Students of Lyallpur Khalsa College win prizes in painting competitions


Lyallpur Khalsa College Jalandhar is constantly striving for all-round development of its students. Accordingly, the students of the college participated enthusiastically in the wall painting competitions organized by the Commissionerate of Police Jalandhar regarding drug addiction and secured second place. The President of the Governing Council at the college, Sardarni Balbir Kaur and Principal Dr. Suman Chopra congratulated the students and motivated them to work harder in the future. Principal Dr. Suman Chopra advised the students to stay away from drugs and described the role of youth as the most important in the drug addiction campaign. Prabhjot Singh Tugh, Jasleen, Rahul, Komal Kaur, Kundan Kumar, Munish Kumar participated in this competition from Lyallpur Khalsa College. Dr. Hariom Verma, Dr. Ajitpal Singh, Prof. Sarabjit Singh, Prof. Onkar Singh and Prof. Sonia were also present on the occasion.

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਇਸੇ ਤਹਿਤ ਕਮਿਸ਼ਨਰਨੇਟ ਆਫ ਪੁਲਿਸ ਜਲੰਧਰ ਵਲੋਂ ਨਸ਼ਾ ਮੁਕਤੀ ਦੇ ਸੰਬੰਧ ਵਿਚ ਕਰਵਾਏ ਗਏ ਵਾਲ ਪੇਂਟਿੰਗ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਕਾਲਜ ਵਿਖੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਅਤੇ ਨਸ਼ਾ ਮੁਕਤੀ ਦੀ ਮੁਹਿਮ ਵਿਚ ਨੌਜਵਾਨਾਂ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ। ਇਸ ਮੁਕਾਬਲੇ ਵਿਚ ਲਾਇਲਪੁਰ ਖਾਲਸਾ ਕਾਲਜ ਵਲੋਂ ਪ੍ਰਭਜੋਤ ਸਿੰਘ ਤੂਗ, ਜਸਲੀਨ, ਰਾਹੁਲ, ਕੋਮਲ ਕੌਰ, ਕੁੰਦਨ ਕੁਮਾਰ, ਮੁਨੀਸ਼ ਕੁਮਾਰ ਨੇ ਭਾਗ ਲਿਆ। ਇਸ ਮੌਕੇ ਡਾ. ਹਰੀਓਮ ਵਰਮਾ, ਡਾ. ਅਜੀਤਪਾਲ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਉਂਕਾਰ ਸਿੰਘ ਅਤੇ ਪ੍ਰੋ. ਸੋਨੀਆ ਵੀ ਹਾਜ਼ਰ ਸਨ।

Comments