Degree distribution ceremony will be held on 09 November 2024 at Lyallpur Khalsa College, Jalandhar

 


Lyallpur Khalsa College, Jalandhar constantly strives for the all-round development of students. Students here are known for their exceptional achievements at the academic level. Its matter of pride that pass out students of the college are serving in various institutions across the world after obtaining degrees in various professional and traditional courses. A convocation is being organized at the college on 09 November 2024 to award degrees to students who have completed their undergraduate and post graduation studies during the sessions 2020-21, 2021-22 and 2022-23. Principal Dr Jaspal Singh informed that our students are shining the name of Lyallpur Khalsa College all over the world by working on higher posts after completing their studies in various courses and getting degrees. The value of their academic efforts in the form of degrees will be awarded to them on the occasion of convocation at the college on 09 November 2024. He said that Dr. Harpreet Singh (Professor IIT Roorkee) will participate as the chief guest in this convocation and will award degrees to the students. He said that degrees will be awarded to more than 500 students in this convocation.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਤਤਪਰ ਰਹਿੰਦਾ ਹੈ। ਇੱਥੋਂ ਦੇ ਵਿਦਿਆਰਥੀ ਅਕਾਦਮਿਕ ਪੱਧਰ ਤੇ ਵਿਸ਼ੇਸ਼ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ । ਇੱਥੋਂ ਦੇ ਵਿਦਿਆਰਥੀ ਵੱਖ-ਵੱਖ ਪ੍ਰੋਫੈਸ਼ਨਲ ਅਤੇ ਰਵਾਇਤੀ ਕੋਰਸਾਂ ਵਿੱਚ ਡਿਗਰੀ ਪ੍ਰਾਪਤ ਕਰਕੇ ਦੁਨੀਆਂ ਭਰ ਦੇ ਵੱਖ-ਵੱਖ ਅਦਾਰਿਆਂ ਵਿੱਚ ਸੇਵਾ ਨਿਭਾ ਰਹੇ ਹਨ। ਕਾਲਜ ਵਿਖੇ ਸੈਸ਼ਨ 2020-21, 2021-22 ਅਤੇ 2022-23 ਦੌਰਾਨ ਆਪਣੀ ਅੰਡਰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਮਿਤੀ 09 ਨਵੰਬਰ 2024 ਨੂੰ ਕਾਲਜ ਵਿਖੇ ਕਨਵੋਕੇਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਆਪਣੀ ਪੜ੍ਹਾਈ ਪੂਰੀ ਕਰਕੇ, ਡਿਗਰੀਆਂ ਪ੍ਰਾਪਤ ਕਰਕੇ ਦੁਨੀਆਂ ਭਰ ਦੇ ਵਿੱਚ ਸਾਡੇ ਵਿਦਿਆਰਥੀ ਲਾਇਲਪੁਰ ਖ਼ਾਲਸਾ ਕਾਲਜ ਨਾਮ ਚਮਕਾ ਰਹੇ ਹਨ। ਉਹਨਾਂ ਦੀ ਅਕਾਦਮਿਕ ਮਿਹਨਤ ਦਾ ਮੁੱਲ ਡਿਗਰੀ ਦੇ ਰੂਪ ਦੇ ਵਿੱਚ ਉਹਨਾਂ ਨੂੰ 09 ਨਵੰਬਰ 2024 ਨੂੰ ਕਾਲਜ ਵਿਖੇ ਕਨਵੋਕੇਸ਼ਨ ਦੇ ਮੌਕੇ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕਨਵੋਕੇਸ਼ਨ ਵਿੱਚ ਡਾ. ਹਰਪ੍ਰੀਤ ਸਿੰਘ (ਪ੍ਰੋਫੈਸਰ ਆਈ.ਆਈ.ਟੀ. ਰੁੜਕੀ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਉਹਨਾਂ ਦੱਸਿਆ ਕਿ ਇਸ ਕਨਵੋਕੇਸ਼ਨ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।


Comments