NSS Unit of Lyallpur Khalsa College organized Swachhta Hi Sewa-Cleanliness Camp on NSS Foundation Day
NSS Unit of Lyallpur Khalsa College Jalandhar Club under the direction of Ministry of Youth Affairs & Sports, New Delhi organized Swachhta Hi Sewa-Cleanliness Camp on NSS Foundation Day in collaboration with Municipal Corporation, Jalandhar and Humsafar Youth Club. Principal Dr Jaspal Singh initiated the campaign and motivated the volunteers to contribute their part in this national movement. He advised them to involve the community in these drives to increase the impact of these social activities. He added that cleanliness drives at mass level are very crucial to maintain the ecology clean and green. Chief Program Officer Prof. Satpal Singh informed that after taking Swachhta Pledge, a Plog Run volunteers collected plastic on the roadside from flyover to BSF chowk. During this drive, areas including GT road, Punjab State Electricity Board, Police Station, NYKS, College campus etc. were cleaned. Later, a rally raising slogans of cleanliness was also conducted to make the passerby aware about this drive. NSS volunteers collected the plastic in bags and deposited it in the corporation rag picker. During this drive Mr Gurdiyal Singh Saini, Mr Jatinder, Ms Saroj Kapoor from MCJ, Ms. Neha Sharma from NYKS, Mr Rohit from Humsafar Youth Club and significant number of volunteers participated in this mass campaign.
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਐਨ.ਐਸ.ਐਸ. ਯੂਨਿਟ ਨੇ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਜਲੰਧਰ ਅਤੇ ਹਮਸਫ਼ਰ ਯੂਥ ਕਲੱਬ ਦੇ ਸਹਿਯੋਗ ਨਾਲ ਐਨ.ਐਸ.ਐਸ. ਸਥਾਪਨਾ ਦਿਵਸ ਮੌਕੇ ਸਵੱਛਤਾ ਹੀ ਸੇਵਾ ਮੁਹਿਮ ਅਧੀਨ ਸਵੱਛਤਾ ਕੈਂਪ ਲਗਾਇਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਲੰਟੀਅਰਾਂ ਨੂੰ ਇਸ ਕੌਮੀ ਲਹਿਰ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਨ੍ਹਾਂ ਸਮਾਜਿਕ ਗਤੀਵਿਧੀਆਂ ਦੇ ਪ੍ਰਭਾਵ ਨੂੰ ਵਧਾਉਣ ਲਈ ਆਮ ਲੋਕਾਂ ਨੂੰ ਵੀ ਇਨ੍ਹਾਂ ਮੁਹਿੰਮਾਂ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਈ ਰੱਖਣ ਲਈ ਵੱਡੇ ਪੱਧਰ 'ਤੇ ਸਫ਼ਾਈ ਮੁਹਿੰਮਾਂ ਦਾ ਆਯੋਜਨ ਬਹੁਤ ਮਹੱਤਵਪੂਰਨ ਹੈ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਸਵੱਛਤਾ ਦਾ ਪੂਣ ਲੈਣ ਤੋਂ ਬਾਅਦ ਪਲਾਗ ਰੰਨ ਦੌਰਾਨ ਵਾਲੰਟੀਅਰਾਂ ਨੇ ਫਲਾਈਓਵਰ ਤੋਂ ਬੀ.ਐਸ.ਐਫ. ਚੌਕ ਤੱਕ ਸੜਕ ਕਿਨਾਰੇ ਪਲਾਸਟਿਕ ਇਕੱਠਾ ਕੀਤਾ। ਇਸ ਮੁਹਿੰਮ ਦੌਰਾਨ ਜੀ.ਟੀ.ਰੋਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ, ਪੁਲਿਸ ਸਟੇਸ਼ਨ, ਨਹਿਰੂ ਯੁਵਾ ਕੇਂਦਰ, ਕਾਲਜ ਕੈਂਪਸ ਆਦਿ ਖੇਤਰਾਂ ਦੀ ਸਫ਼ਾਈ ਕੀਤੀ ਗਈ। ਇਸ ਤੋਂ ਬਾਅਦ ਰਾਹਗੀਰਾਂ ਨੂੰ ਇਸ ਮੁਹਿੰਮ ਸਬੰਧੀ ਜਾਗਰੂਕ ਕਰਨ ਲਈ ਸਵੱਛਤਾ ਦੇ ਨਾਅਰੇ ਲਾਉਂਦਿਆਂ ਇੱਕ ਰੈਲੀ ਵੀ ਕੱਢੀ ਗਈ। ਐਨ.ਐਸ.ਐਸ. ਵਾਲੰਟੀਅਰਾਂ ਨੇ ਪਲਾਸਟਿਕ ਨੂੰ ਥੈਲਿਆਂ ਵਿੱਚ ਇਕੱਠਾ ਕੀਤਾ ਅਤੇ ਇਸਨੂੰ ਨਗਰ ਨਿਗਮ ਦੇ ਰੋਗ ਪਿਕਰ ਵਿੱਚ ਜਮ੍ਹਾਂ ਕਰ ਦਿੱਤਾ। ਇਸ ਦੌਰਾਨ ਨਗਰ ਨਿਗਮ ਤੋਂ ਸ੍ਰੀ ਗੁਰਦਿਆਲ ਸਿੰਘ ਸੈਣੀ, ਸ੍ਰੀ ਜਤਿੰਦਰ ਅਤੇ ਸ੍ਰੀਮਤੀ ਸਰੋਜ ਕਪੂਰ, ਨਹਿਰੂ ਯੁਵਾ ਕੇਂਦਰ ਤੋਂ ਸ੍ਰੀਮਤੀ ਨੇਹਾ ਸ਼ਰਮਾ, ਹਮਸਫਰ ਯੂਥ ਕਲੱਬ ਤੋਂ ਸ੍ਰੀ ਰੋਹਿਤ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰਾਂ ਨੇ ਇਸ ਜਨ ਮੁਹਿੰਮ ਵਿੱਚ ਭਾਗ ਲਿਆ।
Comments
Post a Comment