Lyallpur Khalsa College’s Dr. Balraj Kaur took over as the new head of the department of English
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਅਧਿਆਪਕਾ ਡਾ. ਬਲਰਾਜ ਕੌਰ ਨੇ ਅੰਗਰੇਜ਼ੀ ਵਿਭਾਗ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਪ੍ਰਿੰਸੀਪਲ ਡਾ. ਜਪਸਲ ਸਿੰਘ ਨੇ ਸਮੂਹ ਅਧਿਆਪਕਾਂ ਅਤੇ ਸਮੂਹ ਵਿਭਾਗਾਂ ਦੇ ਮੁਖੀ ਸਹਿਬਾਨ ਦੀ ਮੌਜੂਦਗੀ ਵਿੱਚ ਡਾ. ਬਲਰਾਜ ਕੌਰ ਨੂੰ ਮੁਖੀ ਵਿਭਾਗ ਦੀ ਜਿੰਮੇਵਾਰੀ ਸੌਂਪਦੇ ਹੋਏ ਨਿਯੁਕਤੀ ਪੱਤਰ ਦਿੱਤਾ ਅਤੇ ਗੁਲਦਸਤੇ ਦੇ ਕੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਅੰਗਰੇਜ਼ੀ ਵਿਭਾਗ ਇੱਕ ਮਹੱਤਤਾ ਵਾਲਾ ਅਧਿਆਪਨ ਵਿਭਾਗ ਹੈ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋ ਚੁੱਕੇ ਸਮੂਹ ਮੁਖੀ ਸਾਹਿਬਾਨਾਂ ਨੇ ਇਸ ਵਿਭਾਗ ਦੀ ਚੜ੍ਹਦੀ ਕਲਾ ਅਤੇ ਉਤਮਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਡਾ. ਬਲਰਾਜ ਕੌਰ ਦੀ ਸੁਯੋਗ ਅਗਵਾਈ ਵਿੱਚ ਅੰਗਰੇਜੀ ਵਿਭਾਗ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ। ਉਨ੍ਹਾਂ ਦੱਸਿਆ ਕਿ ਡਾ. ਬਲਰਾਜ ਕੌਰ ਇਸ ਤੋਂ ਪਹਿਲਾ ਕਾਲਜ ਵਿਖੇ ਕੰਨਵੀਨਰ ਲਾਇਬ੍ਰੇਰੀ ਕਮੇਟੀ, ਕੰਨਵੀਨਰ ਸਕਲ ਅਨਰਾਸਮੈਂਟ ਕੋਰਸ ਕਮੇਟੀ ਤੋਂ ਇਲਾਵਾ ਕਾਲਜ ਦੇ ਮੈਗਜ਼ੀਨ ਬਿਆਸ ਦੇ ਅੰਗਰੇਜੀ ਸੈਕਸ਼ਨ ਦੇ ਸੰਪਾਦਕ ਅਤੇ ਹੋਰ ਕਾਰਜਕਾਰੀ ਅਹੁਦਿਆਂ 'ਤੇ ਵੀ ਕੰਮ ਕਰ ਰਹੇ ਹਨ। ਇਸ ਮੌਕੇ ਡਾ. ਬਲਰਾਜ ਕੌਰ ਨੇ ਕਿਹਾ ਕਿ ਉਹ ਆਪਣੇ ਸਾਬਕਾ ਮੁਖੀਆਂ ਵਾਂਗ ਵਿਭਾਗ ਦੀ ਵਿਰਾਸਤ ਨੂੰ ਬਰਕਰਾਰ ਰੱਖਣਗੇ ਅਤੇ ਵਿਭਾਗ ਦੇ ਬਾਕੀ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਵਿਭਾਗ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਣਗੇ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਹਰੀਓਮ ਵਰਮਾ, ਪ੍ਰੋ. ਅਹੂਜਾ ਸੰਦੀਪ, ਡਾ. ਕੰਚਨ ਮਹਿਤਾ, ਡਾ. ਚਰਨਜੀਤ ਸਿੰਘ, ਡਾ. ਮਨਮੀਤ ਸੋਢੀ, ਡਾ. ਗੀਤਾਂਜਲੀ ਮਹਾਜਨ, ਡਾ. ਮੰਜੂ ਜੋਸ਼ੀ, ਪ੍ਰੋ. ਸਤਪਾਲ ਸਿੰਘ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਮੁਖੀ ਪ੍ਰੋ. ਨਵਦੀਪ ਕੌਰ ਇਕਾਨਮਿਕਸ, ਡਾ. ਸੁਮਨ ਚੌਪੜਾ ਹਿਸਟਰੀ, ਡਾ. ਰਛਪਾਲ ਸਿੰਘ ਕਾਮਰਸ, ਡਾ. ਹਰਜੀਤ ਸਿੰਘ ਗਣਿਤ, ਡਾ. ਜਸਵਿੰਦਰ ਕੌਰ ਇਨਵਾਇਰਮੈਂਟ, ਡਾ. ਅਨੂ ਕੁਮਾਰੀ ਪੋਲੀਟੀਕਲ ਸਾਇੰਸ, ਡਾ. ਪੂਜਾ ਰਾਣਾ ਭੂਗੋਲ ਵਿਭਾਗ, ਡਾ. ਐਸ.ਐਸ. ਬੈਂਸ, ਪ੍ਰੋ. ਅਮਿਤਾ ਸ਼ਾਹੀਦ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪ੍ਰਿੰਸੀਪਲ ਨੇ ਵੀ ਡਾ. ਬਲਰਾਜ ਕੌਰ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Comments
Post a Comment