Punjab State Football League match was organized at Lyallpur Khalsa College
Punjab State Football League match was played at Lyallpur Khalsa College, Jalandhar. On this occasion Dr. Gopal Singh Buttar was the chief guest and Mr. Balwinder Kumar Rana was the special guest. The match was played between the teams of Guru Football Club and Kurali Football Club, in which the team of Kurali Football Club won by 4-3. On the occasion, Principal Dr. Jaspal Singh said that a high level game was demonstrated by both the teams but the team that got more chances emerged victorious. He said that the winning teams of these matches will qualify for the Punjab League Tier-2. The District Jalandhar Football Association is of the view that the Punjab Football Association does a good job every year and the players are given an opportunity to showcase their talent. On this occasion, Mr. Jagdish Singh, Mr. Amrit Lal Saini from the Sports dept, teachers of the college, non-teaching staff members and a large number of students were present.
ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਪੰਜਾਬ ਸਟੇਟ ਫੁੱਟਬਾਲ ਲੀਗ ਦਾ ਮੈਚ ਕੀਤਾ ਗਿਆ। ਇਸ ਅਵਸਰ 'ਤੇ ਡਾ. ਗੋਪਾਲ ਸਿੰਘ ਬੁੱਟਰ ਬਤੌਰ ਮੁੱਖ ਮਹਿਮਾਨ ਅਤੇ ਸ੍ਰੀ ਬਲਵਿੰਦਰ ਕੁਮਾਰ ਰਾਣਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਹ ਮੈਚ ਗੁਰੂ ਫੁੱਟਬਾਲ ਕਲੱਬ ਅਤੇ ਕੁਰਾਲੀ ਫੁੱਟਬਾਲ ਕਲੱਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਕੁਰਾਲੀ ਫੁੱਟਬਾਲ ਕਲੱਬ ਦੀ ਟੀਮ 4-3 ਨਾਲ ਜੇਤੂ ਰਹੀ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਦੋਨਾਂ ਟੀਮਾਂ ਵੱਲੋਂ ਉੱਚ ਪੱਧਰੀ ਫੁੱਟਬਾਲ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਪਰ ਜ਼ਿਆਦਾ ਮੌਕੇ ਹਾਸਿਲ ਕਰਨ ਵਾਲੀ ਟੀਮ ਜੇਤੂ ਬਣੀ। ਉਹਨਾਂ ਦੱਸਿਆ ਕਿ ਇਨ੍ਹਾਂ ਮੈਚਾਂ ਦੀਆਂ ਜੇਤੂ ਟੀਮਾਂ ਪੰਜਾਬ ਲੀਗ ਟੀਅਰ- 2 ਲਈ ਕੁਆਲੀਫਾਈ ਕਰਨਗੀਆਂ। ਜ਼ਿਲ੍ਹਾ ਜਲੰਧਰ ਫੁੱਟਬਾਲ ਐਸੋਸੀਏਸ਼ਨ ਨੇ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਹਰ ਸਾਲ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਅਤੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਮੌਕੇ ਸ੍ਰੀ ਜਗਦੀਸ਼ ਸਿੰਘ ਅਤੇ ਸ੍ਰੀ ਅੰਮ੍ਰਿਤ ਲਾਲ ਸੈਣੀ ਤੋਂ ਇਲਾਵਾ ਕਾਲਜ ਦੇ ਅਧਿਆਪਕ ਸਾਹਿਬਾਨ, ਨਾਨ-ਟੀਚਿੰਗ ਸਟਾਫ ਮੈਂਬਰ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।
Comments
Post a Comment