Second Bhangra Gold Cup organized at Lyallpur Khalsa College

The second Bhangra Gold Cup was organized at Lyallpur Khalsa College, Jalandhar. Bhangra teams from different districts participated in it. On this occasion, famous folk singer and actor Sarabjit Cheema was the chief guest and Ms. Ekjot Kaur was the special guest. Speaking on the occasion the Principal of the college Dr. Suman Chopra said that Bhangra was the folk dance of Punjab and it was the duty of all Punjabis to promote and propagate it. In his address Chief guest Sarabjit Cheema appreciated the effort made by the college in promoting Bhangra, and expressed special gratitude to the President Governing Council Sardarni Balbir Kaur. In the competition, the first place was won by Government Mahindra College, Patiala, the second place by SECA Nawanshahr and the third place was jointly won by CT University Ludhiana and RIFAC Bhangra Academy Ludhiana. The winning teams were awarded first prize of 1,25,000/-, second prize of 71,000/- and third prize of 31,000/- respectively. On this occasion were present college Dean ECA Dr. Palwinder Singh, college Bhangra incharge Jatinder Lambad, Punjabi singer K.S. Makhan along with senior teachers of the college. Mr. Surinder Kumar Chalotra P.A. to Principal, Prof. Surabjit Singh, Prof. Simranjit Singh were honored for his support in this Bhangra Gold Cup. Dr. Rashpal Singh Sandhu, Dean Sports, Dr. S.S. Bains, Dr. Harjit Singh HOD and Dr. Palwinder Singh Dean Cultural Affairs, college staff and a large number of students were also present on this occasion.
 
ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਕਾਲਜ ਦੇ ਪੁਰਾਣੇ ਭੰਗੜਾ ਵਿਦਿਆਰਥੀਆਂ ਵਲੋਂ ਦੂਜਾ ਭੰਗੜੇ ਦਾ ਗੋਲਡ ਕੱਪ ਆਯੋਜਿਤ ਕੀਤਾ ਗਿਆ। ਇਸ ਵਿਚ ਵੱਖ-ਵੱਖ ਜ਼ਿਲਿਆਂ ਤੋਂ ਭੰਗੜਾ ਟੀਮਾ ਨੇ ਭਾਗ ਲਿਆ। ਇਸ ਮੌਕੇ ਸੁਪ੍ਰਸਿੱਧ ਲੋਕ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਬਤੌਰ ਮੁੱਖ ਮਹਿਮਾਨ ਅਤੇ ਡਾ. ਇੰਦਰਜੀਤ ਸਿੰਘ ਦੀ ਪੁੱਤਰੀ ਸ੍ਰੀਮਤੀ ਏਕਜੋਤ ਕੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ, ਡਾ. ਰਛਪਾਲ ਸਿੰਘ ਸੰਧੂ, ਡੀਨ ਸਪੋਰਟਸ, ਡਾ. ਐਸ.ਐਸ. ਬੱਸ, ਡਾ. ਹਰਜੀਤ ਸਿੰਘ ਅਤੇ ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਨੇ ਗੁਲਦਸਤੇ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾਂ ਨੇ ਕਿਹਾ ਕਿ ਦੁਨੀਆਂ ਭਰ ਦੇ ਪੰਜਬੀਆਂ ਵਿਚ ਭੰਗੜੇ ਲਈ ਅਥਾਹ ਜੋਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭੰਗੜਾ ਸਾਡੀ ਲੋਕਨਾਚ ਵਿਰਾਸਤ ਹੈ, ਜਿਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਾਝਾ ਧਰਮ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਲੋਕਨਾਚ ਦੁਨੀਆਂ ਭਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਿਆ ਹੈ। ਉਹਨਾਂ ਇਸ ਮੌਕੇ ਸਮੂਹ ਟੀਮਾਂ ਨੂੰ ਸੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਸਰਬਜੀਤ ਚੀਮਾ ਨੇ ਕਾਲਜ ਦੇ ਮੌਜੂਦਾ ਅਤੇ ਪੁਰਾਣੇ ਭੰਗੜਾ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ। ਉਨ੍ਹਾਂ ਭੰਗੜਾ ਕਲਾਕਾਰਾਂ ਨੂੰ ਸੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਹਾਂ ਅਤੇ ਇਥੋਂ ਅਸੀਂ ਭੰਗੜੇ ਦਾ ਪਹਿਲਾ ਪੈਰ ਚੁਕਣਾ ਸਿੱਖਿਆ। ਉਨ੍ਹਾਂ ਕਿਹਾ ਕਿ ਕਾਲਜ ਦੇ ਭੰਗੜੇ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਦੁਨੀਆਂ 'ਤੇ ਆਪਣਾ ਨਾ ਬਣਾਉਣ ਲਈ ਆਧਾਰ ਭੂਮੀ ਪ੍ਰਦਾਨ ਕੀਤੀ ਹੈ। ਇਸ ਮੌਕੇ ਉਨ੍ਹਾਂ ਕਾਲਜ ਦੇ ਪੁਰਾਣੇ ਭੰਗੜਾ ਇੰਚਾਰਜ ਡਾ. ਇੰਦਰਜੀਤ ਸਿੰਘ ਤੇ ਹੋਰ ਕਲਾਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ। ਭੰਗੜੇ ਗੋਲਡ ਕੱਪ ਦੇ ਮੁੱਖ ਆਯੋਜਕ ਜਤਿੰਦਰ ਕੁਮਾਰ (ਲੰਬੜ) ਨੇ ਪ੍ਰਧਾਨ ਗਵਰਨਿੰਗ ਕੌਂਸਲ ਸਰਦਾਰਨੀ ਬਲਬੀਰ ਕੌਰ ਅਤੇ ਕਾਲਜ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਨ੍ਹਾਂ ਭੰਗੜਾ ਮੁਕਾਬਲਿਆ ਵਿੱਚ ਪਹਿਲਾ ਸਥਾਨ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ, ਦੂਜਾ ਸਥਾਨ ਐਸਟੀਸੀਏ ਨਵਾਂ ਸ਼ਹਿਰ ਨੇ ਅਤੇ ਤੀਜਾ ਸਥਾਨ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਅਤੇ ਆਰ.ਆਈ.ਐਫ.ਏ.ਸੀ. ਭੰਗੜਾ ਅਕੈਡਮੀ ਲੁਧਿਆਣਾ ਨੇ ਸਾਂਝੇ ਤੌਰ 'ਤੇ ਹਾਸਲ ਕੀਤਾ। ਜੇਤੂ ਟੀਮਾਂ ਨੂੰ ਪਹਿਲਾ ਇਨਾਮ 1,25,000/-, ਦੂਜਾ ਇਨਾਮ 71,000/- ਅਤੇ ਤੀਜਾ ਇਨਾਮ 31,000- ਪ੍ਰਦਾਨ ਕੀਤੇ ਗਏ। ਇਸ ਮੌਕੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ (ਪੀ.ਏ.), ਪ੍ਰੋ. ਸਰਬਜੀਤ ਸਿੰਘ, ਪ੍ਰੋ. ਸਿਮਰਨਜੀਤ ਸਿੰਘ ਨੂੰ ਇਸ ਭੰਗੜਾ ਗੋਲਡ ਕੱਪ ਵਿਚ ਸਹਿਯੋਗ ਦੇਣ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਭੰਗੜਾ ਗੋਲਡ ਕੱਪ ਵਿਚ ਸ੍ਰੀ ਪ੍ਰਿਤਪਾਲ ਸਿੰਘ ਨੰਗਲ, ਸੁਖਵਿੰਦਰ ਸਿੰਘ ਸੋਨਾ ਅਤੇ ਜਸਵੀਰ ਸਿੰਘ ਮੋਗਾ ਨੇ ਬਤੌਰ ਜੱਜ ਭੂਮਿਕਾ ਨਿਭਾਈ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਕੇ.ਐਸ. ਮੱਖਣ, ਗਾਇਕ ਜੇਲੀ ਵੀ ਹਾਜ਼ਰ ਸਨ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪੁਰਾਣੇ ਭੰਗੜੇ ਦੇ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦਾ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਹਾਜਰ ਸਨ।

Comments