Over 70 students participated in different events like slogan writing and collage making competition held at Lyallpur Khalsa College Jalandhar today. The event was organised by the History department of the college to mark the occasion of the birth anniversary of the Father of the Nation Mahatma Gandhi and former Prime Minister Lal Bahadur Shastri. The event was presided over by the College Principal Dr Jaspal Singh who while giving prizes to the winners said that it was imperative that the country rememberd its great leaders and tried to inculcate the values taught by them. The head of the department Dr Suman Chopra congratulated the winners and said that the department was committed to inculcate historic sense among the students of the college through its activities. Rohan Sharma, Kamalpreet Kaur and Anjali won first, second and third position respectively in slogan writing where as Suryansh Loveleen Kaur and Raghav won first second and third positions respectively in collage making. The occasion was witnessed by the presence of Vice Principal Prof. Jasreen Kaur, senior teachers of the college and the teachers of History department.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਦੁਆਰਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਪੂਰਵ ਪ੍ਰਧਾਨਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਵਿਭਾਗ ਵੱਲੋਂ ਸਲੋਗਨ ਲਿਖਣ ਅਤੇ ਕੋਲਾਜ ਬਣਾਉਣ ਦੇ ਅੰਤਰ ਵਿਭਾਗੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ 70 ਤੋਂ ਵੱਧ ਪ੍ਰਤੀਯੋਗੀਆਂ ਨੇ ਵੱਧ-ਚੜ ਕੇ ਹਿੱਸਾ ਲਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਬੋਲਦਿਆਂ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਦੀ ਹਿੱਸੇਦਾਰੀ ਲਈ ਉਹਨਾਂ ਦੀ ਹੌਸਲਾ ਅਫਜਾਹੀ ਕੀਤੀ ਅਤੇ ਵਿਭਾਗ ਨੂੰ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਅਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੇ ਅਹਿੰਸਾ ਅਤੇ ਸਾਦਗੀ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਨਾ ਦਿੱਤੀ। ਵਿਭਾਗ ਦੇ ਮੁਖੀ ਡਾ. ਸੁਮਨ ਚੋਪੜਾ ਨੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ, ਵਿਦਿਆਰਥੀਆਂ ਅਤੇ ਪ੍ਰਤੀਯੋਗੀਆਂ ਨੂੰ ਜੀ ਆਇਆ ਕਿਹਾ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਅਜਿਹੀ ਸ਼ਖਸ਼ੀਅਤਾਂ ਦੇ ਪ੍ਰਮੁੱਖ ਦਿਹਾੜਿਆਂ ਨੂੰ ਮਨਾਉਣ ਨਾਲ ਉਹਨਾਂ ਵਿੱਚ ਵੀ ਆਪਣੇ ਦੇਸ਼-ਪ੍ਰੇਮ ਦੀ ਭਾਵਨਾ ਉਤਪੰਨ ਹੋਵੇਗੀ ਅਤੇ ਉਹਨਾਂ ਦੇ ਜੀਵਨ ਨੂੰ ਸਹੀ ਸੇਧ ਮਿਲੇਗੀ। ਸਲੋਗਨ ਲਿਖਣ ਮੁਕਾਬਲਿਆਂ ਵਿੱਚ ਡਾ. ਚਰਨਜੀਤ ਸਿੰਘ (ਅੰਗਰੇਜੀ ਵਿਭਾਗ) ਅਤੇ ਪ੍ਰੋਫੈਸਰ ਨਵਨੀਤ ਕੌਰ (ਕੰਪਿਊਟਰ ਵਿਭਾਗ) ਅਤੇ ਕੌਲਾਜ ਬਣਾਉਣ ਦੇ ਮੁਕਾਬਲਿਆਂ ਵਿੱਚ ਡਾ. ਜਸਵਿੰਦਰ ਕੌਰ (ਈਵੀਐਸ) ਅਤੇ ਪ੍ਰੋਫੈਸਰ ਸੋਨੀਆ ਸਿੰਘ (ਫਾਈਨ ਆਰਟਸ) ਨੇ ਮੁੱਖ ਜੱਜਾਂ ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਆਪਣੀਆਂ ਕਵਿਤਾਵਾਂ ਪੇਸ਼ ਕਰਕੇ ਦੇਸ਼ ਭਗਤਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ। ਸਲੋਗਨ ਲਿਖਤ ਮੁਕਾਬਲੇ ਵਿੱਚ ਰੋਹਨ ਸ਼ਰਮਾ, ਕਮਲਪ੍ਰੀਤ ਕੌਰ ਅਤੇ ਅੰਜਲੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਕੌਲਾਜ ਮੁਕਾਬਲੇ ਵਿੱਚ ਸੁਰਿਆਂਸ਼, ਲਵਲੀਨ ਕੌਰ ਅਤੇ ਰਾਘਵ ' ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਜਸਰੀਨ ਕੌਰ, ਪ੍ਰੋਫੈਸਰ ਬਲਰਾਜ ਕੌਰ, ਇਤਿਹਾਸ ਵਿਭਾਗ ਤੋਂ ਡਾ. ਅਮਨਦੀਪ ਕੌਰ, ਡਾ. ਕਰਨਬੀਰ ਸਿੰਘ ਅਤੇ ਪ੍ਰੋਫੈਸਰ ਸੰਦੀਪ ਕੌਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
Comments
Post a Comment