Senior State Football Championship began in Lyallpur Khalsa College Jalandhar today

Senior State Football Championship began in Lyallpur Khalsa College Jalandhar today organized by district Football Association Jalandhar the championship was inaugurated by Mr Perfect Singh the MLA Jalandhar Cantt and the former captain of Indian hockey team and S. Jaspal Singh Waraich , Joint Sectetary College Governing Council. 

In the opening match of this Championship , the football team of  Nawanshahar defeated DFA Ropar by 3-1.  Karandeep of the winning team was declared the best player for scoring a hat trick in the match. In the second match the Jalandhar team defeated  the Barnala Team by 3-0 with the goals scored by Gaurav Yashpal and Madhur. The second match was presided over by Sardar Surjit Singh vetern footballer and ex SP Punjab Police. the College Principal Dr Jaspal Singh informed that the Championship would continue from 16 to 19 October and on 17th October, matches between Kapurthala and Sangrur and Amritsar and Patiala woukd be played.

Present on the occasion were   S. Tarlochan Singh Sangha, Sukhi Maan , Charanjit Singh Manmohan Singh, Vijay Vaish, Balvinder Rana, Ajwant Singh, Santokh Singh Norway and Dhanwant Kumar. The stage was conducted by Dr. Gopal Singh Buttar.

 

ਲਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਜਲੰਧਰ ਵੱਲੋਂ ਸੀਨੀਅਰ ਸਟੇਟ ਫੁੱਟਬਾਲ ਚੈਨਪੀਅਨਸ਼ਿਪ ਦਾ ਆਰੰਭ ਹੋਇਆ। ਇਹ ਚੈਂਪੀਅਨਸ਼ਿਪ ਮਿਤੀ 16.10,2024 ਤੋਂ 19,10,204 ਤਕ ਕਾਲਜ ਦੇ ਖੇਡ ਮੈਦਾਨ ਵਿੱਚ ਖੇਡੀ ਜਾਵੇਗੀ। ਇਸ ਚੈਂਪੀਨਅਸ਼ਿਪ ਦਾ ਉਦਘਾਟਨੀ ਸਮਰੋਹ ਵਿੱਚ ਪਦਮ ਸ੍ਰੀ ਪ੍ਰਗਟ ਸਿੰਘ, ਸਾਬਕਾ ਕਪਤਾਨ ਰਾਸ਼ਟਰੀ ਹਾਕੀ ਟੀਮ ਅਤੇ ਐਮ.ਐਲ.ਏ. ਜਲੰਧਰ ਛਾਉਣੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਗਵਰਨਿੰਗ ਕੌਂਸਲ, ਲਾਇਲਪੁਰ ਖਾਲਸਾ ਕਾਲਜ ਵਲੋਂ ਕੀਤੀ ਗਈ। ਅੱਜ ਦਾ ਪਹਿਲਾ ਮੈਚ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਅਤੇ ਡੀ.ਐਫ.ਏ. ਰੋਪੜ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਹ ਮੈਚ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ 1 ਦੇ ਮੁਕਾਬਲੇ 3 ਗੋਲਾਂ ਨਾਲ ਜਿੱਤਿਆ। ਜੇਤੂ ਟੀਮ ਵੱਲੋਂ ਕਰਨਦੀਪ ਨੇ ਹੈਟਰਿਕ ਕੀਤੀ ਅਤੇ ਮੈਚ ਦਾ ਬੈਸਟ ਪਲੇਅਰ ਵੀ ਐਲਾਨਿਆ ਗਿਆ। ਅੱਜ ਦਾ ਦੂਜਾ ਮੈਚ ਜਲੰਧਰ ਅਤੇ ਬਰਨਾਲੇ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਮੈਚ ਵਿੱਚ ਬਤੌਰ ਮੁੱਖ ਮਹਿਮਨ ਸਾਬਕਾ ਅੰਤਰ-ਰਾਸ਼ਟਰੀ ਫੁੱਟਬਾਲ ਖਿਡਾਰੀ ਸ. ਸੁਰਜੀਤ ਸਿੰਘ, ਰਿਟਾ. ਐਸ.ਪੀ. ਪੰਜਾਬ ਪੁਲਿਸ ਸ਼ਾਮਲ ਹੋਏ। ਇਹ ਮੈਚ ਜਲੰਧਰ ਦੀ ਟੀਮ ਨੇ 3-0 ਨਾਲ ਜਿੱਤਿਆ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪਹਿਲਾ ਗੋਲ ਗੋਰਵ ਮਹੇ ਨੇ 56ਵੇਂ ਮਿੰਟ ਵਿਚ, ਦੂਜਾ ਯਸ਼ਪਾਲ ਨੇ 82ਵੇਂ ਮਿੰਟ ਅਤੇ ਤੀਜਾ ਗੋਲ ਮਧੁਰ ਨੇ 90ਵੇਂ ਮਿੰਟ ਵਿਚ ਕੀਤਾ। ਇਸ ਮੌਕੇ ਸ. ਤਰਲੋਚਨ ਸਿੰਘ ਸੰਘਾ, ਸ. ਇੰਦਰਜੀਤ ਸਿੰਘ, ਸੁੱਖੀ ਮਾਨ, ਸ. ਮਨਮੋਹਨ ਸਿੰਘ, ਸ੍ਰੀ ਵਿਜੈ ਵੈਸ਼, ਸ. ਚਰਨਜੀਤ ਸਿੰਘ, ਸ. ਬਲਵਿੰਦਰ ਰਾਣਾ, ਸ. ਅਜਵੰਤ ਸਿੰਘ ਬੱਲ, ਸ. ਸੰਤੋਖ ਸਿੰਘ ਨਾਰਵੇ, ਸ੍ਰੀ ਧਨਵੰਤ ਕੁਮਾਰ, ਸ. ਤਜਿੰਦਰ ਸਿੰਘ, ਸ. ਇਕਬਾਲ ਸਿੰਘ ਢਿੱਲੋਂ ਅਤੇ ਹੋਰ ਪਤਵੰਤੇ ਅਤੇ ਫੁੱਟਬਾਲ ਪ੍ਰੇਮੀ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਨਿਭਾਈ। ਕੱਲ ਨੂੰ ਕਲੱਬ ਦਾ ਪਹਿਲਾ ਮੈਚ ਕਪੂਰਥਲਾ ਅਤੇ ਸੰਗਰੂਰ ਵਿਚਕਾਰ ਮਿਤੀ 17.10.2024 ਨੂੰ ਦੁਪਹਿਰ 1:00 ਵਜੇ ਸ਼ੁਰੂ ਹੋਵੇਗਾ ਅਤੇ ਦੂਜਾ ਮੈਚ ਪਟਿਆਲਾ ਅਤੇ ਅੰਮ੍ਰਿਤਸਰ ਵਿਚਕਾਰ 3:00 ਵਜੇ ਖੇਡਿਆ ਜਾਵੇਗਾ।



Comments