P.G. Department of Commerce and Business Administration Lyallpur Khalsa College organized Orientation Program for the first semester students

 




Lyallpur Khalsa College Jalandhar is consistently working for the all-round development of the students which brings rich rewards for all. On the occasion of the commencement of the new session 2024-25, an Orientation Program was organized by P.G. Department of Commerce and Business Administration to welcome the students of the first semester. The main objective of the event was to connect the newly admitted students with the academic, cultural and social environment of the college. Principal Dr. Jaspal Singh attended the function as the chief guest. On this occasion, he said that the purpose of college education is not only academic excellence but also personal and all-round development of the student. He asked the students to make full use of it. A cultural program including folk song and dance performances was organized by the senior students of the department to welcome the juniors. After this, the deans and in-charges of the various departments and co-curricular activities provided information about the college, events and function of different clubs and societies. Dr. Rashpal Singh Sandhu, Head Department of Commerce advised the students to set individual and team goals and make road map to achieve them. In the end, Dr. Raminder Kaur Bhatia expressed her gratitude and wished a good and bright future for all the students. The forum was moderated by students Kashika (B.Com Semester-I), Ekta (B.Com Semester-III), Arshdeep (BBA Semester-I), Bramjot and Shweta. On this occasion Prof. Amita Shahid, Prof. Vivek Mahajan, Dr. Ubique Bedi, Dr. Navdeep Kumar, Dr. Patwant Kaur Atwal, Dr. Raminder Kaur Bhatia, Prof. Manish Goel, Dr. Pooja Ralhan Gulati, Dr. Jyoti Vohra, Prof. Vineet Kumar Gupta and other teachers were also present.

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਤਤਪਰ ਰਹਿੰਦਾ ਹੈ।ਇਸੇ ਕਰਕੇ ਇਥੋਂ ਦੇ ਵਿਦਿਆਰਥੀ ਉੱਚ ਬੁਲੰਦੀਆਂ ਨੂੰ ਛੂੰਹਦੇ ਹਨ। ਨਵੇਂ ਸੈਸ਼ਨ 2024-25 ਦੀ ਸ਼ੁਰੂਆਤ ਮੌਕੇ ਕਾਲਜ ਵਿਖੇ ਵੱਖ-ਵੱਖ ਵਿਭਾਗਾਂ ਦੇ ਲਈ ਸੁਆਗਤੀ ਸਮਾਗਮ ਕਰਵਾਏ ਜਾਂਦੇ ਹਨ। ਇਸੇ ਲੜੀ ਵਿਚ ਕਾਲਜ ਵਿਖੇ ਕਾਮਰਸ ਵਿਭਾਗ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਦੇ ਸੁਆਗਤ ਵਿਚ ਇਕ ਪ੍ਰਭਾਸ਼ਾਲੀ ਸਾਮਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ ਅਤੇ ਸਮਾਜਿਕ ਮਾਹੌਲ ਨਾਲ ਜੋੜਨਾ ਸੀ। ਸਮਾਗਮ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ਕਿਹਾ ਕਿ ਕਾਲਜ ਦੀ ਪੜ੍ਹਾਈ ਦਾ ਉਦੇਸ਼ ਸਿਰਫ ਅਕਾਦਮਿਕ ਉੱਤਮਤਾ ਹੀ ਨਹੀਂ ਬਲਕਿ ਵਿਦਿਆਰਥੀ ਦਾ ਵਿਅਕਤੀਗਤ ਅਤੇ ਸਰਬਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਦਾ ਭਰਪੂਰ ਲਾਭ ਉਠਾਉਣ ਲਈ ਕਿਹਾ। ਨਵੇਂ ਵਿਦਿਆਰਥੀਆਂ ਦੇ ਸੁਆਗਤ ਵਿਚ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਾਮਰਸ ਵਿਭਾਗ ਦੇ ਸੀਨੀਅਰ ਵਿਦਿਆਰਥੀਆਂ ਦੁਆਰਾ ਆਪਣੇ ਜੂਨੀਅਰਾਂ ਦਾ ਸੁਆਗਤ ਕਰਨ ਲਈ ਲੋਕ ਗੀਤ ਅਤੇ ਡਾਂਸ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਉਪਰੰਤ ਵਿਦਿਆਰਥੀਆਂ ਨੂੰ ਕਾਲਜ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਅਤੇ ਸਹਿ-ਪਾਠ ਕਿਰਿਆਵਾਂ ਦੇ ਡੀਨ ਤੇ ਇੰਚਾਰਜ ਸਾਹਿਬਾਨ ਦੁਆਰਾ ਵਿਦਿਆਰਥੀਆਂ ਨੂੰ ਕਾਲਜ ਬਾਰੇ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਰਛਪਾਲ ਸਿੰਘ ਸੰਧੂ, ਮੁਖੀ ਕਾਮਰਸ ਵਿਭਾਗ ਨੇ ਵਿਦਿਆਰਥੀਆਂ ਨੂੰ ਉਦੇਸ਼ ਸੈਟ ਕਰਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਬਾਰੇ ਆਪਣੀ ਰਾਏ ਨਾਲ ਉਤਸਾਹਿਤ ਕੀਤਾ। ਅੰਤ ਵਿਚ ਵਿਭਾਗ ਦੇ ਅਧਿਆਪਕ ਡਾ. ਰਮਿੰਦਰ ਕੌਰ ਭਾਟੀਆ ਨੇ ਧੰਨਵਾਦ ਕਰਦਿਆਂ ਸਾਰੇ ਵਿਦਿਆਰਥੀਆਂ ਲਈ ਚੰਗੇ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਮੰਚ ਦਾ ਸੰਚਾਲਨ ਵਿਦਿਆਰਥੀਆਂ ਕਾਸਿਕਾ (ਬੀ.ਕਾਮ ਸਮੈਸਟਰ ਪਹਿਲਾ), ਏਕਤਾ (ਬੀ.ਕਾਮ ਸਮੈਸਰ ਤੀਜਾ), ਅਰਸ਼ਦੀਪ (ਬੀ.ਬੀ.ਏ. ਸਮੈਸਟਰ ਪਹਿਲਾ), ਬ੍ਰਮਜੋਤ ਤੇ ਸ਼ਵੇਤਾ ਨੇ ਕੀਤਾ। ਇਸ ਮੌਕੇ ਪ੍ਰੋਫੈਸਰ ਅਮਿਤਾ ਸ਼ਾਹਿਦ, ਪ੍ਰੋ ਵਿਵੇਕ ਮਹਾਜਨ, ਡਾ. ਯੂਬੀਕ ਬੇਦੀ, ਡਾ. ਨਵਦੀਪ ਕੁਮਾਰ, 'ਡਾ. ਪਤਵੰਤ ਕੌਰ ਅਟਵਾਲ, ਡਾ. ਰਮਿੰਦਰ ਕੌਰ ਭਾਟੀਆ, ਪ੍ਰੋ ਮਨੀਸ਼ ਗੋਇਲ, ਡਾ. ਪੂਜਾ ਰਲਹਨ ਗੁਲਾਟੀ, ਡਾ. ਜੋਤੀ ਵੋਹਰਾ, ਪ੍ਰੋ ਵਿਨੀਤ ਕੁਮਾਰ ਗੁਪਤਾ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।


Comments