P.G. Department of Geography of Lyallpur Khalsa College, Jalandhar organized a North Zone Level Quiz competition
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਭੂਗੋਲ ਵਿਭਾਗ ਨੇ ਐਸੋਸੀਏਸ਼ਨ ਆਫ ਪੰਜਾਬ ਜਿਓਗ੍ਰਾਫਰਜ਼ ਦੇ ਸਹਿਯੋਗ ਨਾਲ ਉੱਤਰੀ ਜੋਨ ਪੱਧਰੀ ਕੁਇਜ਼ ਮੁਕਾਬਲਾ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਆਨ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਪੁਸ਼ਨੋਤਰੀ ਮੁਕਾਬਲਿਆਂ ਦਾ ਉਦੇਸ਼ ਹੀ ਵਿਦਿਆਰਥੀਆਂ ਅੰਦਰ ਗਿਆਨ ਦੀ ਚਿਣਗ ਪੈਦਾ ਕਰਨਾ ਅਤੇ ਹੋਰ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਉਤਸਾਹਿਤ ਕਰਨਾ ਹੈ। ਭੂਗੋਲ ਵਿਭਾਗ ਦੀ ਮੁਖੀ ਡਾ. ਪੂਜਾ ਰਾਣਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਦਸ ਕਾਲਜਾਂ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਨ੍ਹਾਂ ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਤੀਭਾਗੀਆਂ ਨੇ ਆਪੋ ਆਪਣੇ ਗਿਆਨ ਨੂੰ ਪੇਸ਼ ਕੀਤਾ। ਇਨ੍ਹਾਂ ਪੁਸ਼ਨੋਤਰੀ ਮੁਕਾਬਲਿਆਂ ਵਿਚ ਲਾਇਲਪੁਰ ਖਾਲਸਾ ਕਾਲਜ ਫ਼ਾਰ ਵੂਮੈਨ ਜਲੰਧਰ ਨੇ ਪਹਿਲਾ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਨੇ ਦੂਜਾ ਅਤੇ ਐੱਸ.ਆਰ. ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ਦੇ ਅੰਤ ਵਿੱਚ ਡਾ: ਪੂਜਾ ਰਾਣਾ ਨੇ ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੀਆਂ ਟੀਮਾਂ ਦਾ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਡਾ. ਰਛਪਾਲ ਸਿੰਘ ਸੰਧੂ ਮੁਖੀ ਕਾਮਰਸ ਵਿਭਾਗ, ਡਾ. ਜਸਵਿੰਦਰ ਕੌਰ ਮੁਖੀ ਇਨਵਾਇਰਨਮੈਂਟ ਵਿਭਾਗ, ਪ੍ਰੋ. ਅਨੂ ਕੁਮਾਰੀ ਮੁਖੀ ਪੀ.ਜੀ. ਰਾਜਨੀਤੀ ਸ਼ਾਸਤਰ ਵਿਭਾਗ, ਡਾ. ਸੁਰਿੰਦਰ ਪਾਲ ਮੰਡ ਮੁਖੀ ਪੀ.ਜੀ. ਪੰਜਾਬੀ ਵਿਭਾਗ, ਪ੍ਰੋ. ਕਮਲਪ੍ਰੀਤ ਕੌਰ, ਪ੍ਰੋ. ਪਲਕਪ੍ਰੀਤ ਕੌਰ ਅਤੇ ਪ੍ਰੋ. ਲਿਵਪ੍ਰੀਤ ਕੌਰ ਵੀ ਹਾਜ਼ਰ ਸਨ। ਅੰਤ ਵਿਚ ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Comments
Post a Comment