Physiotherapy department of Lyallpur Khalsa College organized an interactive attractive session
Physiotherapy Department of Lyallpur Khalsa College Jalandhar organized an interactive session. Dr. Jagbir Singh and Dr. Vandana Joshi, alumni of the college's Department of Physiotherapy, from Alberta, Canada participated as keynote speakers in the event. The principal of the college, Dr. Jaspal Singh, welcomed the guest speakers. Addressing the students, Principal Dr. Jaspal Singh said that it is a blessing to meet the old and successful senior students from the department. He also said that today's students had a lot to learn from personal experience. He appreciated the Department of Physiotherapy for such a session. Dr. Jagbir Singh, a licensed Physiotherapist of Canada and USA and currently working as Allied Health Manager in Alberta, Canada spoke with the students about his early days in college and his struggle and success in Canada after 2000. He informed the students about employment in Physiotherapy in Canada, about the licensing exam, job opportunities and upcoming problems. Dr. Vandana Joshi, a Senior Licensed Physiotherapist and Pelvic Physiotherapist, informed that allied professionals were in high demand in Canada. Head of Department Dr. Raju Sharma, Senior Staff Member Dr. Jaswat Kaur and other teachers of the department Dr. Priyank Sharda, Dr. Anjali Ojha and Dr. Vaishali Mohindru thanked their old students for coming to the college and meeting the students face to face. A large number of students of the department were present on this occasion.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਜੀਓਥਰੈਪੀ ਵਿਭਾਗ ਵਲੋਂ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਡਾ. ਜਗਬੀਰ ਸਿੰਘ ਅਤੇ ਡਾ. ਵੰਦਨਾ ਜੋਸ਼ੀ ਜੋ ਕਿ ਕਾਲਜ ਦੇ ਫਿਜੀਓਥਰੈਪੀ ਵਿਭਾਗ ਦੇ ਪੁਰਾਣੇ ਵਿਦਿਆਰਥੀ ਹਨ, ਐਲਬਰਟਾ, ਕੈਨੇਡਾ ਤੋਂ ਬਤੌਰ ਮੁੱਖ ਵਕਤਾ ਸ਼ਾਮਲ ਹੋਏ। ਮਹਿਮਾਨ ਵਕਤਿਆਂ ਜਿਨ੍ਹਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੀ ਆਇਆ ਕਿਹਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਤੋਂ ਪੁਰਾਣੇ ਅਤੇ ਕਾਮਯਾਬ ਹੋਏ ਸੀਨੀਅਰ ਵਿਦਿਆਰਥੀਆਂ ਨੂੰ ਮਿਲਣਾ ਸੁਭਾਗ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਅਕਤਿਗਤ ਅਨੁਭਵ ਤੋਂ ਅੱਜ ਦੇ ਵਿਦਿਆਰਥੀਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਉਨ੍ਹਾਂ ਨੇ ਅਜਿਹੇ ਸੈਸ਼ਨ ਲਈ ਫਿਜੀਓਥਰੈਪੀ ਵਿਭਾਗ ਦੀ ਸ਼ਲਾਘਾ ਕੀਤੀ। ਡਾ. ਜਗਬੀਰ ਸਿੰਘ ਜੋ ਕਿ ਕੈਨੇਡਾ ਅਤੇ ਅਮਰੀਕਾ ਦੇ ਲਾਇਸੰਸਸ਼ੁਦਾ ਫਿਜੀਓਥਰੈਪਿਸਟ ਹਨ ਅਤੇ ਵਰਤਮਾਨ ਵਿਚ ਅਲਾਇਡ ਹੈਲਥ ਮੈਨੇਜਰ ਐਲਬਰਟਾ, ਕੈਨੇਡਾ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਕਾਲਜ ਵਿਚ ਆਪਣੇ ਸ਼ੁਰੂਆਤੀ ਦਿਨਾਂ ਅਤੇ 2000 ਤੋਂ ਬਾਅਦ ਕੈਨੇਡਾ ਵਿਚ ਆਪਣੇ ਸੰਘਰਸ਼ ਅਤੇ ਕਾਮਯਾਬੀ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਵਿਜੀਓਥਰੈਪੀ ਵਿਚ ਰੁਜ਼ਗਾਰ, ਲਾਇਸੰਸ ਦੀ ਪ੍ਰੀਖਿਆ ਪਾਸ ਕਰਨ ਦਾ ਢੰਗ, ਨੌਕਰੀ ਦੇ ਮੌਕੇ ਅਤੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੀ ਸੁਪਤਨੀ ਡਾ. ਵੰਦਨਾ ਜੋਸ਼ੀ ਜੋ ਕਿ ਸੀਨੀਅਰ ਲਾਇਸੰਸਸ਼ੁਦਾ ਫਿਜੀਓਥਰੈਪਿਸਟ ਅਤੇ ਪੈਲਵਿਕ ਫਿਜੀਓਥਰੈਪਿਸਟ ਦੇ ਰੂਪ ਵਿਚ ਕੰਮ ਕਰਦੇ ਹਨ, ਨੇ ਦੱਸਿਆ ਕਿ ਕੈਨੇਡਾ ਵਿਚ ਅਲਾਇਡ ਪ੍ਰੋਫੈਸ਼ਨਲਜ਼ ਦੀ ਬਹੁਤ ਮੰਗ ਹੈ, ਪ੍ਰੰਤੂ ਪ੍ਰੋਕਟਿਸ ਕਰਨ ਲਈ ਲਾਇਸੰਸ ਦੀ ਪ੍ਰੀਖਿਆ ਪਾਸ ਕਰਨੀ ਬਹੁਤ ਜ਼ੂਰਰੀ ਹੈ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ, ਸੀਨੀਅਰ ਸਟਾਫ ਮੈਂਬਰ ਡਾ. ਜਸੰਵਤ ਕੌਰ ਅਤੇ ਵਿਭਾਗ ਦੇ ਬਾਕੀ ਅਧਿਆਪਕ ਸਾਹਿਬਾਨ ਡਾ. ਪ੍ਰਿਆਂਕ ਸ਼ਾਹਦਾ, ਡਾ. ਅੰਜਲੀ ਓਜਾ ਅਤੇ ਡਾ. ਵਿਸ਼ਾਲੀ ਮਹਿੰਦਰੂ ਨੇ ਆਪਣੇ ਪੁਰਾਣੇ ਵਿਦਿਆਰਥੀਆਂ ਦੇ ਕਾਲਜ ਵਿਚ ਪਧਾਰਨ ਅਤੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Comments
Post a Comment