Lyallpur Khalsa College welcomes 'Drug Free Punjab Cycle Yatra' by NCC Cadets
15 NCC cadets under the leadership of Chief Officer Ranjit Singh and Girls Cadets Instructor Muskan reached Lyallpur Khalsa College as part of their 'Drug Free Punjab Cycle Yatra'. Principal Dr. Jaspal Singh welcomed them warmly. The Chief Officer said that the purpose of this cycle rally is to inspire the youth to stay away from drugs. In this rally, seven girls and eight boys are making the youth aware against drugs. Five soldiers of the Indian Army under the command of Subedar RD Singh and Havildar Jaswinder Singh are also a part of this cycle rally. They shared their travel experiences in the Principal's office. This journey has been started on 25 November from 23 Punjab NCC Battalion Ropar. This team has reached Jalandhar today via Patiala, Sangrur, Ludhiana. Principal Dr. Jaspal Singh appreciated the work of cadets and the management team terming them as source of inspiration for the youth of the college and Punjab. Describing these cadets as messengers of Punjab's youth against drug abuse, he said that such ventures infuse new energy in the youth. Through the cycle journey, these student cadets will convey their message to other students and in this way the message will reach every home. Principal said that the cadets of Lyallpur Khalsa College are part of 2 Punjab NCC Battalion. The accommodation of this team has been arranged in the college hostel and our institution is ready to contribute in every way in community work. NCC in-charge Dr. Karanbir Singh, Dr. Manpreet Singh Lahel and NSS program officer Satpal Singh were also present on this occasion.
15 ਐਨ.ਸੀ.ਸੀ. ਕੈਡਿਟ, ਚੀਫ਼ ਅਫ਼ਸਰ ਰਣਜੀਤ ਸਿੰਘ ਅਤੇ ਗਰਲਜ਼ ਕੈਡਿਟਸ ਇੰਸਟ੍ਰਕਟਰ ਮੁਸਕਾਨ ਦੀ ਅਗਵਾਈ ਹੇਠ ਨਸ਼ਾ ਮੁਕਤ ਪੰਜਾਬ ਸਾਇਕਲ ਯਾਤਰਾ ਕਰਦੇ ਹੋਏ ਲਾਇਲਪੁਰ ਖਾਲਸਾ ਕਾਲਜ ਜਲੰਧਰ ਪੁੱਜੇ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਚੀਫ਼ ਅਫ਼ਸਰ ਨੇ ਦੱਸਿਆ ਕਿ ਇਸ ਸਾਇਕਲ ਰੈਲੀ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਇਸ ਰੈਲੀ ਵਿਚ ਸੱਤ ਲੜਕੀਆਂ ਅਤੇ ਅੱਠ ਲੜਕੇ ਪੰਜਾਬ ਦੀ ਯਾਤਰਾ ਕਰਕੇ ਨਸ਼ਿਆਂ ਖਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ। ਭਾਰਤੀ ਫੌਜ ਦੇ ਪੰਜ ਜਵਾਨ ਸੂਬੇਦਾਰ ਆਰ ਡੀ ਸਿੰਘ ਅਤੇ ਹਵਲਦਾਰ ਜਸਵਿੰਦਰ ਸਿੰਘ ਦੀ ਕਮਾਨ ਹੇਠ ਵੀ ਇਸ ਸਾਇਕਲ ਰੈਲੀ ਦਾ ਹਿੱਸਾ ਹਨ। ਪ੍ਰਿੰਸੀਪਲ ਦਫ਼ਤਰ ਵਿੱਚ ਉਨ੍ਹਾਂ ਆਪਣੀ ਯਾਤਰਾ ਦੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਸਫ਼ਰ 23 ਪੰਜਾਬ ਐਨ ਸੀ ਸੀ ਬਟਾਲੀਅਨ ਰੋਪੜ ਤੋਂ 25 ਨਵੰਬਰ ਨੂੰ ਸ਼ੁਰੂ ਹੋਇਆ ਸੀ। ਪਟਿਆਲਾ, ਸੰਗਰੂਰ, ਲੁਧਿਆਣਾ ਹੁੰਦੇ ਹੋਏ ਅੱਜ ਇਹ ਟੀਮ ਜਲੰਧਰ ਪਹੁੰਚੀ ਹੈ। ਪ੍ਰਿੰਸੀਪਲ ਸਾਹਿਬ ਨੇ ਸਾਰੇ ਕੈਡਿਟਸ ਅਤੇ ਪ੍ਰਬੰਧਕੀ ਟੀਮ ਦੇ ਇਸ ਕਾਰਜ ਨੂੰ ਕਾਲਜ ਅਤੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਦੱਸਿਆ। ਉਨ੍ਹਾਂ ਇੰਨ੍ਹਾਂ ਕੈਡਿਟਸ ਨੂੰ ਨਸ਼ਿਆਂ ਵਿਰੁੱਧ ਪੰਜਾਬ ਦੀ ਨੌਜ਼ਵਾਨੀ ਦੇ ਸੰਦੇਸ਼ ਵਾਹਕ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉੱਦਮ ਹੀ ਨੌਜਵਾਨਾਂ ਵਿਚ ਨਵੀਂ ਊਰਜਾ ਦਾ ਸੰਚਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਨਵੀਆਂ ਮੰਜ਼ਿਲਾਂ ਦੇ ਹਾਣੀ ਬਣਾਉਂਦੇ ਹਨ। ਸਾਇਕਲ ਯਾਤਰਾ ਰਾਹੀਂ ਇਹ ਵਿਦਿਆਰਥੀ ਕੈਡਿਟ ਆਪਣਾ ਸੁਨੇਹਾ ਹੋਰਾਂ ਦਿਆਰਥੀਆਂ ਤੱਕ ਪਹੁੰਚਾਣਗੇ ਅਤੇ ਇਸ ਤਰ੍ਹਾਂ ਇਹ ਸੰਦੇਸ਼ ਘਰ ਘਰ ਪਹੁੰਚੇਗਾ। ਪ੍ਰਿੰਸੀਪਲ ਸਾਹਿਬ ਨੇ ਆਈ ਹੋਈ ਟੀਮ ਨੂੰ ਦੱਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ ਕੈਡਿਟਸ-2 ਪੰਜਾਬ ਐੱਨਸੀਸੀ ਬਟਾਲੀਅਨ ਦਾ ਹਿੱਸਾ ਹਨ। ਕਾਲਜ ਦੇ ਹੋਸਟਲ ਵਿੱਚ ਇਸ ਟੀਮ ਦੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸਾਡੀ ਸੰਸਥਾ ਸਮਾਜ ਉਸਾਰੂ ਕੰਮਾਂ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਲਈ ਤਿਆਰ ਹੈ। ਇਸ ਮੌਕੇ ਐਨਸੀਸੀ ਇੰਚਾਰਜ ਡਾ. ਕਰਨਬੀਰ ਸਿੰਘ, ਡਾ ਮਨਪ੍ਰੀਤ ਸਿੰਘ ਲਹਿਲ ਅਤੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਵੀ ਮੌਜੂਦ ਸਨ।
Comments
Post a Comment