The semi-final matches took place on the third day of the 75th Senior State Football Championship at Lyallpur Khalsa College



75th Senior State Football Championship is  being organized by District Football Association at Lyallpur Khalsa College Jalandhar. S. Dilbag Singh, former footballer was the chief guest during the first match of the third day of the championship. He was welcomed by Principal Dr. Jaspal Singh, Prof. Gopal Singh Buttar and S. Ajwant Singh Ball. The chief guest in his address said that only disciplined players can progress in sports. He encouraged the players to work hard in their field. He also appreciated the achievements of DFA in the field of sports. Today's first semi-final match was played between Shaheed Bhagat Singh Nagar and Kapurthala in which Kapurthala's team succeeded in scoring 4 goals against 1 and entered the final. Pankaj was declared the best player of this match. Today's second match was played between the hosts Jalandhar and Patiala teams in which the Patiala team won 1-0. S. G.S. Bath, Deputy Circle Head PNB was the chief guest of this match. He was accompanied by Mrs. Prabhjot Kaur, Mr. Pawan Atri from PNB, Mr. Harjinder Singh, Secretary PFA, Mr. Harpreet Singh International Player and Mr. Harvinder Singh Mitha. Chandra Shekhar was declared the best player of this match. On this occasion, Sukhi Mann, Mr. Vijay Vaish, Mr. Balwinder Rana, Mr. Santokh Singh Norway, Mr. Dhanwant Kumar, Mr. Vijay Bali, Joint Secretary Punjab Football Association, Mr. Hardeep Singh former international football player, Sh Parveen Kumar former footballer, Mr. Ramesh Lal, Mr. Bhupinder Singh Bhindi, Mr. Jagdish Singh, Mr. Amrit Lal Saini and other football lovers were present. Tomorrow the third and fourth place matches will be played at 12:30 pm and the finals will be played at 2:30 pm.
 
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਦੇ ਤੀਜੇ ਦਿਨ ਦੇ ਪਹਿਲੇ ਮੈਚ ਦੌਰਾਨ ਸ. ਦਿਲਬਾਗ ਰਾਏ ਸਾਬਕਾ ਫੁੱਟਬਾਲਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਸ. ਅਜਵੰਤ ਸਿੰਘ ਬੱਲ ਵਲੋਂ ਕੀਤਾ ਗਿਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਨੁਸ਼ਾਸਿਤ ਖਿਡਾਰੀ ਹੀ ਖੇਡਾਂ ਵਿੱਚ ਤਰੱਕੀ ਕਰ ਸਕਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਖੇਤਰ ਵਿੱਚ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ। ਉਹਨਾਂ ਖੇਡਾਂ ਦੇ ਖੇਤਰ ਵਿੱਚ ਡੀ.ਐਫ.ਏ. ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਵੀ ਕੀਤੀ। ਅੱਜ ਦਾ ਪਹਿਲਾ ਸੈਮੀਫਾਈਨਲ ਮੈਚ ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦਰਮਿਆਨ ਖੇਡਿਆ ਗਿਆ ਜਿਸ ਵਿਚ ਕਪੂਰਥਲਾ ਦੀ ਟੀਮ 1 ਦੇ ਮੁਕਾਬਲੇ 4 ਗੋਲ ਕਰਨ ਵਿਚ ਸਫਲ ਰਹਿ ਕੇ ਫਾਈਨਲ ਵਿਚ ਪ੍ਰਵੇਸ਼ ਕਰ ਗਈ। ਇਸ ਮੈਚ ਦਾ ਬੈਸਟ ਪਲੇਅਰ ਪੰਕਜ ਨੂੰ ਐਲਾਨਿਆਂ ਗਿਆ। ਅੱਜ ਦਾ ਦੂਜਾ ਮੈਚ ਮੇਜ਼ਬਾਨ ਜਲੰਧਰ ਅਤੇ ਪਟਿਆਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਪਟਿਆਲਾ ਦੀ ਟੀਮ 1-0 ਨਾਲ ਜੇਤੂ ਰਹੀ। ਇਸ ਮੈਚ ਦੇ ਮੁੱਖ ਮਹਿਮਾਨ ਸ. ਜੀ.ਐਸ. ਬਾਠ, ਡਿਪਟੀ ਸਰਕਲ ਹੈਡ ਪੀ.ਐਨ.ਬੀ. ਸਨ। ਉਨ੍ਹਾਂ ਦਾ ਸਾਥ ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀ ਪਵਨ ਅਤਰੀ ਪੀ.ਐਨ.ਬੀ., ਸ. ਹਰਜਿੰਦਰ ਸਿੰਘ ਸੈਕਟਰੀ ਪੀ.ਐਫ.ਏ., ਸ. ਹਰਪ੍ਰੀਤ ਸਿੰਘ ਅੰਤਰ-ਰਾਸ਼ਟਰੀ ਖਿਡਾਰੀ ਅਤੇ ਸ. ਹਰਵਿੰਦਰ ਸਿੰਘ ਮਿੱਠਾ ਨੇ ਦਿੱਤਾ। ਇਸ ਮੈਚ ਦਾ ਬੈਸਟ ਪਲੇਅਰ ਚੰਦਰ ਸ਼ੇਖਰ ਨੂੰ ਐਲਾਨਿਆਂ ਗਿਆ। ਇਸ ਮੌਕੇ ਸੁੱਖੀ ਮਾਨ, ਸ੍ਰੀ ਵਿਜੈ ਵੈਸ਼, ਸ੍ਰੀ, ਬਲਵਿੰਦਰ ਰਾਣਾ, ਸ. ਸੰਤੋਖ ਸਿੰਘ ਨਾਰਵੇ, ਸ੍ਰੀ ਧਨਵੰਤ ਕੁਮਾਰ, ਸ੍ਰੀ ਵਿਜੈ ਬਾਲੀ, ਜੁਆਇੰਟ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ. ਹਰਦੀਪ ਸਿੰਘ ਸਾਬਕਾ ਅੰਤਰ-ਰਾਸ਼ਟਰੀ ਫੁੱਟਬਾਲ ਖਿਡਾਰੀ, ਸੀ ਰਮੇਸ਼ ਲਾਲ, ਸ. ਭੁਪਿੰਦਰ ਸਿੰਘ ਭਿੰਡੀ, ਸ. ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ ਅਤੇ ਹੋਰ ਫੁੱਟਬਾਲ ਪ੍ਰੇਮੀ ਹਾਜ਼ਰ ਸਨ। ਕੱਲ੍ਹ ਨੂੰ ਤੀਜੇ, ਚੌਥੇ ਸਥਾਨ ਲਈ 12:30 ਵਜੇ ਅਤੇ ਫਾਈਨਲ ਮੁਕਾਬਲੇ 2:30 ਵਜੇ ਖੇਡੇ ਜਾਣਗੇ।


Comments