Alumni Meet at Lyallpur Khalsa College Jalandhar
The alumni of Lyallpur Khalsa College Jalandhar gathered today in the college campus on the occasion of the Annual Alumni Meet of Lyallpur Khalsa College. The day is celebrated on the birth anniversary of Late Sardar Babir Singh, former Member Parliament, former Cabinet Minister, Punjab and former President of College Governing Council, and an alumnus of the college. Padamshree Pargat Singh former captain Indian Hockey team and a college alumnus was the Chief Guest and S. Darshan Singh Mahil, Guest of Honor on this momentous occasion. The President of the College Governing Council Sardarni Balbir Kaur along with the members of the Governing Council and Principal Dr Jaspal Singh warmly welcomed the chief guest, an alumnus of the college. Speaking on the occasion, College Principal Dr Jaspal Singh said that the present status and repute of the college was an outcome of the visionary guidance of Sardar Balbir Singh and the Alumni event wasdedicated to his contribution to the college. He expressed his thanks to the alumni for sharing their experiences and giving their valuable feedback which would guide the institution in its planning and functioning. He also recounted the contribution of the alumni of the college on National as well as International level. In an emotional and inspiring address, Chief Guest S. Pargat Singh recollected his past experiences in the college and lauded the college for its special contribution to the field of sports. Director, Alumni Association Prof. Sanjeev Kumar Anand on the occasion highlighted the activities of Alumni Association. During the cultural programm organised during the function Prof. Sukhdev Singh, Head, Department of Music and the students of the college presented Shabad. Other highlight of the event included a song by popular punjabi singer and a college alumnus Dalwinder Dayalpuri and folk Orchestra by college students. The stage on this occasion was conducted by Dr. Surinder Pal Mand and Dr. Harjinder Singh. Among the distinguished guests present were S. Deepinder Singh Purewal Vice president Governing Council, S. Jaspal Singh Waraich, Joint Secretary Governing Council, S. Prabhpal Singh Pannu, Member Managing Committee, Ms. Gurjot Kaur, (former IAS), S. Rajpal Singh Sandhu (DIG), S. Narinder Singh Bhatti (Former Under Sector Punjab Vidhan Sabha), Prof. Jasreen Kaur Vice Principal, S. Harpreet Sandhu eminent environmentalist, Mr. Devinder Dayalpuri, Mr. Sushil Kohli (Dhyan Chand awardee), Colonel S. Sukhbir Singh, Dr. S.K. Sood, Prof. Jujhar Singh Dosanjh, Prof. Kuldeep Kaur Dosanjh, Prof. R.C. Kukreja, Prof. Sarita Tiwari, Dr. Gopal Singh Buttar Former Head of Punjabi Department, Dr. Santokh Singh Minhas Former Head Mathematics Department, Principal Dr. Baldev Singh Dhillon, Dr. Patwant Atwal, Master Apart from Harjinder Singh, many other alumni, teachers and students from 1964 to 2023 were present. College Vice Principal Prof. Jasreen Kaur formally presented the vote of thanks and appreciated various committees who contributed for the successful organisation of the event.
