Students of Department of Physiotherapy of Lyallpur Khalsa College visited Deep Artificial Limb Center as part of Academic Extension Activity.
ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਅਕੈਡਮਿਕ ਐਕਸਟੈਂਸ਼ਨ ਐਕਟੀਵਿਟੀ ਤਹਿਤ ਫਿਜੀਓਥਰੈਪੀ ਵਿਭਾਗ ਦੇ ਭਾਗ ਤੀਜਾ ਅਤੇ ਚੌਥਾ ਦੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਸਥਿਤ ਦੀਪ ਆਰਟੀਫਿਸ਼ੀਅਲ ਲਿੰਬ ਸੈਂਟਰ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਫਿਜੀਓਥਰੈਪੀ ਦੇ ਵਿਦਿਆਰਥੀਆਂ ਨੂੰ ਰਿਹੈਲੀਟੇਸ਼ਨ ਸਾਇੰਸ ਦੀ ਜਾਣਕਾਰੀ ਹੋਣਾ ਜਰੂਰੀ ਹੈ ਕਿਉਂਕਿ ਫਿਜੀਓਥਰੈਪਿਸਟ ਰੀਹੈਬਲੀਟੇਸ਼ਨ ਟੀਮ ਦਾ ਅਭਿੰਨ ਅੰਗ ਹੁੰਦਾ ਹੈ। ਵਿਭਾਗ ਮੁਖੀ ਡਾ. ਰਾਜੂ ਸ਼ਰਮਾ ਅਤੇ ਅਧਿਆਪਕ ਡਾ. ਵਿਸ਼ਾਲੀ ਮਹਿੰਦਰੂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਅਡਵਾਂਸ ਆਰਟੀਫਿਸ਼ੀਅਲ ਲਿੰਬ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਸੈਂਟਰ ਦੇ ਸੀ.ਈ.ਓ. ਡਾ. ਕਰਨਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਓਰਥੋਸਿਸ ਅਤੇ ਪ੍ਰੋਸਥੇਸਿਸ ਦੀਆਂ ਕਿਸਮਾਂ, ਬਣਾਉਣ ਦੀ ਵਿਧੀ ਅਤੇ ਇਸਤੇਮਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਬਾਅਦ ਵਿਚ ਵਿਦਿਆਰਥੀਆਂ ਨੇ ਰੌਕ ਗਾਰਡਨ ਅਤੇ ਸੁਖਨਾ ਲੇਕ ਦਾ ਵੀ ਦੌਰਾ ਕੀਤਾ।
Comments
Post a Comment