Lyallpur Khalsa College Students Clean Swept District Level Red Marathon

Department of Youth Services, Jalandhar under Govt. of Punjab organized District Level Red Run (5 Km Marathon) of Red Ribbon Clubs of Jalandhar District in collaboration with PSACS & Lyallpur Khalsa College, Jalandhar in college grounds. The aim of the Red Run was to spread awareness regarding HIV/AIDS. Principal Dr. Jaspal Singh in his opening address stated that comprehensive knowledge of HIV/AIDS in India among adults is less than 30% which needs to be increased through these mass events by involving youth. He advised the students to maintain a healthy lifestyle and engage one's self in physical activities. Later, he flagged off the marathon with Assistant Director, Youth Services, Jalandhar Captain Mr. Mantej Singh Cheema. LKC Red Ribbon Club Coordinator Prof. Satpal Singh informed that a total 100 male and female athletes of various colleges of Jalandhar participated in this 5 km run. He added that a lecture on HIV/AIDS awareness was also given. During the race, Lyallpur Khalsa College students won top positions with cash prizes. In boys category, Shamsher Singh of LKC got 1st position while Amritpal Singh and Arshdeep Singh also from LKC won 2nd & 3rd positions. Surjit Kumar from LKC and Sameer Kumar from Trinity College won consolation prizes.  In the girls category, Anchal, Manisha, Geeta from LKC won 1st, 2nd & 3rd positions respectively while Honey Bharti and Anshu got consolation prizes. Prof. Satpal Singh informed that winners will compete at the state level soon. T-shirts were given to all the participants. During the event, Red Ribbon club members of the college actively volunteered their services. 

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਪੀ.ਐਸ.ਏ.ਸੀ.ਐਸ. ਅਤੇ ਜਲੰਧਰ ਜ਼ਿਲ੍ਹੇ ਦੇ ਰੈੱਡ ਰਿਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਰੈੱਡ ਰਨ (5 ਕਿਲੋਮੀਟਰ ਮੈਰਾਥਨ) ਲਾਇਲਪੁਰ ਖਾਲਸਾ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਈ ਗਈ। ‘ਰੈੱਡ ਰਨ' ਦਾ ਉਦੇਸ਼ ਐੱਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਫੈਲਾਉਣਾ ਸੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਦੱਸਿਆ ਕਿ ਭਾਰਤ ਵਿਚ ਬਾਲਗਾਂ ਵਿਚ ਐੱਚ.ਆਈ.ਵੀ./ਏਡਜ਼ ਬਾਰੇ ਵਿਆਪਕ ਜਾਣਕਾਰੀ 30% ਤੋਂ ਘੱਟ ਹੈ ਅਤੇ ਨੌਜਵਾਨਾਂ ਨੂੰ ਇਹਨਾਂ ਸਮੂਹਿਕ ਸਮਾਗਮਾਂ ਵਿਚ ਸ਼ਾਮਿਲ ਕਰਕੇ ਇਸ ਜਾਣਕਾਰੀ ਨੂੰ ਵਧਾਉਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਅਤੇ ਸਰੀਰਕ ਗਤੀਵਿਧੀਆਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ। ਬਾਅਦ ਵਿੱਚ ਉਨ੍ਹਾਂ ਨੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਜਲੰਧਰ ਕੈਪਟਨ ਮਨਤੇਜ ਸਿੰਘ ਚੀਮਾ ਨਾਲ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਐਲ.ਕੇ.ਸੀ. ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਸ 5 ਕਿਲੋਮੀਟਰ ਦੌੜ ਵਿੱਚ ਜਲੰਧਰ ਦੇ ਵੱਖ-ਵੱਖ ਕਾਲਜਾਂ ਦੇ ਕੁੱਲ 100 ਲੜਕੇ ਅਤੇ ਲੜਕੀਆਂ ਅਥਲੀਟਾਂ ਨੇ ਭਾਗ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਐਚ.ਆਈ.ਵੀ./ਏਡਜ਼ ਸਬੰਧੀ ਜਾਗਰੂਕਤਾ ਸਬੰਧੀ ਲੈਕਚਰ ਵੀ ਦਿੱਤਾ ਗਿਆ। ਦੌੜ ਦੌਰਾਨ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨਕਦ ਇਨਾਮਾਂ ਨਾਲ ਮੋਹਰੀ ਸਥਾਨ ਹਾਸਲ ਕੀਤੇ। ਲੜਕਿਆਂ ਦੇ ਵਰਗ ਵਿੱਚ ਐਲ.ਕੇ.ਸੀ. ਦੇ ਸ਼ਮਸ਼ੇਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਐਲ.ਕੇ.ਸੀ. ਦੇ ਅੰਮ੍ਰਿਤਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲਾਇਲਪੁਰ ਖਾਲਸਾ ਕਾਲਜ ਤੋਂ ਸੁਰਜੀਤ ਕੁਮਾਰ ਅਤੇ ਟ੍ਰਿਨਿਟੀ ਕਾਲਜ ਦੇ ਸਮੀਰ ਕੁਮਾਰ ਨੇ ਕੌਂਸੋਲੇਸ਼ਨ ਇਨਾਮ ਜਿੱਤੇ। ਲੜਕੀਆਂ ਦੇ ਵਰਗ ਵਿੱਚ ਲਾਇਲਪੁਰ ਖਾਲਸਾ ਕਾਲਜ ਦੀ ਆਂਚਲ, ਮਨੀਸ਼ਾ, ਗੀਤਾ ਨੇ ਕ੍ਰਮਵਾਰ ਪਹਿਲਾ, ਅਤੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਹਨੀ ਭਾਰਤੀ ਅਤੇ ਅੰਸੂ ਨੇ ਕੌਂਸੋਲੇਸ਼ਨ ਇਨਾਮ ਹਾਸਲ ਕੀਤੇ। ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਜੇਤੂਆਂ ਦੇ ਜਲਦੀ ਹੀ ਰਾਜ ਪੱਧਰ 'ਤੇ ਮੁਕਾਬਲੇ ਕਰਵਾਏ ਜਾਣਗੇ। ਸਾਰੇ ਪ੍ਰਤੀਯੋਗੀਆਂ ਨੂੰ ਟੀ-ਸ਼ਰਟਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੇ ਸਰਗਰਮੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ।

Comments