PG Department of Computer Science and IT organized Orientation Programme at Lyallpur Khalsa College



PG Department of Computer Science and IT of Lyallpur Khalsa College, Jalandhar, hosted an engaging and inspiring Orientation Programme for the newly admitted students of the department. The event was designed to welcome and integrate new students into the college. The programme started with a holy Shabad and followed by an address by the Vice Principal of the college Prof. Jasreen Kaur, who extended a warm welcome to the students and congratulated them on their choice to pursue their studies at Lyallpur Khalsa College. In her address, she encouraged the students to strive for excellence in their fields. She encouraged the students to get the best of the opportunities and bravely face challenges that lie ahead. Principal Dr. Jaspal Singh in his message motivated them to excel in the domain of Computer Science, as its branch AI is rapidly emerging and quite relevant in the modern world. He insisted upon the prime role of humility in learning. A detailed presentation about the college and the department was presented, throwing light on the different courses run by the department, introducing students to the Teaching and Non- Teaching staff, various curricular seminars, workshops and events regularly organized by the department and other major achievements of the students of department. A special students committee, Techno-Students Association, a representative group of all the Computer Students, was also formally declared. The selected members are Shweta (President), Nikita, Manjot Kaur, Balpreet, Komal Paul, Jay Rana, Sharanpreet Kaur, Pooja Kumari, Arshpreet Kaur, Shakuntala and  Sarabjeet Kaur. Adding a touch of festivity, the program included a lively cultural segment featuring various performances. Students showcased their talents through choreography on students’ teacher relationship and dance. A modeling competition also held during the event, raising the enthusiasm in the students. Sahibjeet Singh from BAJMC Sem-1 was adjudged as Mr. Fresher and Ms. Palakdeep Kaur from BCA Sem-I as Ms. Fresher. Talib Bashir from PGDCA Sem-1 as Mr. Confident, Pooja Kumari from BAJMC Sem-1 as Miss Confident, Eva from PGDCA Sem-1 was Miss Best Dressed and Kawan Sidhu BCA Sem -1 was Mr. Best Dressed. A testimonial session was also conducted in which the new students shared their experience in the college. Towards the end, Head of the Department, Prof. Sanjeev Kumar Anand,  warmly thanked students and shared his insights on the evolving landscape of Computer Science and the importance of staying innovative and committed to learning. He assured the students of the department's support throughout their academic journey. The occasion was witnessed with the presence of Registrar of the college, Prof. Navdeep Kaur as special guest along with Prof. Sandeep Bassi, Prof. Mandeep Singh Bhatia, Dr. Sandeep Singh, Dr. Manpreet Singh Lehal and Prof. Navneet Kaur and teaching and non-teaching staff members of the department. The stage was beautifully handled by Dr. Daljit Kaur and Prof. Jasdeep Singh.