ਵਿੱਦਿਆ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਨਿੱਤ ਨਵੀਆਂ ਪ੍ਰਾਪਤੀਆਂ ਹਾਸਿਲ ਕਰ ਰਹੀ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ ਪੰਜਾਬ ਰਹੇ ਸਵ. ਸ. ਬਲਬੀਰ ਸਿੰਘ ਦੇ 86ਵਾਂ ਜਨਮ ਦਿਵਸ ਨੂੰ ਸਮਰਪਿਤ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਇੱਕ ਵਿਸ਼ੇਸ਼ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਨਾਮਵਰ ਸਖਸੀਅਤ ਪਦਮਸ੍ਰੀ ਸ. ਪ੍ਰਗਟ ਸਿੰਘ, ਉੱਘ ਹਾਕੀ ਖਿਡਾਰੀ ਸ਼ਾਮਲ ਹੋਏ ਅਤੇ ਗੈਸਟ ਆਫ ਆਨਰ ਸ. ਦਰਸਨ ਸਿੰਘ ਮਾਹਿਲ ਨੇ ਸਿਰਕਤ ਕੀਤੀ। ਇਸ ਤੋਂ ਇਲਾਵਾ ਸਮਾਗਮ ਵਿਚ ਨਾਮਵਰ ਸਖਸੀਅਤਾਂ ਸ੍ਰੀਮਤੀ ਗੁਰਜੋਤ ਕੌਰ, (ਸਾਬਕਾ IAS), ਸ. ਰਾਜਪਾਲ ਸਿੰਘ ਸੰਧੂ (ਡੀ.ਆਈ.ਜੀ.), ਸ. ਨਰਿੰਦਰ ਸਿੰਘ ਭੱਟੀ (ਸਾਬਕਾ ਅੰਡਰ ਸੈਕਟਰ ਪੰਜਾਬ ਵਿਧਾਨ ਸਭਾ), ਪ੍ਰੋ. ਜਸਰੀਨ ਕੌਰ ਵਾਈਸ ਪ੍ਰਿੰਸੀਪਲ, ਸ. ਹਰਪ੍ਰੀਤ ਸੰਧੂ ਉੱਘੇ ਵਾਤਾਵਰਨ ਪ੍ਰੇਮੀ, ਸ੍ਰੀ ਦਵਿੰਦਰ ਦਿਆਲਪੁਰੀ, ਸ੍ਰੀ ਸੁਸੀਲ ਕੋਹਲੀ ( ਧਿਆਨ ਚੰਦ ਅਵਾਰਡੀ), ਕਰਨਲ ਸ. ਸੁਖਬੀਰ ਸਿੰਘ ਆਦਿ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੂੰ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਵਾਈਸ ਪ੍ਰਧਾਨ ਸ. ਦੀਪਇੰਦਰ ਸਿੰਘ ਪੁਰੇਵਾਲ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਸ. ਪ੍ਰਦੀਪ ਸਿੰਘ ਪੰਨੂ ਮੈਂਬਰ ਮਨਜਿੰਗ ਕਮੇਟੀ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਨਿੱਘੇ ਸ਼ਬਦਾਂ ਨਾਲ 'ਜੀ ਆਇਆਂ' ਆਖਿਆ। ਮੁੱਖ ਮਹਿਮਾਨ ਸ. ਪ੍ਰਗਟ ਸਿੰਘ ਨੇ ਕਾਲਜ ਪ੍ਰਤੀ ਆਪਣਾ ਮੂੰਹ ਪ੍ਰਗਟ ਕਰਦਿਆਂ ਧੰਨਵਾਦੀ ਸ਼ਬਦਾਂ ਵਿਚ ਕਾਲਜ ਵੱਲੋਂ ਕਰਵਾਏ ਜਾਂਦੇ ਇਸ ਵਿਸ਼ੇਸ਼ ਮਿਲਣੀ ਸਮਾਗਮ ਦੀ ਸ਼ਲਾਘਾ ਕੀਤੀ। ਉਨਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਕਾਲਜ ਸਿਰ ਬੰਨ੍ਹਦੇ ਹੋਏ ਆਪਣੇ-ਆਪ ਨੂੰ ਅਸੀਂ ਖੁਸ਼-ਕਿਸਮਤ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਗੱਲ ਦਾ ਫਖਰ ਹੈ ਕਿ ਉਹ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਹਨ। ਇਸੇ ਗਰਾਉਂਡ 'ਚੋਂ ਉਨ੍ਹਾਂ ਹਾਕੀ ਦੀ ਤਲੀਮ ਹਾਸਲ ਕੀਤੀ ਅਤੇ ਅੰਤਰ-ਰਾਸਟਰੀ ਪੱਧਰ 'ਤੇ ਕਾਲਜ ਤੇ ਦੇਸ਼ ਦੀ ਅਗਵਾਈ ਕੀਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਕਾਲਜ ਦੇ ਮਾਣ-ਮੌੜੇ ਇਤਿਹਾਸ ਨੂੰ ਸਿਰਜਨ ਵਿਚ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਕਾਲਜ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਬਣਦਾ ਮਾਨ-ਸਨਮਾਨ ਦੇਣ ਲਈ ਹਮੇਸ਼ਾ ਪ੍ਰਤੀਬੱਧ ਰਿਹਾ ਹੈ ਤੇ ਭਵਿੱਖ ਵਿੱਚ ਹੋਰ ਅਜਿਹੇ ਮੌਕੇ ਸਿਰਜਨ ਲਈ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਸਾਨੂੰ ਵਖਰ ਹੈ ਕਿ ਸਾਡੇ ਵਿਦਿਆਰਥੀ ਪ੍ਰਸ਼ਾਸਨਿਕ ਖੇਡਾਂ, ਕਲਚਰਲ ਅਤੇ ਸਾਹਿਤਕ ਖੇਤਰ ਵਿਚ ਸੇਵਾਵਾਂ ਦੇ ਕੇ ਕਾਲਜ ਦਾ ਨਾਮ ਰੌਸਨ ਕਰ ਰਹੇ ਹਨ।ਅਲੂਮਨੀ ਐਸੋਸੀਏਸ਼ਨ ਦੇ ਡਾਇਰੈਕਟਰ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜੀਆਂ ਕੀਤੀਆਂ। ਇਸ ਮੌਕੇ ਪ੍ਰੋ. ਸੁਖਬੀਰ ਸਿੰਘ ਚੱਠਾ, ਡਾਇਰੈਕਟਰ ਅਕੈਡਮਿਕ ਅਫੇਅਰਜ਼ ਕੇ.ਸੀ.ਐਲ. ਗਰੁੱਪ ਆਫ ਇੰਸਟੀਚਿਊਟ, ਡਾ. ਐਸ.ਕੇ. ਸੂਦ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ, ਪ੍ਰੋ. ਜੁਝਾਰ ਸਿੰਘ ਦੋਸਾਂਝ, ਪ੍ਰੋ. ਕੁਲਦੀਪ ਕੌਰ ਦੋਸਾਂਝ, ਪ੍ਰੋ. ਆਰ.ਸੀ. ਯੂਕਰੋਜਾ, ਪ੍ਰੋ. ਸਵਿਤਾ ਤੀਬਾੜੀ, ਡਾ. ਗੋਪਾਲ ਸਿੰਘ ਬੁੱਟਰ ਸਾਬਕਾ ਮੁਖੀ ਪੰਜਾਬੀ ਵਿਭਾਗ, ਡਾ. ਸੰਤੋਖ ਸਿੰਘ ਮਿਨਹਾਸ ਸਾਬਕਾ ਮੁਖੀ ਗਣਿਤ ਵਿਭਾਗ, ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਡਾ. ਪਤਵੰਤ ਅਟਵਾਲ, ਮਾਸਟਰ ਸ. ਹਰਜਿੰਦਰ ਸਿੰਘ ਤੋਂ ਇਲਾਵਾ 1964 ਤੋਂ 2023 ਤੱਕ ਦੇ ਪੁਰਾਣੇ ਆਦਿ ਦੇ ਨਾਲ-ਨਾਲ ਹੋਰ ਬਹੁਤ ਸਾਰੇ ਪੁਰਾਣੇ ਵਿਦਿਆਰਥੀ, ਅਧਿਆਪਕ ਤੇ ਵਿਦਿਆਰਥੀ ਹਾਜਰ ਸਨ। ਸਮਾਗਮ ਦੌਰਾਨ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਦੁਆਰਾ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਲੋਕ ਗੀਤ, ਲੋਕ ਆਰਕੈਸਟਰਾ ਦੁਆਰਾ ਵਾਤਾਵਰਨ ਨੂੰ ਸੁਹਾਵਣਾ ਤੇ ਖੁਸ਼ਗਵਾਰ ਬਣਾਇਆ ਗਿਆ। ਦਲਵਿੰਦਰ ਦਿਆਲਪੁਰ ਪ੍ਰਸਿੱਧ ਲੋਕ ਗਾਇਕ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ ਦਿੱਤਾ। ਡਾ. ਸੁਰਿੰਦਰ ਪਾਲ ਮੰਡ ਅਤੇ ਡਾ. ਹਰਜਿੰਦਰ ਸਿੰਘ ਨੇ ਖੂਬਸੂਰਤ ਸਾਇਰਾਨਾ ਅੰਦਾਜ਼ ਵਿਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਪ੍ਰੋ. ਜਸਵੀਨ ਕੌਰ ਵਾਈਸ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ, ਪੁਰਾਣੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
Comments
Post a Comment