The 75th Senior State Football Championship concluded with a bang
The 75th Senior State Football Championship organized by the District Football Association at Lyallpur Khalsa College Jalandhar was concluded today with great fanfare. Mr. Mahendra Bhagat, Minister Defense Services Welfare, Welfare of Freedom Fighters and Horticulture attended the closing ceremony as the chief guest. This event was presided over by S.Jaspal Singh Waraich, Joint Secretary, Governing Council, Lyallpur Khalsa College, Jalandhar. Dr. Dharamjit Singh, Vice Chancellor, Sant Baba Bhag Singh University, Khyala was the Special Guest. These personalities were welcomed by DFA President S. Inderjit Singh and Principal Dr. Jaspal Singh. The chief guest in his address said that the players are continuously progressing with their own distinct identity while charting their journey step by step in the field of sports. He also gave motivation to the players to progress in the field of sports with hard work and honesty. Today, first match was played between the teams of Jalandhar and Shaheed Bhagat Singh Nagar for the third and fourth place, which was tied at 2-2 at full time. Jalandhar won the match with 4 goals to 2 through penalty kick and secured the third place. Today's final match was between Kapurthala and Patiala teams. In this hard-fought match, Kapurthala's team won 1-0 and won the honor of being the champion of the 75th Senior State Football Championship. In this championship, Arpan Singh Patiala was declared the best goalkeeper, Karamjit Singh Kapurthala the best defender, Joginder Kapurthala the best half back and Harjot Singh Kapurthala the best striker. On this occasion, Mr. Sukhi Maan, Mr. Vijay Vaish, Mr. Balwinder Rana, Mr. Santokh Singh Norway, Mr. Dhanwant Kumar, Mr. Vijay Bali, Mr. Harjinder Singh Secretary DFA, Joint Secretary Punjab Football Association, Mr. Hardeep Singh Former International Football Player, Mr. Ramesh Lal, Mr. Bhupinder Singh Bhindi, S. Jagdish Singh, Mr. Amrit Lal Saini, Mr. Bandhan Singh, Dr. Parampreet, S. Pishora Singh, Mr. Pradeep Kumar Football Coach GNDU, and other football lovers were present. Dr. Gopal Singh Buttar thanked the players, press reporters, coaches, managers and all football lovers present there.
ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੱਲ ਰਹੇ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਅੱਜ ਬੜੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ। ਇਸ ਸਮਾਪਤੀ ਸਮਾਗਮ ਵਿਚ ਸ੍ਰੀ ਮਹਿੰਦਰ ਭਗਤ, ਮੰਤਰੀ ਡਿਫੈਂਸ ਸਰਵਿਸਸ ਵੇਲਫੇਅਰ, ਵੈਲਫੇਅਰ ਆਫ ਫਰੀਡਮ ਫਾਈਟਰ ਅਤੇ ਹੋਰਟੀਕਲਚਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਪਾਲ ਵੜੈਚ ਸੰਯੁਕਤ ਸਕੱਤਰ ਗਰਵਨਿੰਗ ਕੌਂਸਲ, ਲਾਇਲਪੁਰ ਖਾਲਸਾ ਕਾਲਜ ਜਲੰਧਰ ਹੁਣਾਂ ਨੇ ਕੀਤੀ। ਡਾ. ਧਰਮਜੀਤ ਸਿੰਘ, ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਹਨਾਂ ਸਖਸ਼ੀਅਤਾਂ ਦਾ ਸਵਾਗਤ ਡੀ.ਐਫ.ਏ. ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤਾ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਿਡਾਰੀ ਖੇਡ ਦੇ ਖੇਤਰ ਵਿਚ ਪੌੜੀ-ਦਰ-ਪੌੜੀ ਆਪਣਾ ਸਫ਼ਰ ਤਹਿ ਕਰਦੇ ਹੋਏ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਮਿਹਨਤ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਦੀ ਪ੍ਰੇਰਣਾ ਵੀ ਦਿੱਤੀ। ਅੱਜ ਤੀਜੇ ਤੇ ਚੌਥੇ ਸਥਾਨ ਲਈ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ, ਜੋ ਪੂਰੇ ਸਮੇਂ ਤੱਕ 2-2 ਨਾਲ ਬਰਾਬਰ ਰਿਹਾ। ਪਨੈਲਟੀ ਕਿੱਕ ਰਾਹੀਂ ਜਲੰਧਰ ਨੇ 2 ਦੋ ਮੁਕਾਬਲੇ 4 ਗੋਲ ਨਾਲ ਮੈਚ ਜਿੱਤਿਆ ਅਤੇ ਤੀਜਾ ਸਥਾਨ ਹਾਸਿਲ ਕੀਤਾ। ਅੱਜ ਦਾ ਫਾਈਨਲ ਮੈਚ ਕਪੂਰਥਲਾ ਅਤੇ ਪਟਿਆਲਾ ਦੀਆਂ ਟੀਮਾਂ ਦਰਮਿਆਨ ਹੋਇਆ, ਇਸ ਸੰਘਰਸ਼ ਪੂਰਨ ਮੈਚ ਵਿਚ ਕਪੂਰਥਲਾ ਦੀ ਟੀਮ 1-0 ਨਾਲ ਜੇਤੂ ਰਹੀ ਅਤੇ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਦਾ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਇਸ ਚੈਂਪੀਅਨਸ਼ਿਪ ਵਿਚ ਅਰਪਨ ਸਿੰਘ ਪਟਿਆਲਾ ਬੈਸਟ ਗੋਲਕੀਪਰ, ਕਰਮਜੀਤ ਸਿੰਘ ਕਪੂਰਥਲਾ ਬੈਸਟ ਡੀਵੈਂਡਰ, ਜੋਗਿੰਦਰ ਕਪੂਰਥਲਾ ਬੈਸਟ ਹਾਫ ਬੈਂਕ, ਹਰਜੋਤ ਸਿੰਘ ।ਕਪੂਰਥਲਾ ਨੂੰ ਬੈਸਟ ਸਟਰਾਈਕਰ ਐਲਾਨਿਆ ਗਿਆ। ਇਸ ਮੌਕੇ ਸੁੱਖੀ ਮਾਨ, ਸ੍ਰੀ ਵਿਜੈ ਵੈਸ, ਸ੍ਰੀ ਬਲਵਿੰਦਰ ਰਾਣਾ, ਸ. ਸੰਤੋਖ ਸਿੰਘ ਨਾਰਵੇ, ਸ੍ਰੀ ਧਨਵੰਤ ਕੁਮਾਰ, ਸ੍ਰੀ ਵਿਜੈ ਬਾਲੀ, ਸ. ਹਰਜਿੰਦਰ ਸਿੰਘ ਸੈਕਟਰੀ ਡੀ.ਐਫ.ਏ., ਜੁਆਇੰਟ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ. ਹਰਦੀਪ ਸਿੰਘ ਸਾਬਕਾ ਅੰਤਰ-ਰਾਸ਼ਟਰੀ ਫੁੱਟਬਾਲ ਖਿਡਾਰੀ, ਸ੍ਰੀ ਰਮੇਸ਼ ਲਾਲ, ਸ. ਭੁਪਿੰਦਰ ਸਿੰਘ ਭਿੰਡੀ, ਸ. ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ, ਸ. ਬੰਧਨਾਂ ਸਿੰਘ, ਡਾ. ਪਰਮਪ੍ਰੀਤ, ਸ. ਪਿਸ਼ੌਰਾ ਸਿੰਘ, ਸ੍ਰੀ ਪ੍ਰਦੀਪ ਕੁਮਾਰ ਫੁੱਟਬਾਲ ਕੋਚ ਜੀ.ਐਨ.ਡੀ.ਯੂ., ਅਤੇ ਹੋਰ ਫੁੱਟਬਾਲ ਪ੍ਰੇਮੀ ਹਾਜ਼ਰ ਸਨ। ਅੰਤ ਵਿਚ ਡਾ. ਗੋਪਾਲ ਸਿੰਘ ਬੁੱਟਰ ਨੇ ਖਿਡਾਰੀਆਂ, ਪ੍ਰੈਸ ਰਿਪੋਰਟਰਾਂ, ਕੱਚ, ਮੈਨੇਜਰ ਅਤੇ ਸਮੂਹ ਫੁੱਟਬਾਲ ਪ੍ਰੇਮੀਆਂ ਦਾ ਧੰਨਵਾਦ ਕੀਤਾ।
Comments
Post a Comment