Valedictory function held to mark the culmination of the National Nutrition Month 2024.
Department of Zoology & Botany and Grievances Redressal Cell at Lyallpur Khalsa College Jalandhar held a valedictory function on 7 October 2024, to mark the culmination of the National Nutrition Month 2024 which was organised by the department. The highlight of the event was an expert talk by Dr. Surjit Singh Senior Medical Officer Civil Hospital Jalandhar on the topic “Nutrition for a healthy heart”. The speaker was welcomed by the Principal Dr Jaspal Singh along with Professor Jasreen Kaur, Professor Navdeep Kaur and Dr Gagandeep Kaur by presenting a momento. Dr Jaspal Singh highlighted that nutrition played a very critical role in maintaining a healthy body and mind and exhorted the students to listen and interact with the speaker to gain maximum benefit from the talk. Dr Surjit Singh, an expert on preventive healthcare emphasized the importance of nutrition in maintaining a healthy heart. He highlighted the growing prevalence of cardiovascular diseases and emphasized the critical role that a balanced diet plays in the prevention and management of heart related diseases. He urged all for adopting healthy dietary habits including consumption of fresh fruits, vegetables, whole grains and good fats while minimising fast food and high salt intake. An interactive session with students and faculty engaged Dr Surjit Singh in a fruitful discussion seeking his insights on maintaining healthy lifestyle especially in light of today's sedentary life style and work pressure. Practical tips on maintaining proper health for a healthy heart left the audience with an understanding of our lifestyle choices that directly affect heart health. The valedictory function marked the conclusion of a series of lectures, presentations and fitness sessions by Dr Gagandeep Kaur, Dr Upma Arora, Dr Heminder Singh and Prof Surbjit Singh aimed at promoting health awareness and well being among the students in addition to various activities and a month long exhibition on nutrition. The Principal Dr Jaspal Singh expressed his gratitude to Dr Sujit Singh for his invaluable contribution and also lauded the efforts by the Department of Zoology and Botany for organising such educational and enriching events. Students who participated in various activities during the month like poster making, slogan writing and other allied events were awarded certificates. The event was conducted by Dr Upma Arora and witnessed enthusiastic participation by heads, faculty and students from different departments making it a grand success.
