NCC Cadet Jagdeep Singh represented the college at the prestigious National Thal Sena Camp in Delhi
Dr. Jaspal Singh, Principal, Lyallpur Khalsa College proudly felicitated NCC Cadet Jagdeep Singh, who represented the college at the prestigious National Thal Sena Camp in Delhi. In his press release, Principal said that Cadet Jagdeep Singh's participation in the National Thal Sena Camp is a testament to his dedication, discipline, and exemplary leadership skills. Jagdeep Singh was part of the Panjab, Haryana, Himachal Pradesh, Haryana and Chandigarh Directorate team which secured the first position among the 17 NCC Directorates across India. During the camp, he showcased not only his physical endurance in obstacle training competition but also his ability to work effectively in a team, making significant contributions to various activities and training exercises. He further stated, "Jagdeep's commitment to excellence and his spirit of service reflect the core values we strive to instil in our students. We are immensely proud of his accomplishments." He commended Jagdeep Singh for his outstanding achievements and emphasized the importance of the NCC in nurturing young leaders. ANO Dr. Karanbir Singh also highlighted the significance of NCC training in shaping responsible citizens. He remarked, "The skills and experiences gained through NCC activities equip cadets with invaluable life lessons. Jagdeep has set a commendable example for his peers." As a token of appreciation, Jagdeep was presented with a certificate and a memento by Dr. Jaspal Singh and Dr. Karanbir Singh.
ਲਾਇਲਪੁਰ ਖਾਲਸਾ ਕਾਲਜ ਦੇ ਐੱਨ.ਸੀ.ਸੀ. ਕੈਡਿਟ ਜਗਦੀਪ ਸਿੰਘ ਦਾ ਰਾਸ਼ਟਰੀ ਥਲ ਸੈਨਾ ਕੈਂਪ, ਨਵੀਂ ਦਿੱਲੀ ਵਿਖੇ ਲਗਾਉਣ ਉਪਰੰਤ ਕਾਲਜ ਪਹੁੰਚਣ 'ਤੇ ਆਉਣ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ। ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਰਾਸ਼ਟਰੀ ਥਲ ਸੈਨਾ ਕੈਂਪ, ਐੱਨ.ਸੀ.ਸੀ. ਦਾ ਵੱਕਾਰੀ ਕੈਂਪ ਹੁੰਦਾ ਹੈ ਜਿਸ ਵਿੱਚ ਜਗਦੀਪ ਸਿੰਘ ਨੇ ਕਾਲਜ ਦੀ ਨੁਮਾਇੰਦਗੀ ਕੀਤੀ ਹੈ। ਰਾਸ਼ਟਰੀ ਕੈਂਪ ਦੌਰਾਨ ਕੈਡਿਟ ਨੇ ਨਾ ਸਿਰਫ਼ ਮੁਕਾਬਲਿਆਂ ਵਿੱਚ ਆਪਣੀ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸਗੋਂ ਟੀਮ ਭਾਵਨਾ ਦੇ ਨਾਲ ਵੱਖ-ਵੱਖ ਮੁਕਾਬਲਿਆਂ ਅਤੇ ਸਿਖਲਾਈ ਅਭਿਆਸਾਂ ਵਿੱਚ ਵੀ ਭਾਗ ਲਿਆ। ਜਗਦੀਪ ਸਿੰਘ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਟੀਮ ਦਾ ਹਿੱਸਾ ਸੀ ਜਿਸਨੇ ਪੂਰੇ ਭਾਰਤ ਦੇ 17 ਐੱਨ.ਸੀ.ਸੀ. ਡਾਇਰੈਕਟੋਰੇਟਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਅੱਗੇ ਕਿਹਾ ਕਿ ਇਹ ਕਾਲਜ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਜਗਦੀਪ ਨੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਕਾਲਜ ਨੂੰ ਉਸਦੀ ਪ੍ਰਾਪਤੀ ਤੇ ਮਾਣ ਹੈ। ਐੱਨ.ਸੀ.ਸੀ. ਕੈਡਿਟ ਦੀ ਸਫ਼ਲਤਾ ਉਸ ਵਚਨਬੱਧਤਾ ਅਤੇ ਸੇਵਾ ਭਾਵਨਾ ਦੀਆਂ ਉਨ੍ਹਾਂ ਮੂਲ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ ਜੋ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਾਲਜ ਦੇ ਪ੍ਰਿੰਸੀਪਲ ਅਤੇ ਐੱਨ.ਸੀ.ਸੀ. ਇੰਚਾਰਜ ਡਾ. ਕਰਨਬੀਰ ਸਿੰਘ ਨੇ ਯਾਦਗਾਰੀ ਚਿੰਨ੍ਹ ਦੇ ਕੇ ਕੈਡਿਟ ਜਗਦੀਪ ਸਿੰਘ ਦਾ ਹੌਂਸਲਾ ਵਧਾਇਆ।
Comments
Post a Comment