Educational tour organized by physics department of Lyallpur Khalsa College
Lyallpur Khalsa College Jalandhar continuously strives for the overall development of students. Accordingly, an educational tour was organized by the physics department of the college to Guru Gobind Singh Thermal Plant, Ropar and Sri Kiratpur Sahib. Students of B.Sc., M.Sc. Physics and M.Sc. Chemistry participated in this tour. Principal Dr. Jaspal Singh said that such educational tours which increase the academic knowledge of the students also increase social and cultural interaction. He expressed the hope that our students will benefit from this educational tour. Dr. Narveer Singh Head Physics Department said that at Guru Gobind Singh Thermal Plant students understood the process of generating electricity from coal. On this occasion, Engineer Mr. Surinder Jeet Singh conducted a complete tour of the plant and informed about other functions and processes of the plant. In this tour Dr. Narveer Singh Head Physics Department, Prof. Amanpreet Kaur Sandhu, Prof. Navneet Arora, Prof. Ravneet Kaur and from Chemistry Department Prof. Vikas Kumar, Prof. Harshvir Arora and Prof. Pakija were also present.
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਲਈ ਨਿਰਤੰਰ ਯਤਨਸ਼ੀਲ ਰਹਿੰਦਾ ਹੈ। ਇਸੇ ਤਹਿਤ ਕਾਲਜ ਦੇ ਫਿਜਿਕਸ ਵਿਭਾਗ ਵਲੋਂ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਰੋਪੜ ਅਤੇ ਸ੍ਰੀ ਕੀਰਤਪੁਰ ਸਾਹਿਬ ਦਾ ਇਕ ਵਿਦਿਅਕ ਟੂਰ ਲਗਾਇਆ ਗਿਆ। ਇਸ ਟੂਰ ਵਿਚ ਬੀ.ਐਸ.ਸੀ., ਐਮ.ਐਸ.ਸੀ. ਫਿਜ਼ਿਕਸ ਅਤੇ ਐਮ.ਐਸ.ਸੀ ਕੈਮਿਸਟਰੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜਿਹੇ ਵਿਦਿਅਕ ਟੂਰ ਜਿੱਥੇ ਵਿਦਿਆਰਥੀਆਂ ਦੀ ਅਕਾਦਮਿਕ ਜਾਣਕਾਰੀ ਵਿਚ ਵਾਧਾ ਕਰਦੇ ਹਨ ਉੱਥੇ ਸਮਾਜਿਕ ਤੇ ਸਭਿਆਚਾਰਕ ਮਿਲਵਰਤਨ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਡੇ ਵਿਦਿਆਰਥੀ ਇਸ ਵਿਦਿਅਕ ਟੂਰ ਤੋਂ ਭਰਪੂਰ ਲਾਭ ਉਠਾਉਣਗੇ। ਡਾ. ਨਰਵੀਰ ਸਿੰਘ ਮੁਖੀ ਫਿਜ਼ਿਕਸ ਵਿਭਾਗ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਵਿਖੇ ਵਿਦਿਆਰਥੀਆਂ ਨੇ ਕੋਇਲੋ ਤੋਂ ਬਿਜਲੀ ਬਣਨ ਦੀ ਪ੍ਰਕਿਰਿਆ ਨੂੰ ਸਮਝਿਆ। ਇਸ ਮੌਕੇ ਇੰਜੀਨੀਅਰ ਸ੍ਰੀ ਸੁਰਿੰਦਰ ਜੀਤ ਸਿੰਘ ਨੇ ਪਲਾਂਟ ਦਾ ਸਮੁੱਚਾ ਦੌਰਾ ਕਰਵਾਇਆ ਤੇ ਪਲਾਂਟ ਦੇ ਹੋਰਨਾਂ ਕਾਰਜਾਂ ਤੇ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਇਆ। ਇਸ ਟੂਰ ਡਾ. ਨਰਵੀਰ ਸਿੰਘ ਮੁਖੀ ਫਿਜਿਕਸ ਵਿਭਾਗ, ਪ੍ਰੋ. ਅਮਨਪ੍ਰੀਤ ਕੌਰ ਸੰਧੂ, ਪ੍ਰੋ. ਨਵਨੀਤ ਅਰੋੜਾ, ਪ੍ਰੋ. ਰਵਨੀਤ ਕੌਰ ਤੋਂ ਇਲਾਵਾ ਕੈਮਿਸਟਰੀ ਵਿਭਾਗ ਦੇ ਪ੍ਰੋ. ਵਿਕਾਸ ਕੁਮਾਰ, ਪ੍ਰੋ. ਹਰਸ਼ਵੀਰ ਅਰੋੜਾ ਅਤੇ ਪ੍ਰੋ. ਪਾਕੀਜਾ ਵੀ ਹਾਜ਼ਰ ਸਨ।
Comments
Post a Comment