰ ਸਾਇੰਸ ਵਿਭਾਗ, ਡਾ. ਅਰੁਣ ਦੇਵ ਸ਼ਰਮਾ ਮੁਖੀ ਬਾਇਓਟੈਕਨੋਲੋਜੀ ਵਿਭਾਗ, ਡਾ. ਨਵਜੋਤ ਕੌਰ ਕੈਮਿਸਟਰੀ ਵਿਭਾਗ, ਡਾ. ਨਰਵੀਰ ਸਿੰਘ ਮੁਖੀ ਫਿਜਿਕਸ ਵਿਭਾਗ ਅਤੇ ਡਾ. ਜਸਵਿੰਦਰ ਕੌਰ ਮੁਖੀ ਇਨਵਾਇਰਨਮੈਂਟਲ ਸਟੱਡੀਜ਼ ਵਿਭਾਗ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੰਤਰਾ ਪੀ.ਏ. ਵੀ ਹਾਜ਼ਰ ਸਨ।
Comments
Post a Comment