Inter-college football competitions were organized at Lyallpur Khalsa College
Guru Nanak Dev University Amritsar organized inter-college football competition at Lyallpur Khalsa College, Jalandhar. Today, the first match was played between the teams of Khalsa College Amritsar and Guru Nanak College Phagwara, in which Khalsa College, Amritsar won by 4-0. The second match was played between DAV College Jalandhar and DAV College Phagwara which was tied at 1-1. The third match was played between Lyallpur Khalsa College, Jalandhar and Sikh National College, Banga, which Lyallpur Khalsa College, Jalandhar won by 4-1. S. Jaspal Singh Waraich, Joint Secretary, Governing Council along with Mr. Sukhi Bath and Principal Dr. Jaspal Singh blessed the players and encouraged them to play with sportsmanship. On this occasion, Principal Dr. Jaspal Singh said that high level of football game was demonstrated by all the teams. He advised that students should participate in sports along with studies, which leads to their physical as well as mental development. Congratulating all the teams, he said that the college has always been making a valuable contribution to raise the level of sports and the best players have been provided with all kinds of financial support. On this occasion, Dean Sports Dr. Rashpal Singh Sandhu, S. Tarlochan Singh Sangha, S. Kehar Singh, Principal Dr. Tarsem Singh, Dr. Mannu Sood, Mr. Pradeep Kumar (Football Coach, Guru Nanak Dev University, Amritsar), S. Surjit Singh, former international player, Dr. Harjeet Singh and Dr. S.S. Bains were also present.
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅੰਤਰ-ਕਾਲਜ ਫੁੱਟਬਾਲ ਮੁਕਾਬਲੇ ਆਯੋਜਿਤ ਕੀਤੇ ਗਏ। ਅੱਜ ਪਹਿਲਾ ਮੈਚ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਗੁਰੂ ਨਾਨਕ ਕਾਲਜ ਫਗਵਾੜਾਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਨੇ 4-0 ਨਾਲ ਜੇਤੂ ਰਿਹਾ। ਇਸੇ ਤਰ੍ਹਾਂ ਦੂਸਰਾ ਮੈਚ ਡੀ.ਏ.ਵੀ. ਕਾਲਜ ਜਲੰਧਰ ਅਤੇ ਡੀ.ਏ.ਵੀ. ਕਾਲਜ, ਫਗਵਾੜਾ ਵਿਚਕਾਰ ਖੇਡਿਆ ਗਿਆ ਜੋ ਕਿ 1-1 ਨਾਲ ਬਰਾਬਰ ਰਿਹਾ। ਤੀਸਰਾ ਮੈਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਅਤੇ ਸਿੱਖ ਨੈਸ਼ਨਲ ਕਾਲਜ, ਬੰਗਾ ਵਿਚਕਾਰ ਖੇਡਿਆ ਗਿਆ, ਜੋ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ 4-1 ਨਾਲ ਜਿੱਤਿਆ। ਸ. ਜਸਪਾਲ ਸਿੰਘ ਵੜੈਚ, ਸਯੁੰਕਤ ਸਕੱਤਰ ਗਵਰਨਿੰਗ ਕੌਂਸਲ ਦੇ ਨਾਲ ਸੀ ਸੁੱਖੀ ਬਾਠ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਸਾਰੀਆਂ ਟੀਮਾਂ ਵਲੋਂ ਉੱਚ ਪੱਧਰੀ ਫੁੱਟਬਾਲ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਸਾਰੀਆਂ ਟੀਮਾਂ ਨੂੰ ਵਧਾਈ ਦਿੰਦੇ ਕਿਹਾ ਕਿ ਕਾਲਜ ਹਮੇਸ਼ਾਂ ਹੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਤੇ ਵਧੀਆ ਖਿਡਾਰੀ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕਰਦਾ ਆ ਰਿਹਾ ਹੈ। ਇਸ ਮੌਕੇ ਕਾਲਜ ਦੇ ਡੀਨ ਸਪੋਰਟਸ ਡਾ. ਰਛਪਾਲ ਸਿੰਘ ਸੰਧੂ, ਸ. ਤਰਲੋਚਨ ਸਿੰਘ ਸੰਘਾ, ਸ. ਕੇਹਰ ਸਿੰਘ, ਪ੍ਰਿੰਸੀਪਲ ਡਾ. ਤਰਸੇਮ ਸਿੰਘ, ਡਾ. ਮੰਨੂ ਸੂਦ, ਸ੍ਰੀ ਪ੍ਰਦੀਪ ਕੁਮਾਰ (ਫੁੱਟਬਲਾ ਕੋਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਸ. ਸੁਰਜੀਤ ਸਿੰਘ ਸਾਬਕਾ ਅੰਤਰ ਰਾਸ਼ਟਰੀ ਖਿਡਾਰੀ ਅਤੇ ਡਾ. ਐਸ.ਐਸ. ਬੈਂਸ ਵੀ ਹਾਜ਼ਰ ਸਨ।
Comments
Post a Comment