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੱਕ ਪ੍ਰੇਰਨਾਦਾਇਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਜਸਰੀਨ ਕੌਰ ਨੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਾਈ ਕਰਨ ਲਈ ਉਨ੍ਹਾਂ ਦੀ ਪਸੰਦ 'ਤੇ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਆਪਣੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਬਿਹਤਰੀਨ ਮੌਕਿਆਂ ਦਾ ਫਾਇਦਾ ਉਠਾਉਣ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ: ਜਸਪਾਲ ਸਿੰਘ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਅਤੇ ਵਿਭਾਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਚਾਨਣਾ ਪਾਉਂਦਿਆਂ, ਵਿਦਿਆਰਥੀਆਂ ਨੂੰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨਾਲ ਜਾਣ-ਪਛਾਣ, ਵਿਭਾਗ ਵੱਲੋਂ ਨਿਯਮਤ ਤੌਰ 'ਤੇ ਕਰਵਾਏ ਜਾਂਦੇ ਵੱਖ-ਵੱਖ ਪਾਠਕ੍ਰਮ ਸੈਮੀਨਾਰ, ਵਰਕਸ਼ਾਪਾਂ ਅਤੇ ਸਮਾਗਮਾਂ ਅਤੇ ਹੋਰ ਵੱਡੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਵਿਦਿਆਰਥੀ ਕਮੇਟੀ ‘ਟੈਕਨੋ-ਸਟੂਡੈਂਟਸ ਐਸੋਸੀਏਸ਼ਨ' ਜੋ ਕਿ ਸਾਰੇ ਕੰਪਿਊਟਰ ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਦਾ ਇੱਕ ਪ੍ਰਤੀਨਿਧ ਸਮੂਹ, ਦੀ ਰਸਮੀ ਤੌਰ 'ਤੇ ਗਠਨ ਦੀ ਘੋਸ਼ਣਾ ਕੀਤੀ ਗਈ। ਇਸ ਐਸੋਸੀਏਸ਼ਨ ਦੇ ਵਿਦਿਆਰਥੀ ਸ਼ਵੇਤਾ (ਪ੍ਰਧਾਨ) ਅਤੇ ਬਾਕੀ ਵਿਦਿਆਰਥੀ ਨਿਕਿਤਾ, ਮਨਜੋਤ ਕੌਰ, ਬਲਪ੍ਰੀਤ, ਕੋਮਲ ਪਾਲ, ਜੈ ਰਾਣਾ, ਸ਼ਰਨਪ੍ਰੀਤ ਕੌਰ, ਪੂਜਾ ਕੁਮਾਰੀ, ਅਰਸ਼ਪ੍ਰੀਤ ਕੌਰ, ਸ਼ਕੁੰਤਲਾ ਅਤੇ ਸਰਬਜੀਤ ਕੌਰ ਮੈਂਬਰ ਨਿਯੁਕਤ ਕੀਤੇ ਗਏ। ਵਿਦਿਆਰਥੀਆਂ ਦੇ ਅਧਿਆਪਕ ਨਾਲ ਸਬੰਧਾਂ ਸੰਬੰਧੀ ਡਾਂਸ 'ਤੇ ਕੋਰੀਓਗ੍ਰਾਫੀ ਰਾਹੀਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੌਰਾਨ ਮਾਡਲਿੰਗ ਮੁਕਾਬਲੇ ਵੀ ਕਰਵਾਏ ਗਏ। ਬੀ.ਏ.ਜੇ.ਐਮ.ਸੀ. ਸੈਮਸਟਰ ਪਹਿਲਾ ਤੋਂ ਸਾਹਿਬਜੀਤ ਸਿੰਘ ਨੂੰ ਮਿਸਟਰ ਫਰੈਸ਼ਰ ਅਤੇ ਬੀ.ਸੀ.ਏ. ਸਮੈਸਟਰ ਪਹਿਲਾ ਤੋਂ ਸ੍ਰੀਮਤੀ ਪਲਕਦੀਪ ਕੌਰ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਪੀ.ਜੀ.ਡੀ.ਸੀ.ਏ. ਸਮੈਸਟਰ ਪਹਿਲਾ ਦੇ ਵਿਦਿਆਰਥੀ ਤਾਲਿਬ ਬਸ਼ੀਰ ਨੂੰ ਮਿਸਟਰ ਕਾਂਫਿਡੇਂਟ, ਬੀ.ਏ.ਜੇ.ਐੱਮ.ਸੀ. ਸਮੈਸਟਰ ਪਹਿਲਾ ਦੀ ਵਿਦਿਆਰਥਣ ਪੂਜਾ ਕੁਮਾਰੀ ਨੂੰ ਮਿਸ ਕਾਂਫਿਡੈਂਟ, ਪੀ.ਜੀ.ਡੀ.ਸੀ.ਏ. ਸਮੈਟਰ ਪਹਿਲਾ ਦੀ ਵਿਦਿਆਰਣ ਈਵਾ ਨੂੰ ਮਿਸ ਬੈਸਟ ਡਰੈਸਡ ਅਤੇ ਵਿਦਿਆਰਥੀ ਕਵਨ ਸਿੱਧੂ ਬੀ.ਸੀ.ਏ. ਸਮੈਸਟਰ ਪਹਿਲਾ ਨੂੰ ਮਿਸਟਰ ਬੈਸਟ ਡਰੈਸਡ ਚੁਣਿਆ ਗਿਆ। ਇਸ ਮੌਕੇ ਇੱਕ ਪ੍ਰਸੰਸਾ ਸੈਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਨਵੇਂ ਆਏ ਵਿਦਿਆਰਥੀਆਂ ਨੇ ਕਾਲਜ ਵਿੱਚ ਆਪਣੇ ਤਜ਼ਰਬੇ ਸਾਂਝੇ ਕੀਤੇ। ਅੰਤ ਵਿੱਚ, ਵਿਭਾਗ ਦੇ ਮੁਖੀ, ਪ੍ਰੋ: ਸੰਜੀਵ ਕੁਮਾਰ ਆਨੰਦ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕੰਪਿਊਟਰ ਸਾਇੰਸ ਦੇ ਵਿਕਾਸਸ਼ੀਲ ਲੈਂਡਸਕੇਪ ਅਤੇ ਨਵੀਨਤਾਕਾਰੀ ਅਤੇ ਸਿੱਖਣ ਲਈ ਵਚਨਬੱਧ ਰਹਿਣ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੌਰਾਨ ਵਿਭਾਗ ਦੇ ਸਹਿਯੋਗ ਦਾ ਭਰੋਸਾ ਦਿੱਤਾ। ਕਾਲਜ ਦੇ ਰਜਿਸਟਰਾਰ ਪ੍ਰੋ: ਨਵਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪ੍ਰੋ. ਸੰਦੀਪ ਬੱਸੀ, ਪ੍ਰੋ. ਮਨਦੀਪ ਸਿੰਘ ਭਾਟੀਆ, ਡਾ. ਸੰਦੀਪ ਸਿੰਘ, ਡਾ. ਮਨਪ੍ਰੀਤ ਸਿੰਘ ਲੇਹਲ ਅਤੇ ਪ੍ਰੋ. ਨਵਨੀਤ ਕੌਰ ਅਤੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਡਾ: ਦਲਜੀਤ ਕੌਰ ਅਤੇ ਪ੍ਰੋ: ਜਸਦੀਪ ਸਿੰਘ ਨੇ ਬਾਖੂਬੀ ਨਿਭਾਇਆ।

Comments