Lyallpur Khalsa College Jalandhar celebrates International Yoga Day
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਨੇ ਨਹਿਰੂ ਯੁਵਾ ਕੇਂਦਰ, ਜਲੰਧਰ ਅਤੇ ਰੈੱਡ ਰਿਬਨ ਕਲੱਬ, ਐਲਕੇਸੀ ਦੇ ਸਹਿਯੋਗ ਨਾਲ ਇੱਕ ਧਰਤੀ, ਇੱਕ ਸਿਹਤ ਲਈ ਯੋਗ' ਵਿਸ਼ੇ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਇੱਕ ਯੋਗ ਸੈਸ਼ਨ ਦਾ ਆਯੋਜਨ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੋਗ ਭਾਰਤ ਦੀ ਵਿਰਾਸਤ ਹੈ ਜਿਸਦੀ ਪ੍ਰਸਿੱਧੀ ਦੁਨੀਆਂ ਵਿਚ ਫੈਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਵਧ ਰਹੇ ਸੰਸਾਰ ਵਿੱਚ ਜਿੱਥੇ ਤਣਾਅ ਅਤੇ ਅਲਗਾਵ ਮਨੁੱਖੀ ਸਰੀਰ 'ਤੇ ਬੂਰਾ ਪ੍ਰਭਾਵ ਪਾ ਰਹੇ ਹਨ, ਯੋਗ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਨ ਲਈ ਇੱਕ ਮਹੱਤਵਪੂਰਨ ਹੱਲ ਹੈ। ਉਨ੍ਹਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਯੋਗ ਨਾ ਸਿਰਫ ਮਨ ਦੀ ਸ਼ਾਂਤੀ ਲਿਆਉਂਦਾ ਹੈ ਸਗੋਂ ਸਰੀਰ ਵਿੱਚ ਲਚਕਤਾ ਵੀ ਲਿਆਉਂਦਾ ਹੈ। ਮੈਸ਼ਨ ਦੌਰਾਨ, ਸਾਹ, ਲਚਕਤਾ ਅਤੇ ਮਾਸਪੇਸ਼ੀਆਂ ਦੀ ਤਾਕਤ 'ਤੇ ਕੇਂਦ੍ਰਿਤ ਸੂਰਜ ਨਮਸਕਾਰ, ਪ੍ਰਾਣਾਯਮ, ਤਾੜ-ਆਸਣ, ਤ੍ਰਿਕੋਣ ਆਸਣ, ਸ਼ਵ ਆਸਣ ਆਦਿ ਵਰਗੇ ਯੋਗ ਆਸਣ ਕੀਤੇ ਗਏ। ਐਨ.ਐਸ.ਐਸ. ਵਲੰਟੀਅਰਾਂ, ਵਿਦਿਆਰਥੀਆਂ ਅਤੇ ਸਟਾਫ ਨੇ ਇੱਕਸੁਰਤਾ ਨਾਲ ਆਸਣ ਕੀਤੇ। ਐਨ.ਐਸ.ਐਸ. ਚੀਫ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਹ ਯੋਗ ਸੈਸ਼ਨ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਦੌਰਾਨ, ਟ੍ਰੇਨਰ ਸਾਕਸ਼ੀ ਸ਼ਰਮਾ ਨੇ ਆਸਣ ਕਰਦੇ ਹੋਏ, ਆਸਣ ਕਰਨ ਦੇ ਸਹੀ ਤਰੀਕੇ ਦੇ ਨਾਲ-ਨਾਲ ਉਨ੍ਹਾਂ ਦੇ ਸਰੀਰ ਅਤੇ ਮਨ 'ਤੇ ਪ੍ਰਭਾਵ ਬਾਰੇ ਦੱਸਿਆ। ਇਸ ਰੂਹ ਨੂੰ ਸਕੂਨ ਦੇਣ ਵਾਲੇ ਅਨੁਭਵ ਵਿੱਚ ਜ਼ਿਲ੍ਹਾ ਯੁਵਾ ਅਧਿਕਾਰੀ ਸ੍ਰੀਮਤੀ ਨੇਹਾ ਸ਼ਰਮਾ, ਡੀਨ ਸਪੋਰਟਸ ਡਾ. ਰਸ਼ਪਾਲ ਸਿੰਘ ਸੰਧੂ, ਅੰਗਰੇਜੀ ਵਿਭਾਗ ਦੇ ਮੁਖੀ ਡਾ. ਬਲਰਾਜ ਕੌਰ, ਪ੍ਰੋ. ਅਮਿਤਾ ਸ਼ਾਹੀਦ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਆਨੰਦ, ਡਾ. ਹਰੀਓਮ ਵਰਮਾ, ਪ੍ਰੋ. ਅਹੁੱਜਾ ਸੰਦੀਪ, ਡਾ. ਦਿਨਕਰ ਸ਼ਰਮਾ, ਡਾ. ਪ੍ਰਿਆਕ ਸ਼ਾਰਧਾ, ਡੀਨ ਸੱਭਿਆਚਾਰਕ ਮਾਮਲੇ ਡਾ. ਪਲਵਿੰਦਰ ਸਿੰਘ, ਡਾ. ਮੰਜੂ ਜੋਸ਼ੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਿੰਦਰ ਪਾਲ ਮੰਡ, ਡਾ. ਅਜੀਤਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਹਰਜਿੰਦਰ ਕੌਰ, ਡਾ. ਰਵਨੀਤ ਕੌਰ, ਡਾ. ਨੀਤਿਕਾ ਚੁੱਘ, ਪ੍ਰੋ. ਸਿਮਰਨਜੀਤ ਸਿੰਘ, ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰ ਪਾਲ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਵਨੀਤ ਗੁਪਤਾ, ਪ੍ਰਿੰਸੀਪਲ ਦੇ ਪੀ.ਏ. ਸ੍ਰੀ ਸੁਰਿੰਦਰ ਕੁਮਾਰ ਚਲੰਤਰਾ, ਵੱਖ-ਵੱਖ ਵਿਭਾਗਾਂ ਦੋ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
Comments
Post a Comment