The annual meeting of The Jat Sikh Council was held at Lyallpur Khalsa College


The Annual General Meeting of The Jat Sikh Council Jalandhar was organized at Lyallpur Khalsa College Jalandhar, in which a large number of founder and life members of The Jat Sikh Council participated. Executive Member, S. Jaspal Singh Waraich warmly welcomed all the guests. It is noteworthy here that this council is a non-governmental organization providing financial assistance to the needy and talented Jat Sikh students, which has been working in this field for a long time. In this meeting, the report of the year 2023-2024 was presented and the proposal regarding the tasks to be done by this council in the year 2025 was also discussed. On this occasion, Dr. H.S. Mann, President, The Jat Sikh Council informed that the Jat Sikh Council provides financial assistance to the needy and talented Jat Sikh students every year. He said that every year many deserving Jat Sikh students are able to continue their studies due to this scholarship. He said that Jatt Sikh Council gives this scholarship by identifying students with the help of principal and staff in schools and colleges. Last year 29 needy students were given scholarships and 20 cases are in the pipeline, which will be disbursed before 31.03.2025. On this occasion Dr. S.P.S. Sooch was honored by the Council and Dr. H.S. Mann, President, The Jat Sikh Council Jalandhar was specially honored by Lyallpur Khalsa College, Jalandhar. On this occasion, President of The Jat Sikh Council Mr. Hardeepinder Singh Mann, Mr. Lakhbir Singh Ghuman, Mr. Sarfraj Singh Tiwana, Mr. Harkaran Singh Mann, Mr. Sukhbahar Singh Waraich, Mr. Kashmir Singh, Joint Secretary of Governing Council of Lyallpur Khalsa College Mr. Jaspal Singh Waraich, Principal Dr. Jaspal Singh and S. Gulbahar Singh were present. Stage was handled by Dr. Gopal Singh Buttar. He appreciated Jatt Sikh Council for such a noble work.

ਦੀ ਜੱਟ ਸਿੱਖ ਕੌਂਸਲ ਜਲੰਧਰ ਦੀ ਸਲਾਨਾ ਜਨਰਲ ਮੀਟਿੰਗ ਦਾ ਆਯੋਜਿਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕੀਤਾ ਗਿਆ, ਜਿਸ ਵਿਚ ਜੱਟ ਸਿੱਖ ਕੌਂਸਲ ਦੇ ਫਾਊਂਡਰ ਅਤੇ ਲਾਈਫ ਮੈਂਬਰਾਨ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਅਗਜੈਕਟਿਵ ਮੈਂਬਰ, ਸ. ਜਸਪਾਲ ਸਿੰਘ ਵੜੈਚ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਥੋਂ ਇਹ ਯਿਕਰਯੋਗ ਹੈ ਕਿ ਇਹ ਕੌਂਸਲ ਜਰੂਰਤਮੰਦ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਵਾਲੀ ਗੈਰ ਸਰਕਾਰੀ ਸੰਸਥਾ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਕਾਰਜ ਕਰ ਰਹੀ ਹੈ। ਇਸ ਮੀਟਿੰਗ ਵਿਚ ਸਾਲ 2023 2024 ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਸਾਲ 2025 ਵਿਚ ਇਸ ਕੌਂਸਲ ਵਲੋਂ ਜਿਹੜੇ ਕਾਰਜ ਕੀਤੇ ਜਾਣੇ ਹਨ ਉਨ੍ਹਾਂ ਸੰਬੰਧੀ ਤਜਵੀਜ਼ ਪੇਸ਼ ਕੀਤੀ ਗਈ। ਇਸ ਮੌਕੇ ਡਾ. ਐਚ.ਐਸ. ਮਾਨ, ਪ੍ਰਧਾਨ, ਜੱਟ ਸਿੱਖ ਕੌਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦ ਜੱਟ ਸਿੱਖ ਕੌਂਸਲ ਜ਼ਰੂਰਤਮੰਦ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਹਰ ਸਾਲ ਵਿੱਤੀ ਸਹਾਇਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕਾਲਰਸ਼ਿਪ ਸਦਕਾ ਹਰ ਸਾਲ ਬਹੁਤ ਸਾਰੇ ਲੋੜਵੰਦ ਜੱਟ ਸਿੱਖ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜੱਟ ਸਿੱਖ ਕੌਂਸਲ ਸਕੂਲਾਂ ਤੇ ਕਾਲਜਾਂ ਵਿੱਚ ਸਿੱਧੇ ਤੌਰ 'ਤੇ ਪ੍ਰਿੰਸੀਪਲ ਤੇ ਸਟਾਫ ਦੀ ਮਦਦ ਨਾਲ ਲੋੜਵੰਦ ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਇਹ ਸਕਾਲਰਸ਼ਿਪ ਦਿੰਦੀ ਹੈ। ਪਿਛਲੇ ਸਾਲ 29 ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਅਤੇ 20 ਕੇਸ ਪਾਇਪ ਲਾਇਨ ਵਿਚ ਹਨ, ਜਿਨ੍ਹਾਂ ਨੂੰ 31.03.2025 ਤੋਂ ਪਹਿਲਾਂ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਮੌਕੇ ਡਾ. ਐਸ.ਪੀ.ਐਸ. ਸੂਚ ਨੂੰ ਕੌਂਸਲ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਡਾ. ਐਚ.ਐਸ. ਮਾਨ, ਪ੍ਰਧਾਨ, ਦ ਜੱਟ ਸਿੱਖ ਕੌਂਸਲ ਜਲੰਧਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਟ ਸਿੱਖ ਕੌਂਸਲ ਦੇ ਪ੍ਰਧਾਨ ਸ. ਹਰਦਿਪਿੰਦਰ ਸਿੰਘ ਮਾਨ, ਸ. ਲਖਬੀਰ ਸਿੰਘ ਘੁੰਮਣ, ਸ. ਸਰਫਰਾਜ ਸਿੰਘ ਟਿਵਾਣਾ, ਸ. ਹਰਕਰਨ ਸਿੰਘ ਮਾਨ, ਸ. ਸੁਖਬਹਾਰ ਸਿੰਘ ਵੜੈਚ, ਸ. ਕਸ਼ਮੀਰ ਸਿੰਘ, ਲਾਇਲਪੁਰ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਸਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਸ. ਗੁਲਬਹਾਰ ਸਿੰਘ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ। ਸਟੇਜ ਦੀ ਕਾਰਵਾਈ ਡਾ. ਗੋਪਾਲ ਸਿੰਘ ਬੁੱਟਰ ਨੇ ਬਾਖੂਬੀ ਨਿਭਾਈ ਅਤੇ ਜੱਟ ਸਿੱਖ ਕੌਂਸਲ ਨੂੰ ਅਜਿਹੇ ਨੇਕ ਕਾਰਜ ਲਈ ਸ਼ੁੱਭ ਕਾਮਨਾਵਾਂ ਦਿਤੀਆਂ।

Comments