A special condolence meeting was held at Lyallpur Khalsa College regarding the demise of former Prime Minister Dr. Manmohan Singh


A special condolence meeting was held at Lyallpur Khalsa College Jalandhar regarding the demise of the country's former Prime Minister and an eminent economist Dr. Manmohan Singh. On this occasion, Principal Dr. Jaspal Singh introduced the important aspects of Dr. Manmohan Singh's personality. He said that Dr. Manmohan Singh made an important contribution in building the current economic, political and diplomatic structure of the country. Especially, he implemented schemes like Right to Education, National Food Security Act and Manrega. He added that Dr. Manmohan Singh was the leader of opposition in the Rajya Sabha in 2002 when he visited Lyallpur Khalsa College, Jalandhar and appreciated the college for its contribution in academic and other fields. Dr. Manmohan Singh wrote following in the visitor's book of the college: “Quality higher education plays a very important role in building our national economy. I am very happy to know about the rapid progress made by Lyallpur Khalsa College in imparting education in subjects like Computer and Information Technology. My best wishes to the students and staff (22.06.2002).” Principal Dr. Jaspal Singh appealed the staff and students present to imbibe the qualities of simplicity and commitment to work from the personality of Dr. Manmohan Singh. On this occasion, Dr. Raju Sharma, Head Physiotherapy Department, Dr. Surinder Pal Mand, Head Punjabi Department, Prof. Satpal Singh, Mr. Kanwar Sukhjit Singh, Office Superintendent, Mr. Rana Ralhan Accounts Superintendent, Mr. Jagdish Singh, Mr. Ashwani Kumar, Mr. Surinder Kumar Chalotra, P.A., Mr. Saroop Lal and other non-teaching staff were also present.

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥ ਸ਼ਾਸ਼ਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ਸੰਬੰਧੀ ਇਕ ਵਿਸ਼ੇਸ਼ ਸ਼ੋਕ-ਸਭਾ ਰੱਖੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਡਾ. ਮਨਮੋਹਨ ਸਿੰਘ ਦੀ ਸ਼ਖ਼ਸੀਅਰਤ ਦੇ ਅਹਿਮ ਪੱਖਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਆਰਥਿਕ, ਰਾਜਨੀਤਕ ਤੇ ਕੂਟਨੀਤਕ ਢਾਂਚੇ ਨੂੰ ਉਸਾਰਨ ਵਿਚ ਡਾ. ਮਨਮੋਹਨ ਸਿੰਘ ਨੇ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਵਿਸ਼ੇਸ਼ ਕਰਕੇ ਰਾਈਟ ਟੂ ਐਜੂਕੇਸ਼ਨ, ਨੈਸ਼ਨਲ ਫੂਡ ਸਕਿਊਰਟੀ ਐਕਟ ਅਤੇ ਮਨਰੇਗਾ ਵਰਗੀਆਂ ਯੋਜਨਾਵਾਂ ਲਾਗੂ ਕੀਤੀਆਂ। ਉਨ੍ਹਾਂ ਇਸ ਮੌਕੇ ਦੱਸਿਆ ਕਿ ਡਾ. ਮਨਮੋਹਨ ਸਿੰਘ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਰਹਿੰਦਿਆਂ ਸੰਨ 2002 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਪਧਾਰੇ ਸਨ। ਉਨ੍ਹਾਂ ਨੇ ਕਾਲਜ ਦੁਆਰਾ ਅਕਾਦਮਿਕ ਅਤੇ ਹੋਰ ਖੇਤਰਾਂ ਵਿਚ ਪਾਏ ਯੋਗਦਾਨ ਲਈ ਕਾਲਜ ਦੀ ਸ਼ਲਾਘਾ ਕੀਤੀ ਸੀ। ਡਾ. ਮਨਮੋਹਨ ਸਿੰਘ ਨੇ ਕਾਲਜ ਦੀ ਵਿਜ਼ਿਟਰ ਬੁੱਕ 'ਚ ਲਿਖਿਆ ਸੀ; ਗੁਣਵੱਤਾ ਵਾਲੀ ਉੱਚ ਸਿੱਖਿਆ ਦੀ ਸਾਡੀ ਰਾਸ਼ਟਰੀ ਆਰਥਿਕਤਾ ਨੂੰ ਬਣਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਹੈ। ਮੈਨੂੰ ਲਾਇਲਪੁਰ ਖਾਲਸਾ ਕਾਲਜ ਦੁਆਰਾ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਵਰਗੇ ਵਿਸ਼ਿਆ ਵਿਚ ਸਿੱਖਿਆ ਪ੍ਰਦਾਨ ਕਰਨ ਵਿਚ ਤੇਜ਼ੀ ਨਾਲ ਕੀਤੀਆਂ ਗਈਆਂ ਤਰੱਕੀਆਂ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ। ਵਿਦਿਆਰਥੀਆਂ ਅਤੇ ਸਟਾਫ਼ ਲਈ ਮੇਰੀਆਂ ਸ਼ੁਭਕਮਾਨਾਵਾਂ (22.06.2002)।” ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂ ਨੂੰ ਡਾ. ਮਨਮੋਹਨ ਸਿੰਘ ਦੀ ਸ਼ਖਸੀਅਤ ਤੋਂ ਗੁਣ, ਸਰਲਤਾ, ਇਮਾਨਦਾਰੀ, ਸਹਿਜਤਾ ਅਤੇ ਕੰਮ ਪ੍ਰਤੀ ਨਿਸ਼ਠਾ ਗ੍ਰਹਿਣ ਕਰਨ ਲਈ ਕਿਹਾ। ਇਸ ਮੌਕੇ ਡਾ. ਰਾਜੂ ਸ਼ਰਮਾ, ਮੁਖੀ ਫਿਜਿਓਥਰੈਪੀ ਵਿਭਾਗ, ਡਾ. ਸੁਰਿੰਦਰ ਪਾਲ ਮੰਡ, ਮੁਖੀ ਪੰਜਾਬੀ ਵਿਭਾਗ, ਪ੍ਰੋ. ਸਤਪਾਲ ਸਿੰਘ, ਸ੍ਰੀ ਕੰਵਰ ਸੁਖਜੀਤ ਸਿੰਘ, ਦਫ਼ਤਰ ਸੁਪਰਡੈਂਟ, ਸ੍ਰੀ ਰਾਣਾ ਰਲਹਣ ਅਕਾਊਂਟਸ ਸੁਪਰਡੈਂਟ, ਸ੍ਰੀ ਜਗਦੀਸ਼ ਸਿੰਘ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ. ਸ੍ਰੀ ਸਰੂਪ ਲਾਲ ਅਤੇ ਹੋਰ ਸਟਾਫ਼ ਅਤੇ ਨਾਨ-ਟੀਚਿੰਗ ਸਟਾਫ ਵੀ ਹਾਜ਼ਰ ਸੀ।

Comments