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਜੂਆਲੋਜੀ ਅਤੇ ਬੋਟਨੀ ਵਿਭਾਗ ਨੇ ਵੈਂਸ ਰਿਡਰੈਸਲ ਮੇਲ ਨਾਲ ਸਾਂਝੇ ਤੋਰ ਤੇ ਰਾਸ਼ਟਰੀ ਪੋਸ਼ਣ ਮਹੀਨਾ-2024 ਦੀ ਸਮਾਪਤੀ ਸਮੇਂ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਵਕਤਾ ਡਾ: ਸੁਰਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਜਲੰਧਰ ਵੱਲੋਂ "ਸਿਹਤਮੰਦ ਦਿਲ ਲਈ ਪੋਸ਼ਣ ਵਿਸ਼ੇ 'ਤੇ ਗਿਆਨਵਰਧਕ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰੋ: ਜਸਰੀਨ ਕੌਰ, ਪ੍ਰੋਫ਼ੈਸਰ ਨਵਦੀਪ ਕੌਰ ਅਤੇ ਡਾ: ਗਗਨਦੀਪ ਕੌਰ ਨੇ ਕਾਲਜ ਚਿੰਨ ਭੇਂਟ ਕਰਕੇ ਮੁੱਖ ਵਕਤਾ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੋਸਣ ਤੰਦਰੁਸਤ ਸਰੀਰ ਅਤੇ ਦਿਮਾਗ ਨੂੰ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਤੋਂ ਵੱਧ ਤੋਂ ਵੱਧ ਗਿਆਨ ਹਾਸਿਲ ਕਰਨ ਲਈ ਪ੍ਰੇਰਿਤ ਵੀ ਕੀਤਾ। ਮੁੱਖ ਵਕਤਾ ਡਾ. ਸੁਰਜੀਤ ਸਿੰਘ ਨੇ ਸਿਹਤਮੰਦ ਦਿਲ ਨੂੰ ਬਣਾਈ ਰੱਖਣ ਲਈ ਪੋਸ਼ਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦਿਲ ਦੀਆਂ ਬਿਮਾਰੀਆਂ ਦੇ ਵੱਧ ਰਹੇ ਪ੍ਰਸਾਰ ਨੂੰ ਉਜਾਗਰ ਕੀਤਾ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਵਿੱਚ ਸੰਤੁਲਿਤ ਖੁਰਾਕ ਦੀ ਅਹਿਮ ਭੂਮਿਕਾ 'ਤੇ ਜੋਰ ਦਿੱਤਾ। ਉਨ੍ਹਾਂ ਸਾਰਿਆਂ ਨੂੰ ਤਾਜ਼ੇ ਫਲਾਂ, ਸਬਜ਼ੀਆਂ ਅਤੇ ਸਾਬਤ ਅਨਾਜ ਦੀ ਖਪਤ ਸਮੇਤ ਸਿਹਤਮੰਦ ਖੁਰਾਕ ਦੀਆਂ ਆਦਤਾਂ ਅਪਣਾਉਣ ਦੀ ਅਪੀਲ ਕੀਤੀ। ਅਜੋਕੇ ਜੀਵਨ ਢੰਗ ਵਿਚ ਫਾਸਟ ਫੂਡ ਅਤੇ ਜ਼ਿਆਦਾ ਨਮਕ ਦਾ ਸੇਵਨ ਘੱਟ ਤੋਂ ਘੱਟ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਸਮੇਂ ਵਿਦਿਆਰਥੀਆਂ ਅਤੇ ਫੈਕਲਟੀ ਨੇ ਇੰਟਰਐਕਟਿਵ ਸੈਸ਼ਨ ਵਿੱਚ ਡਾ: ਸੁਰਜੀਤ ਸਿੰਘ ਨਾਲ ਬਹੁਤ ਹੀ ਭਾਵਪੂਰਤ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਨੇ ਖਾਸ ਤੌਰ 'ਤੇ ਅਜੋਕੀ ਜੀਵਨ ਸ਼ੈਲੀ ਅਤੇ ਕੰਮ ਦੇ ਦਬਾਅ ਦੇ ਮੱਦੇਨਜਰ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਈ ਰੱਖਣ ਬਾਰੇ ਹਾਜ਼ਰੀਨ ਨੂੰ ਉਤਸ਼ਾਹਿਤ ਕੀਤਾ ਅਤੇ ਅਜਿਹੇ ਖਾਧ ਪਦਾਰਥਾਂ ਨੂੰ ਗ੍ਰਹਿਣ ਕਰਨ ਤੋਂ ਵਰਜਿਤ ਕੀਤਾ ਜੋ ਸਿੱਧੇ ਤੌਰ 'ਤੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲੜੀ ਦੌਰਾਨ ਡਾ: ਗਗਨਦੀਪ ਕੌਰ, ਡਾ: ਉਪਮਾ ਅਰੋੜਾ, ਡਾ: ਹੋਮਿੰਦਰ ਸਿੰਘ ਅਤੇ ਪ੍ਰੋ: ਸਰਬਜੀਤ ਸਿੰਘ ਦੁਆਰਾ ਲੈਕਚਰਾਂ ਅਤੇ ਫਿਟਨੈੱਸ ਸੈਸ਼ਨਾਂ ਦਾ ਆਯੋਜਨ ਵੀ ਕੀਤਾ ਗਿਆ। ਇਸ ਲੜੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਸੀ। ਪੋਸ਼ਣ 'ਤੇ ਮਹੀਨਾ ਭਰ ਪ੍ਰਦਰਸ਼ਨੀ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਿੰਸੀਪਲ ਡਾ: ਜਸਪਾਲ ਸਿੰਘ ਨੇ ਡਾ: ਸੁਰਜੀਤ ਸਿੰਘ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਅਜਿਹੇ ਵਿਦਿਅਕ ਅਤੇ ਅਰਥ ਭਰਪੂਰ ਸਮਾਗਮਾਂ ਦੇ ਆਯੋਜਨ ਲਈ ਜੁਆਲੋਜੀ ਅਤੇ ਬੋਟਨੀ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮਹੀਨੇ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਹੋਰ ਸਹਿਯੋਗੀ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਡਾ: ਉਪਮਾ ਅਰੋੜਾ ਵੱਲੋਂ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਫੈਕਲਟੀ ਮੈਂਬਰਾਨ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਉਤਸ਼ਾਹਜਨਕ ਭੂਮਿਕਾ ਨਿਭਾਈ ਕੀਤੀ।
Comments
Post a Comment