Prof. Navdeep Kaur of Lyallpur Khalsa College Jalandhar assumes the post of Vice Principal


Sardarni Balbir Kaur, President Governing Council of Lyallpur Khalsa College Jalandhar, appointed Prof. Navdeep Kaur, Head of the Department of Economics, as Vice-Principal. Principal Dr. Suman Chopra, in the presence of the heads of various departments, handed over the responsibility of Vice Principal to Prof. Navdeep Kaur and presented her with a bouquet of flowers and wished her all the best for the future. She said that Prof. Navdeep Kaur has played an important role in various administrative positions of the college before this too. On this occasion, Prof. Navdeep Kaur thanked Sardarni Balbir Kaur, President Governing Council for reposing faith in her and said that our institution is a big institution of North India, and she is wholeheartedly committed to maintaining its glory. On this occasion, Dr. Rashpal Singh, Head Department of Commerce, Dr. Gagandeep Kaur, Head Department of Zoology, Dr. Balraj Kaur, Head Department of English, Dr. Harjit Singh, Head Department of Mathematics, Dr. S.S. Bains, Dr. Hari Om Verma, Prof. Sarbjit Kaur, Prof. Manpreet Kaur, Prof. Ritika Sharma, Mr. Surinder Kumar Chalotra, P.A. to Principal and other teaching and non-teaching staff congratulated Prof. Navdeep Kaur on becoming the Vice-Principal.

ਉੱਤਰੀ ਭਾਰਤ ਦੀ ਉੱਘੀ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਵਲੋਂ ਪ੍ਰੋ. ਨਵਦੀਪ ਕੌਰ, ਮੁਖੀ ਇਕਨਾਮਿਕਸ ਵਿਭਾਗ ਨੂੰ ਵਾਈਸ-ਪ੍ਰਿੰਸੀਪਲ ਨਿਯੁਕਤ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਹਿਬਾਨਾਂ ਦੀ ਮੌਜੂਦਗੀ ਵਿਚ ਪ੍ਰੋ. ਨਵਦੀਪ ਕੌਰ ਨੂੰ ਵਾਈਸ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਨਿਯੁਕਤੀ ਪੱਤਰ ਦਿੱਤਾ ਅਤੇ ਫੁੱਲਾਂ ਦਾ ਗੁਲਦਸਤਾ ਦਿੰਦੇ ਹੋਏ ਉਨ੍ਹਾਂ ਨੂੰ ਭਵਿਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਦਸਿਆ ਕਿ ਪ੍ਰੋ. ਨਵਦੀਪ ਕੌਰ ਇਸ ਤੋਂ ਪਹਿਲਾ ਵੀ ਕਾਲਜ ਦੇ ਵੱਖ-ਵੱਖ ਪ੍ਰਸ਼ਾਸ਼ਕੀ ਅਹੁੱਦਿਆਂ 'ਤੇ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇਸ ਮੌਕੇ ਪ੍ਰੋ. ਨਵਦੀਪ ਕੌਰ ਨੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਦਾ ਉਨ੍ਹਾਂ ਉਪਰ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ ਉੱਤਰੀ ਭਾਰਤ ਦੀ ਵੱਡੀ ਸੰਸਥਾ ਹੈ, ਤੇ ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਉਹ ਤਹਿ ਦਿਲੀ ਨਾਲ ਵਚਨਬੱਧ ਹਨ। ਇਸ ਮੌਕੇ ਡਾ. ਰਸ਼ਪਾਲ ਸਿੰਘ ਮੁਖੀ ਕਾਮਰਸ ਵਿਭਾਗ, ਡਾ. ਗਗਨਦੀਪ ਕੌਰ ਮੁਖੀ ਜੁਆਲੋਜੀ ਵਿਭਾਗ, ਡਾ. ਬਲਰਾਜ ਕੌਰ ਮੁਖੀ ਅੰਗਰੇਜ਼ੀ ਵਿਭਾਗ, ਡਾ. ਹਰਜੀਤ ਸਿੰਘ ਮੁਖੀ ਗਣਿਤ ਵਿਭਾਗ, ਡਾ. ਐਸ.ਐਸ. ਬੈਂਸ, ਡਾ. ਹਰੀ ਓਮ ਵਰਮਾ, ਪ੍ਰੋ. ਸਰਬਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਰੀਤੀਕਾ ਸ਼ਰਮਾ, ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ. ਅਤੇ ਹੋਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਢ ਨੇ ਪ੍ਰੋ. ਨਵਦੀਪ ਕੌਰ ਨੂੰ ਵਾਈਸ-ਪ੍ਰਿੰਸੀਪਲ ਬਣਨ 'ਤੇ ਵਧਾਈ ਦਿੱਤੀ।


Comments