Two students of Lyallpur Khalsa College selected in the Indian Army
2 students of Lyallpur Khalsa College Jalandhar have joined the Indian Army as Agniveer. Principal Dr. Jaspal Singh while facilattaing them in his office said in a press release that both the students, Prince and Sayiam, are cadets of the NCC Army Wing of the college and are students of Diploma in Computer Science. Earlier, their written examination was held at Ludhiana for this recruitment. Their physical test was conducted in Jalandhar, in which both got 'A' grade. Indian Army has given appointment letter to them after they passed the medical test. He further said that NCC unit of the college affiliated to 2 Punjab NCC battalion and our students are also regularly participating in Republic Day and Independence Day celebrations at Delhi. Expressing his happiness on the appointment of both students, NCC in charge Dr. (Lt.) Karanbir Singh congratulated them and said that 5 NCC cadets of Lyallpur Khalsa College have joined the Indian Army in the last two years. In the end Principal Dr. Jaspal Singh wished both the cadets for a better future.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ 2 ਵਿਦਿਆਰਥੀਆਂ ਨੇ ਭਾਰਤੀ ਸੈਨਾ ਵਿਚ ਬਤੌਰ ਅਗਨੀਵੀਰ ਜੁਆਇੰਨ ਕੀਤਾ ਹੈ। ਪ੍ਰੈਸ ਨੂੰ ਜਾਰੀ ਆਪਣੇ ਬਿਆਨ ਦੇ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਦੋਨੋਂ ਵਿਦਿਆਰਥੀ, ਪ੍ਰਿੰਸ ਅਤੇ ਸੰਯਮ, ਕਾਲਜ ਦੇ ਐੱਨ.ਸੀ.ਸੀ. ਆਰਮੀ ਵਿੰਗ ਦੇ ਕੈਡਿਟ ਹਨ ਅਤੇ ਕਾਲਜ ਵਿੱਚ ਡਿਪਲੋਮਾ ਇੰਨ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਹਨ। ਇਸ ਭਰਤੀ ਵਾਸਤੇ ਪਹਿਲਾਂ ਇਹਨਾਂ ਦੀ ਲਿਖਤੀ ਪ੍ਰੀਖਿਆ ਲੁਧਿਆਣਾ ਵਿਖੇ ਹੋਈ ਸੀ। ਵਿਜੀਕਲ ਟੈਸਟ ਜਲੰਧਰ ਲਿਆ ਗਿਆ, ਜਿਸ ਵਿੱਚ ਦੋਹਾਂ ਦਾ 'ਏ' ਗਰੇਡ ਆਇਆ। ਮੈਡੀਕਲ ਟੈਸਟ ਪਾਸ ਕਰਨ ਤੋਂ ਬਾਅਦ ਭਾਰਤੀ ਸੈਨਾ ਨੇ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਦਾ ਐੱਨ.ਸੀ.ਸੀ. ਯੂਨਿਟ 2 ਪੰਜਾਬ ਐੱਨ.ਸੀ.ਸੀ. ਬਟਾਲੀਅਨ ਨਾਲ ਸਬੰਧਤ ਹੈ ਅਤੇ ਸਾਡੇ ਵਿਦਿਆਰਥੀ ਦਿੱਲੀ ਵਿਖੇ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਸਮਾਗਮਾਂ ਵਿੱਚ ਵੀ ਲਗਾਤਾਰ ਭਾਗ ਲੈ ਰਹੇ ਹਨ। ਦੋਨਾਂ ਵਿਦਿਆਰਥੀਆਂ ਦੀ ਨਿਯੁਕਤੀ 'ਤੇ ਖੁਸ਼ੀ ਜਾਹਰ ਕਰਦਿਆਂ ਐੱਨ.ਸੀ.ਸੀ. ਇੰਚਾਰਜ ਡਾ. ਕਰਨਬੀਰ ਸਿੰਘ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਲਾਇਲਪੁਰ ਖਾਲਸਾ ਕਾਲਜ ਦੇ 5 ਐੱਨ.ਸੀ.ਸੀ. ਕੈਡਿਟ ਭਾਰਤੀ ਸੈਨਾ ਦਾ ਹਿੱਸਾ ਬਣ ਚੁੱਕੇ ਹਨ। ਆਖਿਰ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੋਹਾਂ ਕੈਡਿਟਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Comments
Post a Comment