NCC cadets of Lyallpur Khalsa College participated in the state level independence parade
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ 13 ਐੱਨ.ਸੀ.ਸੀ. ਕੈਡਿਟਾਂ ਨੇ 78ਵੇਂ ਸੁਤੰਤਰਤਾ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਹਿੱਸਾ ਲਿਆ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਦੇ ਐੱਨ.ਸੀ.ਸੀ. ਵਿੰਗ ਲਈ ਇਹ ਮਾਣ ਦੀ ਗੱਲ ਹੈ ਕਿ ਅੰਡਰ ਅਫ਼ਸਰ ਪ੍ਰਿੰਸ ਨੇ ਰਾਜ ਪੱਧਰੀ ਪਰੇਡ ਸਮਾਗਮ ਵਿੱਚ ਜਲੰਧਰ ਜ਼ਿਲ੍ਹੇ ਦੇ ਕਾਲਜਾਂ ਦੀ ਪਰੇਡ ਟੁਕੜੀ ਦੀ ਅਗਵਾਈ ਕੀਤੀ ਹੈ। ਪ੍ਰਿੰਸ ਤੋਂ ਇਲਾਵਾ ਅਨਿਲ ਕੁਮਾਰ, ਸੁਨੀਲ ਕੁਮਾਰ, ਰਿਸਿਕ ਮਹਾਪਾਤਰਾ, ਜਸ਼ਨਜੋਤ ਸਿੰਘ, ਵਿਕਰਮ ਰਾਣਾ, ਲੱਕੀ, ਅਕਾਸ਼ ਯਾਦਵ, ਅਸ਼ੀਸ਼ ਕੁਮਾਰ, ਅੰਸ਼, ਰਮਨ ਯਾਦਵ, ਰਾਹੁਲ ਕੁਮਾਰ ਅਤੇ ਅਮਨ ਕੁਮਾਰ ਇਸ ਪਰੇਡ ਦਾ ਹਿੱਸਾ ਬਣੇ ਹਨ। ਇਸ ਸਮਾਗਮ ਵਾਸਤੇ 10 ਦਿਨ ਪਹਿਲਾਂ ਤੋਂ ਹੀ ਰਿਹਰਸਲ ਸ਼ੁਰੂ ਹੋ ਗਈ ਸੀ। ਇਨ੍ਹਾਂ ਕੈਡਿਟਾਂ ਦੀ ਡਿਲ ਟ੍ਰੇਨਿੰਗ 2 ਪੰਜਾਬ ਐੱਨ.ਸੀ.ਸੀ. ਬਟਾਲੀਅਨ ਦੇ ਅਧਿਕਾਰੀਆਂ ਸੂਬੇਦਾਰ ਚਰਨਜੀਤ ਸਿੰਘ ਅਤੇ ਹਵਲਦਾਰ ਗੁਰਚਰਨ ਸਿੰਘ ਦੁਆਰਾ ਕਰਵਾਈ ਗਈ ਸੀ। ਇਸ ਤੋਂ ਬਾਅਦ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਦੀ ਚੋਣ ਕੀਤੀ ਗਈ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਜ ਵਿੱਚ ਐੱਨ.ਸੀ.ਸੀ. ਦੀਆਂ ਗਤੀਵਿਧੀਆਂ 2 ਪੰਜਾਬ ਐੱਨ.ਸੀ.ਸੀ. ਬਟਾਲੀਅਨ, ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈਆਂ ਜਾਂਦੀਆਂ ਹਨ। ਉਹਨਾਂ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆ ਚੰਗੇਰੇ ਭਵਿੱਖ ਦੀ ਉਮੀਦ ਕੀਤੀ ਅਤੇ ਕਿਹਾ ਕਿ ਕਾਲਜ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਯਤਨਸ਼ੀਲ ਰਹੇਗਾ। ਇਸ ਮੌਕੇ ਕਾਲਜ ਦੇ ਐੱਨ.ਸੀ.ਸੀ. ਇਨਚਾਰਜ ਲੈਫਟੀਨੈਂਟ ਡਾ. ਕਰਨਬੀਰ ਸਿੰਘ ਵੀ ਮੌਜੂਦ ਸਨ।
Comments
Post a Comment