NSS Unit Lyallpur Khalsa College concludes Swachhta Hi Sewa Campaign
NSS unit of Lyallpur Khalsa College Jalandhar concluded the Swachhta Hi Sewa campaign under the directions of the Ministry of Youth Affairs & Sports by organizing a skit & Elocution competition on the topic Swachhta Hi Sewa. S.I. Mr. Raghbir Singh was the chief guest. Principal Dr. Jaspal Singh in his opening remarks welcomed the guests and stated that Lyallpur Khalsa College Jalandhar is creating a positive impact in society and youth by organizing events related to social issues. He emphasized that cleanliness should start from self and it should not be confined to the environment only. Cleanliness of thoughts is also very crucial to address other issues like safety of women. Chief Guest Mr. Raghbir Singh opined that it is heartening to hear the positive thoughts of young students and urged them to be ambassadors to spread the message of cleanliness. Another speaker, Mr. Raj Kumar Saqi congratulated the students and NSS unit for organizing such fruitful events. Chief Program Officer Prof. Satpal Singh informed that Krishma and Apurva Dhir won first and second positions in Elocution while Balpreet Kaur and Prabhjot Kaur were third. In skit B.Com Semester I girls got position and NSS volunteer team got second position. The winners were given medals, certificates and cash prizes as well. Dr. Geetanjali Mahajan and Dr. Surbjit Singh did the judgment. NSS Volunteer Sonu Sunar who won National Social Icon Award 2024 at Haryana was also felicitated in the event. During this event, Head Constable Jyoti Sharma, NSS PO Dr. Amandeep Kaur, volunteers Vikramjeet Singh, Shubhkarman Singh, Gurkirat Singh, Karmveer Singh, Jaskaran Singh, Harsh Verma, Kritika Sharma & Gudiya Verma played their roles actively.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਐਨ.ਐਸ.ਐਸ. ਯੂਨਿਟ ਨੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ਸਵੱਛਤਾ ਹੀ ਸੇਵਾ ਵਿਸ਼ੇ 'ਤੇ ਸਕਿੱਟ ਅਤੇ ਭਾਸ਼ਣ ਮੁਕਾਬਲੇ ਦਾ ਆਯੋਜਨ ਕਰਕੇ ਸਵੱਛਤਾ ਹੀ ਸੇਵਾ ਮੁਹਿੰਮ ਦੀ ਸਮਾਪਤੀ ਕੀਤੀ। ਇਸ ਸਮਾਪਤੀ ਸਮਾਗਮ ਵਿਚ ਐਸ.ਆਈ. ਸ੍ਰੀ ਰਘਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਜਲੰਧਰ ਸਮਾਜਿਕ ਮੁੱਦਿਆਂ ਨਾਲ ਸਬੰਧਤ ਸਮਾਗਮ ਕਰਵਾ ਕੇ ਸਮਾਜ ਅਤੇ ਨੌਜਵਾਨਾਂ ਵਿਚ ਉਸਾਰੂ ਪ੍ਰਭਾਵ ਪੈਦਾ ਕਰ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਫਾਈ ਆਪਣੇ ਆਪ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਸਿਰਫ਼ ਵਾਤਾਵਰਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਔਰਤਾਂ ਦੀ ਸੁਰੱਖਿਆ ਵਰਗੇ ਹੋਰ ਮੁੱਦਿਆਂ ਨੂੰ ਹੱਲ ਕਰਨ ਲਈ ਵਿਚਾਰਾਂ ਦੀ ਸਵੱਛਤਾ ਵੀ ਬਹੁਤ ਜਰੂਰੀ ਹੈ। ਮੁੱਖ ਮਹਿਮਾਨ ਸ੍ਰੀ ਰਘੁਬੀਰ ਸਿੰਘ ਨੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦੇ ਉਸਾਰੂ ਵਿਚਾਰਾਂ ਨੂੰ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਮਾਜ ਵਿਚ ਸਵੱਛਤਾ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ। ਇੱਕ ਹੋਰ ਬੁਲਾਰੇ, ਸ੍ਰੀ ਰਾਜ ਕੁਮਾਰ ਸਾਕੀ ਨੇ ਅਜਿਹੇ ਲਾਭਕਾਰੀ ਸਮਾਗਮਾਂ ਦੇ ਆਯੋਜਨ ਲਈ ਵਿਦਿਆਰਥੀਆਂ ਅਤੇ ਐਨ.ਐਸ.ਐਸ. ਯੂਨਿਟ ਨੂੰ ਵਧਾਈ ਦਿੱਤੀ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ: ਸਤਪਾਲ ਸਿੰਘ ਨੇ ਦੱਸਿਆ ਕਿ ਕਰਿਸ਼ਮਾ ਅਤੇ ਅਪੂਰਵਾ ਧੀਰ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਬਲਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਤੀਜੇ ਸਥਾਨ 'ਤੇ ਰਹੀਆਂ। ਸਕਿੰਟ ਵਿੱਚ ਬੀ.ਕਾਮ. ਸਮੈਸਟਰ ਪਹਿਲਾ ਦੀਆਂ ਲੜਕੀਆਂ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਅਤੇ ਐਨ.ਐਸ.ਐਸ. ਵਾਲੰਟੀਅਰਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਗਏ। ਡਾ. ਗੀਤਾਂਜਲੀ ਮਹਾਜਨ ਅਤੇ ਡਾ. ਸਰਬਜੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਐਨ.ਐਸ.ਐਸ. ਵਾਲੰਟੀਅਰ ਸੋਨੂੰ ਸੁਨਾਰ ਜਿਸ ਨੇ ਹਰਿਆਣਾ ਵਿੱਚ ਨੈਸ਼ਨਲ ਸੋਸਲ ਆਈਕਨ ਅਵਾਰਡ 2024 ਜਿੱਤਿਆ, ਨੂੰ ਵੀ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਹੈੱਡ ਕਾਂਸਟੇਬਲ ਜੋਤੀ ਸ਼ਰਮਾ, ਪ੍ਰੋਗਰਾਮ ਅਫਸਰ ਡਾ. ਅਮਨਦੀਪ ਕੌਰ, ਵਲੰਟੀਅਰ ਵਿਕਰਮਜੀਤ ਸਿੰਘ, ਸ਼ੁਭਕਰਮਨ ਸਿੰਘ, ਗੁਰਕੀਰਤ ਸਿੰਘ, ਕਰਮਵੀਰ ਸਿੰਘ, ਜਸਕਰਨ ਸਿੰਘ, ਹਰਸ਼ ਵਰਮਾ, ਕ੍ਰਿਤਿਕਾ ਸ਼ਰਮਾ ਅਤੇ ਗੁੜੀਆ ਵਰਮਾ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।
Comments
Post a Comment