Lyallpur Khalsa College celebrates Green Diwali


Green Diwali was celebrated by Department of Physiotherapy of Lyallpur Khalsa College, Jalandhar. The main theme of the event was Green Diwali and Cooking without Fire. On this occasion, students of BPT Part I, II, III and IV participated and prepared various food items. On this occasion, Diwali lamps were very beautifully decorated with colors. Principal Dr. Jaspal Singh attended the event as the chief guest. Head of the department Dr. Raju Sharma welcomed Principal Sir by giving a plant. Addressing the students, Principal sir emphasised that we all need to be aware of the environment. He appreciated the effort of the department as a great step in this direction. It is necessary to bring it into our behavior. He said that the amount of pollution in the atmosphere is increasing and during festivals like Diwali, the pollution of firecrackers increases tremendously. Instead of bursting firecrackers on this festival, we should celebrate Diwali by spreading more awareness about the environment so that mother earth can remain a place of good living for the coming generations. On this occasion, BPT Part I students Lashmi Devi and Usha won first place, BPT Part III students Priya, BPT Part I Hafeeja and Palwinder also won second place and BPT Part I Hardeep and Ekta third place. In the 'Cooking without Fire' competition, Gurpreet's team of BPT Part I got the first place, Aina's team of BPT Part IV got the second place and Kajal's team of BPT Part II won the third place. Dr. Gagandeep Kaur, Head Department of Zoology, played the role of judge on this occasion. Dr. Jaswant Kaur, Dr. Priyank Sharda, Dr. Anjali Ojha and other staff members were also present on this occasion.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਫਿਜਿਓਥਰੈਪੀ ਵਿਭਾਗ ਵਲੋਂ ਗ੍ਰੀਨ ਦੀਵਾਲੀ ਮਨਾਈ ਗਈ। ਸਮਾਗਮ ਦਾ ਮੁੱਖ ਥੀਮ ਗ੍ਰੀਨ ਦੀਵਾਲੀ ਅਤੇ ਕੁਕਿੰਗ ਵਿਦਾਊਟ ਫਾਇਰ ਰਿਹਾ ਜਿਸ ਵਿਚ ਵਿਦਿਆਰਥੀਆਂ ਨੇ 'ਕੁਕਿੰਗ ਵਿਦਾਊਟ ਫਾਇਰ ਕਰਕੇ ਗ੍ਰੀਨ ਦੀਵਾਲੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਬੀ.ਪੀ.ਟੀ. ਭਾਗ ਪਹਿਲਾ, ਦੂਜਾ, ਤੀਜਾ ਤੇ ਚੌਥਾ ਦੋ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕਈ ਤਰ੍ਹਾਂ ਦੇ ਖਾਧ ਪਦਾਰਥ ਬਣਾਏ। ਇਸ ਮੌਕੇ ਬਹੁਤ ਹੀ ਖੂਬਸੂਰਤੀ ਨਾਲ ਦੀਵਾਲੀ ਦੇ ਦੀਵਿਆਂ ਨੂੰ ਰੰਗਾਂ ਨਾਲ ਸਜਾਇਆ ਗਿਆ। ਸਮਾਗਮ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਵਿਭਾਗ ਦੇ ਮੁੱਖੀ ਡਾ. ਰਾਜੂ ਸ਼ਰਮਾ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦਾ ਪੌਦਾ ਦੇ ਕੇ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਤੇ ਵਿਭਾਗ ਦੀ ਇਹ ਕੋਸ਼ਿਸ਼ ਇਸ ਦਿਸ਼ਾ ਵਿਚ ਇਕ ਉੱਤਮ ਕਦਮ ਹੈ। ਇਸ ਨੂੰ ਆਪਣੇ ਵਰਤਾਓ ਵਿਚ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਾਤਾਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਵਧ ਰਹੀ ਹੈ ਅਤੇ ਦੀਵਾਲੀ ਵਰਗੇ ਤਿਉਹਾਰਾਂ ਮੌਕੇ ਪਟਾਖਿਆਂ ਦੇ ਪ੍ਰਦੂਸ਼ਣ ਨਾਲ ਇਸ ਵਿਚ ਅਥਾਹ ਵਾਧਾ ਹੁੰਦਾ ਹੈ। ਇਸ ਤਿਉਹਾਰ 'ਤੇ ਪਟਾਖੇ ਚਲਾਉਣ ਦੀ ਥਾਂ ਸਾਨੂੰ ਵੱਧ ਤੋਂ ਵੱਧ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾ ਕੇ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਧਰਤੀ ਚੰਗੇ ਰਹਿਣ-ਸਹਿਣ ਦੀ ਥਾਂ ਰਹਿ ਸਕੇ। ਇਸ ਮੌਕੇ ਦੀਵਾ ਮੇਕਿੰਗ ਮੁਕਾਬਲੇ ਵਿਚ ਬੀ.ਪੀ.ਟੀ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਲਸ਼ਮੀ ਦੇਵੀ ਅਤੇ ਊਸ਼ਾ ਨੇ ਪਹਿਲਾ ਸਥਾਨ, ਬੀ.ਪੀ.ਟੀ. ਭਾਗ ਤੀਜਾ ਦੀ ਪ੍ਰਿਆ, ਬੀ.ਪੀ.ਟੀ. ਭਾਗ ਪਹਿਲਾ ਦੇ ਹਾਫੀਜਾ ਅਤੇ ਪਲਵਿੰਦਰ ਨੇ ਵੀ ਦੂਜਾ ਸਥਾਨ ਅਤੇ ਬੀ.ਪੀ.ਟੀ. ਭਾਗ ਪਹਿਲਾ ਦੇ ਹਰਦੀਪ ਅਤੇ ਏਕਤਾ ਨੇ ਤੀਜਾ ਸਥਾਨ ਹਾਸਲ ਕੀਤਾ। ‘ਕੁਕਿੰਗ ਵਿਦਾਊਟ ਫਾਇਰ ਮੁਕਾਬਲੇ ਵਿਚ ਬੀ.ਪੀ.ਟੀ. ਭਾਗ ਪਹਿਲਾ ਦੇ ਗੁਰਪ੍ਰੀਤ ਦੀ ਟੀਮ ਨੇ ਪਹਿਲਾ ਸਥਾਨ, ਬੀ.ਪੀ.ਟੀ. ਭਾਗ ਚੌਥਾ ਦੀ ਆਇਨਾ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ.ਪੀ.ਟੀ. ਭਾਗ ਦੂਜਾ ਦੀ ਕਾਜਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੱਜ ਦੀ ਭੂਮਿਕਾ ਡਾ. ਗਗਨਦੀਪ ਕੌਰ, ਮੁਖੀ ਜੁਆਲੋਜੀ ਵਿਭਾਗ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ. ਜਸਵੰਤ ਕੌਰ, ਡਾ. ਪ੍ਰਿਆਂਕ ਸਾਰਧਾ, ਡਾ. ਅੰਜਲੀ ਓਜਾ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

Comments