Function organized on Superannuation of Vice-Principal Prof. Jasreen Kaur at Lyallpur Khalsa College
The entire staff (teaching and non-teaching) of Lyallpur Khalsa College, Jalandhar, a renowned institution in the field of education, under the leadership of Principal Dr. Jaspal Singh, gave an impressive farewell party to Prof. Jasreen Kaur, Vice-Principal and Head, PG Department of English on the occasion of her superannuation. At the beginning of the event, Prof. Jasreen Kaur and her spouse S. Arvinder Singh were welcomed with bouquets of flowers. Then, Dr. Geetanjli Mahajan presented a PPT consisting information on the life and career of Prof. Jasreen Kaur. Principal Dr. Jaspal Singh in his address appreciated Prof. Jasreen Kaur and said that she served as Acting Principal, Dean Academic Affairs and Head of Department of English during her 38½ years service in the college. During this period, she also worked diligently on other important positions given by the college from time to time. He added that she is not only a good teacher but also a great human being, who has helped the staff and students in every possible way from time to time. Staff Secretary Dr. Rashpal Singh Sandhu said that Prof. Jasreen Kaur's teaching journey has been remarkable. On this occasion, a citation letter to Prof. Jasreen Kaur was read by Dr. Balraj Kaur. Prof. Navdeep Kaur College Registrar, Dr. Charanjit Singh, Dr. Amritpal Singh and Mr. Surinder Kumar Chalotra P.A. also shared their experiences of Prof. Jasreen Kaur and wished her a long, healthy and a happy life.
Speaking on this occasion, Prof. Jasreen Kaur said that she cannot forget the respect that the teaching and non-teaching staff of the college have given her in her entire service and it is her sincere wish that this college should always make double progress day and night. At this time, all the teaching and non-teaching staff members wished her a better future. Dr. Rashpal Singh Sandhu played the role of stage manager for the teaching staff and Mr. Ashwani Kumar played the role of stage manager for the non-teaching staff.
ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸਮੂਹ ਸਟਾਫ (ਟੀਚਿੰਗ ਅਤੇ ਨਾਨ- ਟੀਚਿੰਗ) ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ਵਾਈਸ-ਪ੍ਰਿੰਸੀਪਲ ਅਤੇ ਅੰਗਰੇਜੀ ਵਿਭਾਗ ਦੇ ਮੁਖੀ ਪ੍ਰੋ. ਜਸਰੀਨ ਕੌਰ ਦੀ ਰਿਟਾਇਰਮੈਂਟ ਮੌਕੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਗਈ। ਸਮਾਗਮ ਦੇ ਸ਼ੁਰੂ ਵਿੱਚ ਪ੍ਰੋ. ਜਸਰੀਨ ਕੌਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ. ਅਰਵਿੰਦਰ ਸਿੰਘ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਗਿਆ। ਇਸ ਵਿਦਾਇਗੀ ਪਾਰਟੀ ਦੇ ਸ਼ੁਰੂਆਤ ਵਿਚ ਡਾ. ਗੀਤਾਂਜਲੀ ਮਹਾਜਨ ਵਲੋਂ ਪ੍ਰੋ. ਜਸਰੀਨ ਕੌਰ ਦੇ ਜੀਵਨ ਉਪਰ ਤਿਆਰ ਕੀਤੀ ਜਾਣਕਾਰੀ ਭਰਭੂਰ ਇਕ ਪੀ.ਪੀ.ਟੀ. ਪੇਸ਼ ਕੀਤੀ ਗਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਪ੍ਰੋ. ਜਸਰੀਨ ਕੌਰ ਦੇ ਅਧਿਆਪਨ ਕਾਲ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੋ. ਜਸਰੀਨ ਕੌਰ ਨੇ ਕਾਲਜ ਵਿਖੇ 38 ਸਾਲ ਦੌਰਾਨ ਬਤੌਰ ਕਾਰਜਕਾਰੀ ਪ੍ਰਿੰਸੀਪਲ, ਡੀਨ, ਅਕਾਦਮਿਕ ਮਾਮਲੇ ਅਤੇ ਮੁਖੀ ਅੰਗਰੇਜੀ ਵਿਭਾਗ ਅਤੇ ਵਜੋਂ ਸੇਵਾ ਨਿਭਾਈ। ਇਸ ਸਮੇਂ ਦੌਰਾਨ ਉਨ੍ਹਾਂ ਸਮੇਂ-ਸਮੇਂ 'ਤੇ ਕਾਲਜ ਵਲੋਂ ਦਿੱਤੇ ਗਏ ਹੋਰ ਮਹੱਤਵਪੂਰਨ ਅਹੁਦਿਆਂ ਤੇ ਵੀ ਬੜੀ ਲਗਨ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਹ ਇਕ ਚੰਗੇ ਅਧਿਆਪਕ ਹੀ ਨਹੀਂ ਸਗੋਂ ਵਧੀਆਂ ਇਨਸਾਨ ਵੀ ਹਨ, ਜੋ ਸਮੇਂ-ਸਮੇਂ 'ਤੇ ਸਟਾਫ ਅਤੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਦੇ ਰਹੇ ਹਨ। ਸਟਾਫ ਸੈਕਟਰੀ ਡਾ. ਰਛਪਾਲ ਸਿੰਘ ਸੰਧੂ ਨੇ ਵੀ ਸਟਾਫ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਪ੍ਰੋ. ਜਸਰੀਨ ਕੌਰ ਨੇ ਕਾਲਜ ਵਿਖੇ ਪੜਾਉਂਦਿਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਕਾਲਜ ਵਲੋਂ ਪ੍ਰੋ. ਜਸਰੀਨ ਕੌਰ ਨੂੰ ਦਿੱਤਾ ਗਿਆ ਸੋਭਾ ਪੱਤਰ ਉਹਨਾਂ ਦੀ ਉੱਤਰ ਅਧਿਕਾਰੀ ਡਾ. ਬਲਰਾਜ ਕੌਰ ਵਲੋਂ ਪੜ੍ਹਿਆ ਗਿਆ। ਪ੍ਰੋ. ਨਵਦੀਪ ਕੌਰ ਕਾਲਜ ਰਜਿਸਟਰਾਰ, ਡਾ. ਚਰਨਜੀਤ ਸਿੰਘ, ਡਾ. ਅੰਮ੍ਰਿਤਪਾਲ ਸਿੰਘ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਨੇ ਵੀ ਪ੍ਰੋ. ਜਸਰੀਨ ਕੌਰ ਦੇ ਤਜਰਬਿਆਂ ਨੂੰ ਸਾਰਿਆਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਦੀ ਲੰਮੀ ਉਮਰ, ਤੰਦਰੁਸਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਪ੍ਰੋ. ਜਸਰੀਨ ਕੌਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਾਲਜ ਨੇ ਇਥੋਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਜਿਹੜਾ ਮਾਣ ਸਤਿਕਾਰ ਮੈਨੂੰ ਦਿੱਤਾ ਹੈ, ਉਸ ਨੂੰ ਸਾਰੀ ਜਿੰਦਗੀ ਨਹੀਂ ਭੁਲਾ ਸਕਦੀ ਅਤੇ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਇਹ ਕਾਲਜ ਸਦਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ।
Comments
Post a Comment