Twenty one Students of Lyallpur Khalsa College Passed CA/CS/CMA foundation examinations
ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਕਾਮਰਸ ਵਿਭਾਗ ਦੇ 21 ਵਿਦਿਆਰਥੀਆਂ ਨੇ ਸਾਲ 2024-25 ਦੌਰਾਨ CA/CS/CMA ਫਾਊਂਡੇਸ਼ਨ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਇਹ ਜਾਣਕਾਰੀ ਕਾਲਜ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਦਿੱਤੀ ਜਿਨ੍ਹਾਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਵਿਭਾਗ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਦੱਸਿਆ ਕਿ ਬੀ.ਕਾਮ ਸਮੈਸਟਰ ਦੂਜਾ ਦੇ ਵਿਦਿਆਰਥੀਆਂ, ਸੁਹਾਨਾ, ਵਾਣੀ, ਦਾਨਿਸ਼, ਅਕਸ਼ਤ ਸ਼ਰਮਾ, ਪ੍ਰਿਥਵੀ, ਨਵਪ੍ਰੀਤ ਕੌਰ, ਅੰਸ਼, ਰਸ਼ਿਮ ਥਾਪਰ, ਇਸ਼ੀਕਾ ਸੋਂਧੀ, ਰਾਘਵ ਵਧਾਵਨ, ਪਾਰਸ ਵਧਾਵਨ, ਪਲਵੀ, ਜਸਲੀਨ, ਗੌਰੀ, ਪਰੀ ਅਤੇ ਅਵਨੀਤ ਨੇ CA ਫਾਊਂਡੇਸ਼ਨ ਪ੍ਰੀਖਿਆਵਾਂ ਪਾਸ ਕੀਤੀਆਂ; ਕਾਸ਼ਿਕਾ ਪੁਸ਼ਕਰਨ ਨੇ CS ਫਾਊਂਡੇਸ਼ਨ ਪ੍ਰੀਖਿਆਵਾਂ ਪਾਸ ਕੀਤੀਆਂ ਅਤੇ ਪਰਵਿੰਦਰ, ਮਨਪ੍ਰੀਤ ਕੌਰ, ਨਤਾਸ਼ਾ ਅਤੇ ਮਨਪ੍ਰੀਤ ਨੇ ਕਾਮਰਸ ਵਿਭਾਗ ਦੇ CA/CS/CMA ਫਾਊਂਡੇਸ਼ਨ ਗਾਈਡੈਂਸ ਸੈੱਲ ਦੀ ਅਗਵਾਈ ਹੇਠ CMA ਫਾਊਂਡੇਸ਼ਨ ਪ੍ਰੀਖਿਆ ਪਾਸ ਕੀਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਇਹ ਵੀ ਭਰੋਸਾ ਦਿਵਾਇਆ ਕਿ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਕਾਮਰਸ ਵਿਭਾਗ ਦੇ ਮੁਖੀ, ਡਾ. ਰਸ਼ਪਾਲ ਸਿੰਘ ਸੰਧੂ ਨੇ ਵੀ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਅਤੇ ਸਫਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਸੁਮਨ ਚੋਪੜਾ, ਮੁਖੀ ਵਿਭਾਗ ਡਾ. ਰਸ਼ਪਾਲ ਸਿੰਘ ਸੰਧੂ ਅਤੇ ਗਾਈਡੈਂਸ ਸੈੱਲ ਦੇ ਕੋਆਰਡੀਨੇਟਰ ਡਾ. ਨਵਦੀਪ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।
Comments
Post a Comment