Bhangra of Lyallpur Khalsa College won first place in Inter Zonal Youth Festival

 


The Bhangra of Lyallpur Khalsa College, Jalandhar bagged the first position during the ongoing Inter Zonal Youth Festival at Guru Nanak Dev University, Amritsar. This Bhangra team of the college has secured the first place among 24 Bhangra teams. It may be mentioned here that this Bhangra team was also the winner in the Zonal and Inter-Zonal Youth Festival held in 2023. Now this team has qualified for Inter University Youth Festival. Dr. Palwinder Singh Dean Cultural Affairs said that apart from Bhangra, the students of Lyallpur Khalsa College, Jalandhar wonÀ second in Group Song Indian, third in Group Shabd and Quiz among the competitions announced so far in the competitions held on the first day of Inter Zonal Youth Festival today.  President, Governing Council, Sardarni Balbir Kaur and Principal Dr. Jaspal Singh congratulated the winning students and the in-charges of various teams and wished them well for the next competitions.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੀ ਭੰਗੜਾ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਚਲ ਰਹੇ ਅੰਤਰ ਜ਼ੋਨਲ ਯੂਥ ਫੈਸਟੀਵਲ ਦੌਰਾਨ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੀ ਇਸ ਭੰਗੜਾ ਟੀਮ ਨੇ 24 ਭੰਗੜਾ ਟੀਮਾਂ ਵਿੱਚੋਂ ਇਹ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਇਹ ਭੰਗੜਾ ਟੀਮ 2023 ਵਿੱਚ ਹੋਏ ਜ਼ੋਨਲ ਅਤੇ ਅੰਤਰ ਜ਼ੋਨਲ ਯੁਵਕ ਮੇਲਿਆਂ ਵਿਚ ਵੀ ਜੇਤੂ ਰਹੀ ਸੀ। ਹੁਣ ਇਹ ਟੀਮ ਅੰਤਰ ਯੂਨੀਵਰਸਿਟੀ ਯੂਵਕ ਮੇਲਿਆਂ ਲਈ ਕੁਆਲੀਫਾਈ ਕਰ ਗਈ ਹੈ। ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਨੇ ਦੱਸਿਆ ਕਿ ਭੰਗੜੇ ਤੋਂ ਇਲਾਵਾ ਅੱਜ ਦੇ ਅੰਤਰ ਜੋਨਲ ਯੂਥ ਫੈਸਟੀਵਲ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ ਹੁਣ ਤੱਕ ਘੋਸ਼ਿਤ ਹੋਏ ਮੁਕਬਾਲਿਆਂ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਗਰੁੱਪ ਸਾਂਗ ਇੰਡੀਅਨ ਵਿਚੋਂ ਦੂਜਾ, ਗਰੁੱਪ ਸ਼ਬਦ ਵਿਚੋਂ ਤੀਜਾ ਅਤੇ ਕੁਇਜ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤਰ੍ਹਾਂ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਦਾ ਯੂਥ ਫੈਸਟੀਵਲ ਵਿਚ ਪਿਛਲੇ ਸਾਲਾਂ ਵਾਂਗ ਪੂਰਾ ਦਬਦਬਾ ਕਾਇਮ ਹੈ। ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਵੱਖ-ਵੱਖ ਟੀਮਾਂ ਇੰਚਾਰਜ ਸਾਹਿਬਾਨ ਨੂੰ ਵਧਾਈ ਦਿੰਦਿਆਂ ਅਗਲੇ ਮੁਕਾਬਲਿਆਂ ਲਈ ਸ਼ੁੱਭ ਇਛਾਵਾਂ ਵੀ ਦਿੱਤੀਆਂ।

Comments